ਅਰਜਨਟੀਨਾ, ਵੈਨਜੁਏਲਾ-ਚੈਕ ਗਣਰਾਜ ਖਿਲਾਫ ਖੇਡੇਗਾ ਦੋਸਤਾਨਾ ਮੈਚ

Saturday, Jan 12, 2019 - 05:14 PM (IST)

ਅਰਜਨਟੀਨਾ, ਵੈਨਜੁਏਲਾ-ਚੈਕ ਗਣਰਾਜ ਖਿਲਾਫ ਖੇਡੇਗਾ ਦੋਸਤਾਨਾ ਮੈਚ

ਨਵੀਂ ਦਿੱਲੀ : ਲਿਓਨਿਲ ਮੇਸੀ ਦੀ ਅਗਵਾਈ ਵਾਲੀ ਅਰਜਨਟੀਨਾ ਟੀਮ ਮਾਰਚ ਵਿਚ ਵੈਨਜੁਏਲਾ ਅਤੇ ਚੈਕ ਗਣਰਾਜ ਖਿਲਾਫ 2 ਦੋਸਤਾਨਾ ਕੌਮਾਂਤਰੀ ਫੁੱਟਬਾਲ ਮੈਚ ਖੇਡੇਗੀ। ਅਰਜਨਟੀਨਾ 22 ਮਾਰਚ ਨੂੰ ਵਾਂਡਾ ਮੇਟ੍ਰੋਪੋਲਿਟਾਨੋ ਮੈਡ੍ਰਿਡ ਵਿਚ ਵੇਨਜੁਏਲਾ ਨਾਲ ਪਹਿਲਾ ਦੋਸਤਾਨਾ ਮੈਚ ਖੇਡੇਗੀ ਜੋ ਐਟਲੈਟਿਕੋ ਡੀ ਮੈਡ੍ਰਿਡ ਕਲੱਬ ਦਾ ਘਰੇਲੂ ਮੈਦਾਨ ਵੀ ਹੈ। ਇਸ ਤੋਂ ਬਾਅਦ ਉਹ 26 ਮਾਰਚ ਨੂੰ ਚੈਕ ਗਣਰਾਜ ਖਿਲਾਫ ਜਰਮਨੀ ਦੇ ਡ੍ਰੇਸਡੇਨ ਵਿਚ ਦੂਜਾ ਦੋਸਤਾਨਾ ਮੈਚ ਖੇਡੇਗੀ। ਅਰਜਨਟੀਨਾ ਫੁੱਟਬਾਲ ਮਹਾਸੰਘ ਨੇ ਇਸ ਦਾ ਐਲਾਨ ਕੀਤਾ ਹੈ।

PunjabKesari

ਏ. ਐੱਫ. ਏ. ਨੇ ਟਵਿੱਟਰ 'ਤੇ ਦੱਸਿਆ ਕਿ ਸਾਲ 2019 ਵਿਚ ਅਰਜਨਟੀਨਾ ਦੀ ਟੀਮ ਆਪਣੇ ਪਹਿਲੇ ਦੋਸਤਾਨਾ ਮੈਚਾਂ ਲਈ ਮਾਰਚ ਵਿਚ ਉਤਰੇਗੀ। ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਿਲ ਮੇਸੀ ਦੋਵੇਂ ਮੈਚਾਂ ਲਈ ਟੀਮ ਵਿਚ ਵਾਪਸੀ ਕਰਨਗੇ। ਮੇਸੀ ਨੇ ਰੂਸ ਵਿਚ ਪਿਛਲੇ ਸਾਲ ਹੋਏ ਵਿਸ਼ਵ ਕੱਪ ਵਿਚ ਫ੍ਰਾਂਸ ਖਿਲਾਫ 30 ਜੂਨ ਨੂੰ ਮੈਚ ਵਿਚ ਟੀਮ ਦੀ 4-3 ਦੀ ਹਾਰ ਤੋਂ ਬਾਅਦ ਤੋਂ ਅਰਜਨਟੀਨਾ ਲਈ ਮੈਚ ਨਹੀਂ ਖੇਡਿਆ ਹੈ।


Related News