ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਹਟਨਾ ਚਾਹੀਦਾ 'ਲੈੱਗ ਬਾਈ' : ਮਾਰਕ ਵਾ

01/03/2020 6:36:31 PM

ਸਿਡਨੀ— ਸਾਬਕਾ ਆਸਟਰੇਲੀਆਈ ਬੱਲੇਬਾਜ਼ ਮਾਰਕ ਵਾ ਨੇ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ 'ਲੈੱਗ ਬਾਈ' ਹਟਾਉਣ ਦੀ ਗੱਲ ਕੀਤੀ ਤੇ ਕਿਹਾ ਕਿ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਗੇਂਦ ਖੁੰਝਣ 'ਤੇ ਦੌੜ ਨਹੀਂ ਦਿੱਤੀ ਜਾਣੀ ਚਾਹੀਦੀ। ਵਾ ਨੇ ਮੈਲਬੋਰਨ ਸਟਾਰਸ ਤੇ ਸਿਡਨੀ ਥੰਡਰਸ ਵਿਚਾਲੇ ਵੀਰਵਾਰ ਨੂੰ ਬਿਗ ਬੈਸ਼ ਲੀਗ ਮੁਕਾਬਲੇ ਦੌਰਾਨ ਫਾਕਸ ਕ੍ਰਿਕਟ ਲਈ ਕੁਮੈਂਟਰੀ ਕਰਦੇ ਹੋਏ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਰੇ ਕ੍ਰਿਕਟ ਸਵਰੂਪਾਂ 'ਚ ਨਿਯਮ ਬਦਲਣਾ ਚਾਹੀਦਾ ਕਿ ਕੋਈ 'ਲੈੱਗ ਬਾਈ' ਨਾ ਹੋਵੇ, ਖਾਸਤੌਰ 'ਤੇ ਟੀ-20 'ਚ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਦੌੜਾਂ ਕਿਉਂ ਚਾਹੀਦੀਆਂ? ਤੁਸੀਂ ਗੇਂਦ ਤੋਂ ਖੁੰਝ ਗਏ। ਇਸ 'ਤੇ ਸਾਰੇ ਕੁਮੇਂਟੇਟਰ ਤੇ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਕਿਹਾ ਕਿ ਇਹ ਤਾਂ ਸਿਰਫ ਖੇਡ ਦਾ ਹਿੱਸਾ ਹੈ।

PunjabKesari
ਆਸਟਰੇਲੀਆ ਖਿਡਾਰੀ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਇਹ ਖੇਡ ਦਾ ਹਿੱਸਾ ਹੈ। ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਠੀਕ ਹੈ। ਜਦੋਂ ਵੀ ਗੇਂਦ ਪੈਡ 'ਤੇ ਲੱਗੇ ਤਾਂ ਤੁਹਾਨੂੰ ਦੌੜ ਕਿਉਂ ਮਿਲਣੀ ਚਾਹੀਦੀ? ਇਸ ਨੂੰ ਬਿਹਤਰ ਦੇ ਲਈ ਬਦਲਿਆ ਜਾ ਸਕਦਾ ਹੈ? ਸਾਰੇ ਸਵਰੂਪਾਂ 'ਚ। ਵਾ ਨੇ ਕਿਹਾ ਕਿ ਬੱਲੇਬਾਜ਼ੀ ਦਾ ਮਤਲਬ ਹੁੰਦਾ ਹੈ, ਗੇਂਦ ਨੂੰ ਹਿੱਟ ਕਰਨਾ। ਜਿਸ ਨੇ ਵੀ ਇਹ ਨਿਯਮ ਬਣਾਇਆ ਉਹ ਬਹੁਤ ਆਮ ਬੱਲੇਬਾਜ਼ ਹੋਵੇਗਾ। ਮੈਂ ਕਹਾਂਗਾ ਕਿ ਇਹ 1900 ਦੇ ਸ਼ੁਰੂਆਤ 'ਚ ਹੋਇਆ ਹੋਵੇਗਾ। ਇਸ 'ਤੇ ਵਾਨ ਨੇ ਕਿਹਾ ਕਿ ਵਾ ਦਾ ਸੁਝਾਅ ਵਧੀਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪਿਛਲੇ ਕੁਝ ਸਾਲਾ ਨੂੰ ਦੇਖਦੇ ਤਾਂ ਖੇਡ 'ਚ ਬਹੁਤ ਸਾਰੇ ਬਦਲਾਅ ਹੋਏ ਹਨ। ਟੀ-20 ਆਇਆ, 100 ਗੇਂਦਾਂ ਵਾਲਾ ਟੂਰਨਾਮੈਂਟ ਅਮਰੀਕਾ 'ਚ ਸ਼ੁਰੂ ਹੋਣ ਵਾਲਾ ਹੈ, ਪੰਜ ਦਿਨਾਂ ਟੈਸਟ ਚਾਰ ਦਿਨਾਂ ਕਰਨ ਦੀ ਗੱਲ ਚੱਲ ਰਹੀ ਹੈ ਪਰ ਮੈਨੂੰ ਲੱਗਦਾ ਹੈ ਵਾ ਦੀ ਗੱਲ ਸਭ ਤੋਂ ਜ਼ਿਆਦਾ ਦਿਲਚਸਪ ਭਰੀ ਹੈ।


Gurdeep Singh

Content Editor

Related News