ਅਲਕਾਰਾਜ਼ ਨੂੰ ਸ਼ੰਘਾਈ ਮਾਸਟਰਸ ''ਚ ਮਾਚਾਕ ਨੇ ਹਰਾਇਆ

Saturday, Oct 12, 2024 - 02:02 PM (IST)

ਅਲਕਾਰਾਜ਼ ਨੂੰ ਸ਼ੰਘਾਈ ਮਾਸਟਰਸ ''ਚ ਮਾਚਾਕ ਨੇ ਹਰਾਇਆ

ਸ਼ੰਘਾਈ, (ਭਾਸ਼ਾ) : ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਕਾਰਲੋਸ ਅਲਕਾਰਾਜ਼ ਦੀ 12 ਮੈਚਾਂ ਦੀ ਜੇਤੂ ਮੁਹਿੰਮ ਨੂੰ ਥਾਮਸ ਮਾਚਾਕ ਨੇ ਸ਼ੰਘਾਈ ਮਾਸਟਰਜ਼ ਦੇ ਕੁਆਰਟਰ ਫਾਈਨਲ 'ਚ 7-6, 7-5 ਨਾਲ ਹਰਾ ਕੇ ਰੋਕ ਦਿੱਤਾ। ਵਿਸ਼ਵ ਦੇ 33ਵੇਂ ਨੰਬਰ ਦੇ ਖਿਡਾਰੀ ਚੈੱਕ ਗਣਰਾਜ ਦੇ ਮਾਚਾਕ ਹੁਣ ਸੈਮੀਫਾਈਨਲ 'ਚ ਇਟਲੀ ਦੇ ਯਾਨਿਕ ਸਿਨਰ ਦਾ ਸਾਹਮਣਾ ਕਰਨਗੇ।ਪਿਛਲੇ ਹਫਤੇ ਅਲਕਾਰਾਜ਼ ਨੇ ਚਾਈਨਾ ਓਪਨ ਦੇ ਫਾਈਨਲ 'ਚ ਸਿਨਰ ਨੂੰ ਹਰਾਇਆ ਸੀ। ਸਿਨਰ ਨੇ ਕੁਆਰਟਰ ਫਾਈਨਲ ਵਿੱਚ ਰੂਸ ਦੇ ਡੇਨੀਲ ਮੇਦਵੇਦੇਵ ਨੂੰ 6-1, - 4 ਨਾਲ ਹਰਾਇਆ। 

ਇਸ ਦੇ ਨਾਲ ਹੀ ਵੁਹਾਨ ਓਪਨ ਵਿੱਚ ਅਰਿਨਾ ਸਬਲੇਂਕਾ ਨੇ ਵਿਸ਼ਵ ਦੀ 35ਵੇਂ ਨੰਬਰ ਦੀ ਖਿਡਾਰਨ ਯੂਲੀਆ ਪੁਤਿਨਤਸੇਵਾ ਨੂੰ 1-6, 6-4, 6-0 ਨਾਲ ਹਰਾ ਕੇ ਆਪਣੀ ਅਜੇਤੂ ਮੁਹਿੰਮ ਜਾਰੀ ਰੱਖੀ। ਯੂਐਸ ਓਪਨ ਚੈਂਪੀਅਨ ਸਬਲੇਂਕਾ ਨੇ ਵੁਹਾਨ ਵਿੱਚ 14 ਮੈਚ ਜਿੱਤੇ ਹਨ। ਉਨ੍ਹਾਂ ਨੇ 2018 ਵਿੱਚ ਖਿਤਾਬ ਜਿੱਤਿਆ ਅਤੇ 2019 ਵਿੱਚ ਇਸਨੂੰ ਬਰਕਰਾਰ ਰੱਖਿਆ। ਇਸ ਤੋਂ ਬਾਅਦ ਕੋਰੋਨਾ ਮਹਾਮਾਰੀ ਕਾਰਨ ਵੁਹਾਨ ਓਪਨ ਪੰਜ ਸਾਲ ਤੱਕ ਨਹੀਂ ਖੇਡਿਆ ਗਿਆ ਸੀ। ਅਮਰੀਕਾ ਦੀ ਕੋਕੋ ਗਫ ਨੇ 17ਵੀਂ ਰੈਂਕਿੰਗ ਦੀ ਮਾਰਟਾ ਕੋਸਟਿਕ ਨੂੰ 6-4, 6-1 ਨਾਲ ਹਰਾਇਆ। 


author

Tarsem Singh

Content Editor

Related News