LSG ਖ਼ਿਲਾਫ਼ ਚਮਤਕਾਰੀ ਪਾਰੀ ਖੇਡ ਦਿੱਲੀ ਨੂੰ ਜਿਤਾਉਣ ਵਾਲੇ ਆਸ਼ੂਤੋਸ਼ ਨੇ ਖੋਲ੍ਹਿਆ ''ਰਾਜ਼'' ! ਕਿਹਾ- ''''ਪੰਜਾਬ...''''
Saturday, Mar 29, 2025 - 01:59 PM (IST)

ਸਪੋਰਟਸ ਡੈਸਕ- ਪੰਜਾਬ ਕਿੰਗਜ਼ ਵੱਲੋਂ ਰਿਲੀਜ਼ ਕੀਤੇ ਜਾਣ ਮਗਰੋਂ ਦਿੱਲੀ ਕੈਪੀਟਲਜ਼ ਨੇ ਮੈਗਾ ਆਕਸ਼ਨ 'ਚ ਹਮਲਾਵਰ ਬੱਲੇਬਾਜ਼ ਆਸ਼ੂਤੋਸ਼ ਸ਼ਰਮਾ 'ਤੇ ਵੱਡਾ ਦਾਅ ਖੇਡਿਆ ਸੀ, ਜਿਸ ਨੂੰ ਉਸ ਨੇ ਲਖਨਊ ਖ਼ਿਲਾਫ ਇਕੱਲੇ ਆਪਣੇ ਦਮ 'ਤੇ ਟੀਮ ਨੂੰ ਜਿੱਤ ਦਿਵਾ ਕੇ ਸਹੀ ਸਾਬਿਤ ਕੀਤਾ।
ਇਸ ਧਮਾਕੇਦਾਰ ਪਾਰੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੀ ਪੁਰਾਣੀ ਫ੍ਰੈਂਚਾਈਜ਼ੀ ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਤੋਂ ਮਿਲੀ ਸਿੱਖਿਆ ਲਈ ਹਮੇਸ਼ਾ ਉਸ ਦਾ ਧੰਨਵਾਦੀ ਰਹੇਗਾ। ਘਰੇਲੂ ਕ੍ਰਿਕਟ ਵਿਚ ਰੇਲਵੇ ਦੀ ਅਗਵਾਈ ਕਰਨ ਵਾਲੇ 26 ਸਾਲਾ ਆਸ਼ੂਤੋਸ਼ ਨੇ ਲਖਨਊ ਸੁਪਰ ਜਾਇੰਟਸ ਵਿਰੁੱਧ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀਆਂ ਸਭ ਤੋਂ ਯਾਦਗਾਰ ਪਾਰੀਆਂ 'ਚੋਂ ਇਕ ਪਾਰੀ ਖੇਡਦੇ ਹੋਏ 31 ਗੇਂਦਾਂ ’ਤੇ ਅਜੇਤੂ 66 ਦੌੜਾਂ ਬਣਾ ਕੇ ਟੀਮ ਨੂੰ ਆਖਰੀ ਓਵਰ ਵਿਚ ਇਕ ਵਿਕਟ ਦੀ ਰੋਮਾਂਚਕ ਜਿੱਤ ਦਿਵਾਈ ਸੀ।
ਜਿੱਤ ਲਈ ਲਖਨਊ ਵੱਲੋਂ ਮਿਲੇ 210 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਦੀ ਟੀਮ ਨੇ 65 ਦੌੜਾਂ ’ਤੇ 5 ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਆਸ਼ੂਤੋਸ਼ ਨੇ 5 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 66 ਦੌੜਾਂ ਦੀ ਚਮਤਕਾਰੀ ਪਾਰੀ ਖੇਡ ਕੇ ਦਿੱਲੀ ਕੈਪੀਟਲਸ ਨੂੰ ਟੀਚੇ ਤੱਕ ਪਹੁੰਚਾਇਆ ਸੀ।
ਇਸ ਪਾਰੀ ਤੋਂ ਬਾਅਦ ਆਸ਼ੂਤੋਸ ਨੇ ਆਪਣਾ ‘ਪਲੇਅਰ ਆਫ ਦਿ ਮੈਚ’ ਐਵਾਰਡ ਜਿੱਤਿਆ ਤੇ ਉਸ ਨੇ ਇਹ ਐਵਾਰਡ ਪੰਜਾਬ ਕਿੰਗਜ਼ ਦੇ ਸਾਬਕਾ ਕਪਤਾਨ ਸ਼ਿਖ਼ਰ ਧਵਨ ਨੂੰ ਸਮਰਪਿਤ ਕਰਦੇ ਹੋਏ ਇਸ ਖੱਬੇ ਹੱਥ ਦੇ ਬੱਲੇਬਾਜ਼ ਦੇ ਉਸ ਦੇ ਕਰੀਅਰ ’ਤੇ ਪੈਣ ਵਾਲੇ ਪ੍ਰਭਾਵ ਨੂੰ ਸਵੀਕਾਰ ਕੀਤਾ।
ਆਈ.ਪੀ.ਐੱਲ. ਦੀ ਨਿਲਾਮੀ ਵਿਚ ਦਿੱਲੀ ਕੈਪੀਟਲਸ ਨੇ ਆਸ਼ੂਤੋਸ ਨੂੰ 3.8 ਕਰੋੜ ਰੁਪਏ ਦੀ ਬੋਲੀ ਦੇ ਨਾਲ ਟੀਮ ਵਿਚ ਚੁਣਿਆ। ਉਹ ਇਸ ਤੋਂ ਪਹਿਲਾਂ ਆਈ.ਪੀ.ਐੱਲ. ਵਿਚ ਜਦੋਂ ਪੰਜਾਬ ਕਿੰਗਜ਼ ਦਾ ਹਿੱਸਾ ਸੀ ਤਦ ਉਸ ਦੀ ਮੁਲਾਕਾਤ ਪਹਿਲੀ ਵਾਰ ਧਵਨ ਨਾਲ ਹੋਈ ਸੀ। ਧਵਨ ਦੇ ਰੂਪ ਵਿਚ ਉਸ ਨੂੰ ਪਾਰਟਨਰ ਦੇ ਨਾਲ ਇਕ ਅਜਿਹਾ ਮਾਰਗਦਰਸ਼ਕ ਵੀ ਮਿਲਿਆ, ਜਿਸ ਨੇ ਖੇਡ ਦੇ ਪ੍ਰਤੀ ਉਸ ਦੇ ਦ੍ਰਿਸ਼ਟੀਕੋਣ ’ਤੇ ਬਹੁਤ ਵੱਡਾ ਅਸਰ ਪਾਇਆ।
ਆਸ਼ੂਤੋਸ਼ ਨੇ ਕਿਹਾ, ‘‘ਧਵਨ ਮੇਰੀ ਪਾਰੀ ਤੋਂ ਬਹੁਤ ਖੁਸ਼ ਸੀ। ਉਹ ਹਮੇਸ਼ਾ ਮੈਨੂੰ ਨਿਮਰ ਰਹਿਣ ਲਈ ਕਹਿੰਦਾ ਹੈ। ਉਸ ਨੇ ਮੈਨੂੰ ਖੇਡ ਦੇ ਬਾਰੇ ਵਿਚ ਜ਼ਿਆਦਾ ਕੁਝ ਨਹੀਂ ਸਿਖਾਇਆ ਹੈ ਪਰ ਜ਼ਿੰਦਗੀ, ਮਾਨਸਿਕਤਾ ਤੇ ਖੇਡ ਦੇ ਪ੍ਰਤੀ ਦ੍ਰਿਸ਼ਟੀਕੋਣ ’ਤੇ ਉਸ ਦੇ ਸਬਕ ਨੇ ਮੇਰੀ ਜ਼ਿੰਦਗੀ ਨੂੰ ਬਹੁਤ ਬਦਲ ਦਿੱਤਾ ਹੈ।’’
ਇਹ ਵੀ ਪੜ੍ਹੋ- RCB ਹੱਥੋਂ CSK ਨੂੰ ਮਿਲੀ ਹਾਰ 'ਤੇ ਚੈਂਪੀਅਨ ਖਿਡਾਰੀ ਦਾ ਵੱਡਾ ਬਿਆਨ, ਧੋਨੀ ਨੂੰ ਵੀ ਦੇ ਦਿੱਤੀ 'ਨਸੀਹਤ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e