ਬੇਲਿੰਗਹੈਮ ਦੀ ਅਗਵਾਈ ’ਚ ਮੈਡ੍ਰਿਡ ਦੀ ਇਕ ਹੋਰ ਜਿੱਤ, ਚੇਲਸੀ ਵੀ ਆਸਾਨੀ ਨਾਲ ਜਿੱਤਿਆ
Tuesday, Sep 01, 2026 - 10:19 AM (IST)
ਮੈਡ੍ਰਿਡ : ਜੂਡ ਬੇਲਿੰਗਹੈਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਰੀਅਲ ਮੈਡ੍ਰਿਡ ਨੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ’ਚ ਲਗਾਤਾਰ ਤੀਜੇ ਮੈਚ ’ਚ ਜਿੱਤ ਹਾਸਲ ਕੀਤੀ, ਉੱਥੇ ਹੀ, ਚੇਲਸੀ ਨੇ ਵੀ ਪ੍ਰੀਮੀਅਰ ਲੀਗ ’ਚ ਜਿੱਤ ਦਰਜ ਕੀਤੀ। ਬੇਲਿੰਗਹੈਮ ਨੇ ਇਕ ਗੋਲ ਕੀਤਾ ਤੇ ਇਕ ਗੋਲ ’ਚ ਮਦਦ ਕੀਤੀ। ਉਸ ਤੋਂ ਇਲਾਵਾ ਸਟਾਰ ਸਟ੍ਰਾਈਕਰ ਕਾਇਲਿਆਨ ਐਮਬਾਪੇ ਤੇ ਬਦਲਵੇਂ ਖਿਡਾਰੀ ਅਰਦਾ ਗੁਲੇਰ ਨੇ ਵੀ ਗੋਲ ਕੀਤੇ, ਜਿਸ ਨਾਲ ਮੈਡ੍ਰਿਡ ਨੇ 8 ਸਾਲ ਬਾਅਦ ਲਾ ਲੀਗਾ ’ਚ ਚੋਟੀ ਪੱਧਰ ’ਚ ਜਗ੍ਹਾ ਬਣਾਉਣ ਵਾਲੀ ਟੀਮ ਮਾਲਾਗਾ ਵਿਰੁੱਧ ਘਰੇਲੂ ਮੈਦਾਨ ’ਤੇ 4-0 ਨਾਲ ਆਸਾਨ ਜਿੱਤ ਹਾਸਲ ਕੀਤੀ।
ਪ੍ਰੀਮੀਅਰ ਲੀਗ ’ਚ ਚੇਲਸੀ ਨੇ ਬ੍ਰਾਈਟਨ ਨੂੰ 4-3 ਨਾਲ ਹਰਾਇਆ ਜਦਕਿ ਬਰੂਨੋ ਫਰਨਾਂਡੇਸ ਦੀ ਹੈਟ੍ਰਿਕ ਦੀ ਮਦਦ ਨਾਲ ਮਾਨਚੈਸਟਰ ਯੂਨਾਈਟਿਡ ਨੇ ਸ਼ੁਰੂ ’ਚ ਪਿੱਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਕੇ 5-2 ਨਾਲ ਜਿੱਤ ਦਰਜ ਕੀਤੀ।
