ਆਸ਼ੀਸ਼ ਨਹਿਰਾ ਦਾ ਵੱਡਾ ਬਿਆਨ, ਕਿਹਾ- ਧੋਨੀ ਤੋਂ ਜ਼ਿਆਦਾ 'Talented' ਹਨ 22 ਸਾਲ ਦੇ ਰਿਸ਼ਭ ਪੰਤ

08/18/2020 5:14:57 PM

ਸਪੋਰਟਸ ਡੈਸਕ : ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਦਿੱਗਜ ਵਿਕੇਟਕੀਪਰ ਐਮ.ਐਸ. ਧੋਨੀ ਨੇ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਧੋਨੀ ਨਾਲ ਕਾਫ਼ੀ ਕ੍ਰਿਕਟ ਖੇਡ ਚੁੱਕੇ ਸਾਬਕਾ ਤੇਜ਼ ਗੇਂਦਬਾਜ ਆਸ਼ੀਸ਼ ਨਹਿਰਾ  ਨੇ ਰਿਟਾਇਰਮੈਂਟ ਦੇ ਬਾਅਦ ਮਾਹੀ ਨੂੰ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਧੋਨੀ ਦਾ ਦਿਮਾਗ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਰਹੀ। ਇਹੀ ਕਾਰਨ ਹੈ ਕਿ ਉਹ ਕ੍ਰਿਕਟ ਦੇ ਮੈਦਾਨ ਵਿਚ ਰਾਜ ਕਰ ਸਕੇ। ਹਾਲਾਂਕਿ ਆਸ਼ੀਸ਼ ਨਹਿਰਾ ਨੇ ਇਹ ਗੱਲ ਵੀ ਕਹੀ ਕਿ ਪੰਤ ਦੇ ਅੰਦਰ ਜਵਾਨ ਧੋਨੀ ਤੋਂ ਜ਼ਿਆਦਾ ਟੈਲੇਂਟ ਵਿਖਾਈ ਦਿੰਦਾ ਹੈ।

ਇਹ ਵੀ ਪੜ੍ਹੋ: ਹਾਕੀ ਇੰਡੀਆ ਦਾ ਨੇਕ ਉਪਰਾਲਾ, 61 ਬੇਰੁਜ਼ਗਾਰ ਖਿਡਾਰੀਆਂ ਦੀ ਫੜੀ ਬਾਂਹ

ਆਸ਼ੀਸ਼ ਨਹਿਰਾ ਨੇ ਕਿਹਾ, 'ਧੋਨੀ ਦਾ ਸਭ ਤੋਂ ਵੱਡਾ ਹੁਨਰ ਉਨ੍ਹਾਂ ਦਾ ਦਿਮਾਗ ਸੀ, ਜਿਸ ਦੀ ਵਜ੍ਹਾ ਨਾਲ ਅੱਜ ਉਹ ਅਜਿਹੇ ਬਣੇ ਹਨ। ਜੇਕਰ ਤੁਸੀ ਮੇਰੇ ਤੋਂ ਪੁੱਛੋਗੇ ਤਾਂ ਮੈਂ ਰਿਸ਼ਭ ਪੰਤ ਨੂੰ ਸੋਨੇਟ (ਟੂਰਨਾਮੈਂਟ) ਵਿਚ ਵੇਖਿਆ ਹੈ, ਜਦੋਂ ਉਹ 14 ਸਾਲ ਦੇ ਚੁਲਬੁਲੇ ਬੱਚੇ ਸਨ, ਮੇਰੇ 'ਤੇ ਭਰੋਸਾ ਕਰੋ ਕਿ 22 ਸਾਲ ਦੀ ਉਮਰ ਵਿਚ ਪੰਤ ਕੋਲ ਜਿੰਨਾ ਟੈਲੇਂਟ ਹੈ, ਓਨਾ ਮਹਿੰਦਰ ਸਿੰਘ ਧੋਨੀ ਕੋਲ 2004 ਵਿਚ 23 ਸਾਲ ਦੀ ਉਮਰ ਵਿਚ ਨਹੀਂ ਸੀ, ਜਦੋਂ ਉਹ ਪਹਿਲੀ ਵਾਰ ਭਾਰਤ ਲਈ ਖੇਡਿਆ ਸੀ।

ਇਹ ਵੀ ਪੜ੍ਹੋ: IPL 2020 ਨੂੰ ਮਿਲਿਆ ਨਵਾਂ ਟਾਈਟਲ ਸਪਾਂਸਰ, 'Dream 11' ਨੇ ਮਾਰੀ ਬਾਜ਼ੀ

ਆਸ਼ੀਸ਼ ਨਹਿਰਾ ਨੇ ਕਿਹਾ, 'ਮੈਂ ਧੋਨੀ ਦੇ ਬਾਰੇ ਵਿਚ ਇਹ ਸੁਣਿਆ ਹੈ ਉਹ ਖਿਡਾਰੀਆਂ ਦੀ ਪਹੁੰਚ ਤੋਂ ਦੂਰ ਰਹਿੰਦੇ ਹਨ ਜੋ ਬਿਲਕੁੱਲ ਗਲਤ ਹੈ। ਉਨ੍ਹਾਂ ਦੇ ਮਨ ਵਿਚ ਸਾਰੇ ਸੀਨੀਅਰ ਖਿਡਾਰੀਆਂ ਲਈ ਬੇਹੱਦ ਸਨਮਾਨ ਸੀ। ਮੈਂ ਇਹ ਵਿਸ਼ਵਾਸ ਦਿਵਾ ਸਕਦਾ ਹਾਂ ਕਿ ਉਨ੍ਹਾਂ ਨੇ ਦਿਮਾਗ ਪੜ੍ਹਣ ਦੀਆਂ ਸਮਰਥਾਵਾਂ ਕਾਰਨ ਬਦਲਾਅ ਦੇ ਦੌਰ ਵਿਚ ਟੀਮ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਸੰਭਾਲਿਆ ਸੀ। ਉਨ੍ਹਾਂ ਸਾਰਿਆ ਨੂੰ ਸਨਮਾਨ ਦਿੱਤਾ ਅਤੇ ਇਸ ਲਈ ਉਨ੍ਹਾਂ ਨੂੰ ਸਨਮਾਨ ਮਿਲਿਆ। ਅਜਿਹਾ ਕਦੇ ਨਹੀਂ ਹੋਇਆ ਕਿ ਉਨ੍ਹਾਂ ਨੇ ਕਿਸੇ ਖਿਡਾਰੀ ਨੂੰ ਉਸ ਦੇ ਬਾਰੇ ਵਿਚ ਸਥਿਤੀ ਤੋਂ ਸਪੱਸ਼ਟ ਰੂਪ ਨਾਲ ਜਾਣੂ ਨਹੀਂ ਕਰਾਇਆ ਕਿ ਉਨ੍ਹਾਂ ਦੇ ਦਿਮਾਗ ਵਿਚ ਕੀ ਚੱਲ ਰਿਹਾ ਹੈ।'

ਇਹ ਵੀ ਪੜ੍ਹੋ: ਹਾਰਦਿਕ ਪੰਡਯਾ ਦੇ ਬੇਟੇ ਦਾ ਹੋਇਆ ਨਾਮਕਰਣ, ਤੋਹਫ਼ੇ 'ਚ ਨੰਨ੍ਹੇ ਮਹਿਮਾਨ ਨੂੰ ਮਿਲੀ ਮਰਸੀਡੀਜ਼ ਕਾਰ

ਆਸ਼ੀਸ਼ ਨਹਿਰਾ ਨੇ ਅੱਗੇ ਕਿਹਾ, 'ਉਹ ਸਭ ਤੋਂ ਬਿਹਤਰ ਕਿਉਂ ਹਨ? ਕਿਉਂਕਿ ਧੋਨੀ ਤੋਂ ਬਿਹਤਰ ਭਾਵਨਾਵਾਂ ਨੂੰ ਕੋਈ ਕੰਟਰੋਲ ਨਹੀਂ ਕਰ ਸਕਦਾ ਸੀ। ਤੁਹਾਨੂੰ ਕੀ ਲੱਗਦਾ ਹੈ, ਉਹ ਕਦੇ ਵੀ ਦੁਖੀ, ਅਪਮਾਨਿਤ ਜਾਂ ਗੁੱਸਾ ਨਹੀਂ ਹੋਏ? ਪਰ ਉਹ ਇਸ ਨੂੰ ਲੁਕਾਉਣਾ ਜਾਣਦੇ ਸਨ। ਇਹ ਉਸ ਦਾ ਦੂਜਾ ਸੁਭਾਅ ਹੈ। ਉਨ੍ਹਾਂ ਵਿਚ ਦੂਜੇ ਦੇ ਦਿਮਾਗ ਨੂੰ ਪੜ੍ਹਣ ਦੀ ਸ਼ਾਨਦਾਰ ਸਮਰੱਥਾ ਹੈ, ਜਿਸ ਕਾਰਨ ਉਹ ਸਭ ਤੋਂ ਚੰਗੇ ਵਿਅਕਤੀ-ਪ੍ਰਬੰਧਕਾਂ ਵਿਚੋਂ ਇਕ ਬਣੇ।'

ਇਹ ਵੀ ਪੜ੍ਹੋ: ਔਰਤਾਂ ਨੂੰ ਪੁਰਾਣੇ ਸੋਨੇ ਦੇ ਗਹਿਣੇ ਵੇਚਣਾ ਪਵੇਗਾ ਮਹਿੰਗਾ, ਸਰਕਾਰ ਕਰ ਸਕਦੀ ਹੈ ਇਹ ਬਦਲਾਅ

ਆਸ਼ੀਸ਼ ਨਹਿਰਾ ਨੇ ਦੱਸਿਆ, 'ਉਨ੍ਹਾਂ ਨੇ 2009 ਅਤੇ 2011 ਵਿਚ ਟੀਮ ਵਿਚ ਮੇਰੀ ਵਾਪਸੀ ਨੂੰ ਸ਼ਾਨਦਾਰ ਤਰੀਕੇ ਨਾਲ ਸੰਭਾਲਿਆ ਸੀ। ਉਨ੍ਹਾਂ ਨੇ ਮੇਰੇ ਕੋਲੋਂ ਪਾਵਰਪਲੇ ਵਿਚ ਜ਼ਿਆਦਾ ਓਵਰ ਪੁਆਏ ਅਤੇ 3 ਜਾਂ 4 ਸਪੈਲ ਵਿਚ ਮੇਰੇ ਤੋਂ ਗੇਂਦਬਾਰੀ ਕਰਵਾਈ। ਜਿਸ ਮੈਚ ਵਿਚ ਜਿੱਥੇ ਤੁਸੀਂ 325 ਦੌੜਾਂ ਦੇ ਟੀਚੇ ਦਾ ਬਚਾਵ ਕਰ ਰਹੇ ਹੁੰਦੇ ਸੀ, ਉਹ ਕਹਿੰਦੇ ਸਨ ' ਜੇਕਰ ਤੁਸੀਂ 70 ਦੌੜਾਂ ਵੀ ਦੇ ਦਿੱਤੀਆਂ ਤਾਂ ਵੀ ਚਿੰਤਾ ਦੀ ਕੋਈ ਗੱਲ ਨਹੀਂ, ਜਦੋਂ ਤੱਕ ਤੁਹਾਨੂੰ ਵਿਕੇਟ ਮਿਲਦੇ ਹਨ।  ਮੈਂ ਤੁਹਾਡੇ ਨਾਲ ਹਾਂ। ਉਨ੍ਹਾਂ ਨੇ ਇਹ ਯਕੀਨੀ ਕੀਤਾ ਕਿ ਉਸ ਸਮੇਂ ਦੇ ਚੋਣਕਰਤਾ ਟੀਮ ਵਿਚ ਖਿਡਾਰੀਆਂ ਨੂੰ ਜ਼ਿਆਦਾ ਅੰਦਰ-ਬਾਹਰ ਨਾ ਕਰੋ।'

ਇਹ ਵੀ ਪੜ੍ਹੋ: ਪਾਕਿਸਤਾਨ ਕ੍ਰਿਕਟ ਜਗਤ ਵੀ ਹੋਇਆ ਧੋਨੀ ਦਾ ਮੁਰੀਦ, ਬੰਨ੍ਹੇ ਤਾਰੀਫ਼ਾਂ ਦੇ ਪੁਲ

ਧੋਨੀ ਦਿਮਾਗ ਪੜ੍ਹਣ ਵਿਚ ਮਾਹਰ
ਆਸ਼ੀਸ਼ ਨਹਿਰਾ ਨੇ ਅੱਗੇ ਕਿਹਾ, 'ਧੋਨੀ ਆਖਰੀ ਓਵਰਾਂ ਵਿਚ ਗੇਂਦਬਾਜੀ ਕਰਵਾਉਣ ਨੂੰ ਲੈ ਕੇ ਕਾਫ਼ੀ ਸਪੱਸ਼ਟ ਸਨ। ਦਿਮਾਗ ਪੜ੍ਹਣ ਦੇ ਮਾਮਲੇ ਵਿਚ ਤੁਸੀ ਧੋਨੀ ਨੂੰ ਪਛਾੜ ਨਹੀਂ ਸਕਦੇ। ਜੇਕਰ ਉਨ੍ਹਾਂ ਨੂੰ ਪਤਾ ਰਹਿੰਦਾ ਸੀ ਕਿ ਕਿਸੇ ਖਿਡਾਰੀ ਵਿਚ ਸੀਮਤ ਸਮਰਥਾਵਾਂ ਹਨ ਤਾਂ ਉਹ ਉਸ ਨੂੰ ਬਿਨਾਂ ਨਿਰਾਸ਼ ਕੀਤੇ ਜਾਂ ਬਿਨਾਂ ਗੁੱਸਾ ਵਿਖਾਏ ਉਸ ਦੀ ਚੰਗੀ ਵਰਤੋਂ ਕਰਦੇ ਸਨ।'

ਇਹ ਵੀ ਪੜ੍ਹੋ:  ਅੱਜ ਸਿਰਫ਼ ਸੋਨਾ ਹੀ ਨਹੀਂ ਚਾਂਦੀ ਵੀ ਚਮਕੀ, ਜਾਣੋ ਕਿੰਨੇ ਚੜੇ ਸੋਨਾ-ਚਾਂਦੀ ਦੇ ਭਾਅ


cherry

Content Editor

Related News