ਅਟਲਾਂਟਾ ਨੇ ਰੋਮਾ ਨੂੰ ਹਰਾਇਆ
Monday, Jan 05, 2026 - 11:59 AM (IST)
ਮਿਲਾਨ– ਜਿਆਨ ਪਿਏਰੋ ਗੈਸਪੇਰਿਨੀ ਦੇ ਵਾਪਸੀ ਮੁਕਾਬਲੇ ਵਿਚ ਰੋਮਾ ਨੂੰ ਇੱਥੇ ਸਿਰੀ-ਏ ਫੁੱਟਬਾਲ ਟੂਰਨਾਮੈਂਟ ਵਿਚ ਅਟਲਾਂਟਾ ਵਿਰੁੱਧ 0-1 ਨਾਲ ਹਾਰ ਝੱਲਣੀ ਪਈ। ਮੈਚ ਦਾ ਇਕਲੌਤਾ ਗੋਲ 12ਵੇਂ ਮਿੰਟ ਵਿਚ ਜਾਰਜੀਆ ਸਕੇਲਵਿਨੀ ਨੇ ਕੀਤਾ। ਇਸ ਜਿੱਤ ਨਾਲ ਅਟਲਾਂਟਾ ਦੀ ਟੀਮ 8ਵੇਂ ਸਥਾਨ ’ਤੇ ਪਹੁੰਚ ਗਈ।
ਰੋਮਾ ਦੀ ਟੀਮ ਇਸ ਮੁਕਾਬਲੇ ਨੂੰ ਜਿੱਤ ਕੇ ਦੂਜੇ ਸਥਾਨ ’ਤੇ ਮੌਜੂਦ ਇੰਟਰ ਮਿਲਾਨ ਦੇ ਬਰਾਬਰ ਪਹੁੰਚ ਸਕਦੀ ਸੀ ਪਰ ਹੁਣ ਉਸਦੇ ਚੌਥੇ ਸਥਾਨ ’ਤੇ ਮੌਜੂਦ ਯੂਵੈਂਟਸ ਦੇ ਬਰਾਬਰ ਅੰਕ ਹਨ। ਯੂਵੈਂਟਸ ਨੂੰ ਹੇਠਲੀ ਲੀਗ ਵਿਚ ਖਿਸਕਣ ਦਾ ਖਤਰਾ ਝੱਲ ਰਹੇ ਲੀਸ ਨੇ 1-1 ਨਾਲ ਬਰਾਬਰੀ ’ਤੇ ਰੋਕਿਆ।
