ਆਸਟ੍ਰੇਲੀਆ ਨੇ ਸਾਊਦੀ ਅਰਬ ਨੂੰ ਹਰਾ ਕੇ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ

Thursday, Jun 12, 2025 - 12:38 PM (IST)

ਆਸਟ੍ਰੇਲੀਆ ਨੇ ਸਾਊਦੀ ਅਰਬ ਨੂੰ ਹਰਾ ਕੇ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ

ਮੈਲਬੋਰਨ– ਕੋਨੋਰ ਮੇਟਕਾਫੇ ਨੇ ਆਸਟ੍ਰੇਲੀਆ ਲਈ ਪਹਿਲਾ ਗੋਲ ਕੀਤਾ ਤੇ ਸਾਊਦੀ ਅਰਬ ’ਤੇ 2-1 ਦੀ ਜਿੱਤ ਦੇ ਨਾਲ ਟੀਮ ਨੂੰ ਲਗਾਤਾਰ 6ਵੀਂ ਵਾਰ ਵਿਸ਼ਵ ਕੱਪ ਵਿਚ ਜਗ੍ਹਾ ਦਿਵਾਉਣ ਵਿਚ ਸੂਤਰਧਾਰ ਦੀ ਭੂਮਿਕਾ ਨਿਭਾਈ। ਮਿਸ਼ੇਲ ਡਿਊਕ ਨੇ ਦੂਜਾ ਗੋਲ ਕੀਤਾ। ਆਸਟ੍ਰੇਲੀਆ ਨੂੰ ਵਿਸ਼ਵ ਕੱਪ ਵਿਚ ਸਿੱਧੇ ਜਗ੍ਹਾ ਬਣਾਉਣ ਲਈ 5 ਗੋਲਾਂ ਦੇ ਫਰਕ ਨਾਲ ਹਾਰ ਟਾਲਣੀ ਸੀ।

ਮੇਟਕਾਫੇ ਨੇ ਹਾਫ ਟਾਈਮ ਤੋਂ ਠੀਕ ਪਹਿਲਾਂ ਗੋਲ ਕੀਤਾ ਜਦਕਿ ਡਿਊਕ ਨੇ 48ਵੇਂ ਮਿੰਟ ਵਿਚ ਹੈਡਰ ਲਗਾਇਆ। ਸਾਊਦੀ ਅਰਬ ਲਈ 19ਵੇਂ ਮਿੰਟ ਵਿਚ ਅਬਦੁੱਲ ਰਹਿਮਾਨ ਅਲ ਓਬੁਦ ਨੇ ਗੋਲ ਕੀਤਾ ਸੀ। ਆਸਟ੍ਰੇਲੀਆ ਲਈ 100ਵਾਂ ਮੈਚ ਖੇਡ ਰਹੇ ਗੋਲਕੀਪਰ ਮੈਟ ਰਿਆਨ ਨੇ 5 ਗੋਲ ਬਚਾਏ, ਜਿਨ੍ਹਾਂ ਵਿਚ ਆਖਰੀ ਪਲਾਂ ਵਿਚ ਮਿਲੀ ਪੈਨਲਟੀ ਵੀ ਸੀ।
 


author

Tarsem Singh

Content Editor

Related News