ਆਸਟ੍ਰੇਲੀਆ ਦੌਰੇ ਲਈ ਭਾਰਤੀ ਏ ਟੀਮ ਦਾ ਐਲਾਨ, ਇਹ ਖਿਡਾਰੀ ਬਣਿਆ ਕਪਤਾਨ

Tuesday, Oct 22, 2024 - 05:34 AM (IST)

ਆਸਟ੍ਰੇਲੀਆ ਦੌਰੇ ਲਈ ਭਾਰਤੀ ਏ ਟੀਮ ਦਾ ਐਲਾਨ, ਇਹ ਖਿਡਾਰੀ ਬਣਿਆ ਕਪਤਾਨ

ਸਪੋਰਟਸ ਡੈਸਕ - ਬਾਰਡਰ ਗਾਵਸਕਰ ਟਰਾਫੀ ਇਸ ਸਾਲ ਦੇ ਅੰਤ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੀ ਜਾਣੀ ਹੈ। ਇਸ ਸੀਰੀਜ਼ ਤੋਂ ਪਹਿਲਾਂ ਭਾਰਤੀ ਏ ਟੀਮ ਆਸਟ੍ਰੇਲੀਆ ਦਾ ਦੌਰਾ ਕਰੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਦੌਰੇ ਲਈ ਭਾਰਤੀ ਏ ਟੀਮ ਦਾ ਐਲਾਨ ਕਰ ਦਿੱਤਾ ਹੈ। ਇੱਕ 27 ਸਾਲ ਦੇ ਨੌਜਵਾਨ ਖਿਡਾਰੀ ਨੂੰ ਇਸ ਟੀਮ ਦੀ ਕਮਾਨ ਸੌਂਪੀ ਗਈ ਹੈ। ਇਸ ਦੇ ਨਾਲ ਹੀ ਇਸ਼ਾਨ ਕਿਸ਼ਨ ਦੀ ਵੀ ਵਾਪਸੀ ਹੋਈ ਹੈ। ਇਸ ਦੌਰੇ 'ਤੇ ਭਾਰਤੀ-ਏ ਟੀਮ ਨੂੰ ਆਸਟ੍ਰੇਲੀਆ ਏ ਦੇ ਖਿਲਾਫ 2 ਪਹਿਲੇ ਦਰਜੇ ਦੇ ਮੈਚ ਖੇਡਣੇ ਹਨ। ਇਸ ਤੋਂ ਬਾਅਦ ਇਹ ਟੀਮ 1 ਇੰਟਰਾ ਸਕੁਐਡ ਮੈਚ ਵਿੱਚ ਵੀ ਟੀਮ ਇੰਡੀਆ ਦਾ ਸਾਹਮਣਾ ਕਰੇਗੀ।

ਰਿਤੂਰਾਜ ਗਾਇਕਵਾੜ ਨੂੰ ਟੀਮ ਦੀ ਜ਼ਿੰਮੇਵਾਰੀ ਮਿਲੀ
BCCI ਨੇ ਵੱਡਾ ਫੈਸਲਾ ਲੈਂਦੇ ਹੋਏ ਰਿਤੂਰਾਜ ਗਾਇਕਵਾੜ ਨੂੰ ਇੰਡੀਆ ਏ ਦਾ ਕਪਤਾਨ ਬਣਾਇਆ ਹੈ। ਇਸ ਤੋਂ ਪਹਿਲਾਂ ਰਿਤੂਰਾਜ ਗਾਇਕਵਾੜ ਨੂੰ ਈਰਾਨੀ ਕੱਪ ਲਈ ਰੈਸਟ ਆਫ ਇੰਡੀਆ ਟੀਮ ਦਾ ਕਪਤਾਨ ਵੀ ਚੁਣਿਆ ਗਿਆ ਸੀ। ਇਸ ਦੇ ਨਾਲ ਹੀ ਉਸ ਦਾ ਹਾਲੀਆ ਪ੍ਰਦਰਸ਼ਨ ਵੀ ਕਾਫੀ ਸ਼ਾਨਦਾਰ ਰਿਹਾ ਹੈ। ਉਸਨੇ ਰਣਜੀ ਟਰਾਫੀ ਵਿੱਚ ਮੁੰਬਈ ਦੇ ਖਿਲਾਫ ਕਪਤਾਨੀ ਦੀ ਪਾਰੀ ਵੀ ਖੇਡੀ ਸੀ। ਇਸ ਮੈਚ 'ਚ ਉਨ੍ਹਾਂ ਨੇ ਸਿਰਫ 87 ਗੇਂਦਾਂ 'ਚ ਸੈਂਕੜਾ ਲਗਾਇਆ। ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਏ ਦੇ ਖਿਲਾਫ ਇਸ ਸੀਰੀਜ਼ ਦਾ ਪਹਿਲਾ ਮੈਚ 31 ਅਕਤੂਬਰ ਤੋਂ ਮੈਕੇ 'ਚ ਖੇਡਿਆ ਜਾਵੇਗਾ। ਜਦਕਿ ਦੂਜਾ ਮੈਚ 7 ਨਵੰਬਰ ਤੋਂ ਮੈਲਬੋਰਨ 'ਚ ਹੋਵੇਗਾ।

ਆਸਟ੍ਰੇਲੀਆ ਦੌਰੇ ਲਈ ਭਾਰਤ ਏ ਟੀਮ:
ਰਿਤੂਰਾਜ ਗਾਇਕਵਾੜ (ਕਪਤਾਨ), ਅਭਿਮਨਿਊ ਈਸਵਰਨ (ਉਪ ਕਪਤਾਨ), ਸਾਈ ਸੁਦਰਸ਼ਨ, ਨਿਤੀਸ਼ ਕੁਮਾਰ ਰੈੱਡੀ, ਦੇਵਦੱਤ ਪਡਿੱਕਲ, ਰਿੱਕੀ ਭੂਈ, ਬਾਬਾ ਇੰਦਰਜੀਤ, ਈਸ਼ਾਨ ਕਿਸ਼ਨ (ਵਿਕਟਕੀਪਰ), ਅਭਿਸ਼ੇਕ ਪੋਰੇਲ (ਵਿਕਟਕੀਪਰ), ਮੁਕੇਸ਼ ਕੁਮਾਰ, ਖਲੀਲ ਅਹਿਮਦ, ਯਸ਼ ਦਿਆਲ, ਨਵਦੀਪ ਸੈਣੀ, ਮਾਨਵ ਸੁਥਾਰ, ਤਨੁਸ਼ ਕੋਟੀਅਨ।


author

Inder Prajapati

Content Editor

Related News