ਅਲਕਾਰਾਜ਼ ਬਾਰਸੀਲੋਨਾ ਓਪਨ ਦੇ ਕੁਆਰਟਰ ਫਾਈਨਲ ’ਚ ਪੁੁੱਜਾ
Saturday, Apr 19, 2025 - 04:19 PM (IST)

ਬਾਰਸੀਲੋਨਾ- ਸਪੇਨ ਦੇ ਟੈਨਿਸ ਸਟਾਰ ਕਾਰਲੋਸ ਅਲਕਾਰਾਜ਼ ਨੇ ਸਰਬੀਆ ਦੇ ਲਾਸਲੋ ਜਿਰੇ ਨੂੰ ਹਰਾ ਕੇ ਬਾਰਸੀਲੋਨਾ ਓਪਨ ਦੇ ਕੁਆਰਟਰਫਾਈਨਲ ’ਚ ਜਗ੍ਹਾ ਬਣਾ ਲਈ ਹੈ। ਵੀਰਵਾਰ ਨੂੰ 71 ਮਿੰਟ ਤੱਕ ਚੱਲੇ ਮੁਕਾਬਲੇ ’ਚ ਅਲਕਾਰਾਜ਼ ਨੇ ਲਾਸਲੋ ਜਿਰੇ ਨੂੰ 6-2, 6-4 ਨਾਲ ਹਰਾਇਆ।
ਅਲਕਾਰੋਜ ਨੇ ਮੈਚ ਦੀ ਸ਼ੁਰੂਆਤ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋਨੋਂ ਬ੍ਰੇਕ ਪੁਆਇੰਟ ਬਚਾਉਂਦੇ ਹੋਏ ਪਹਿਲਾ ਸੈੱਟ 6-2 ਨਾਲ ਜਿੱਤਿਆ। ਇਸ ਸੈੱਟ ’ਚ ਅਲਕਾਰੋਜ ਨੇ 8 ਵਿਨਰ ਲਾਏ। ਦੂਸਰੇ ਸੈੱਟ ’ਚ ਜਿਰੇ ਨੇ ਵਾਪਸੀ ਦਾ ਯਤਨ ਕੀਤਾ। ਇਕ ਸਮੇਂ ਅਲਕਾਰਾਜ਼ 2-4 ਨਾਲ ਪਿੱਛੇ ਚੱਲ ਰਿਹਾ ਸੀ। ਬਾਅਦ ’ਚ ਅਲਕਾਰਾਜ਼ ਨੇ ਆਪਣੀ ਲੈਅ ਕਾਇਮ ਰੱਖਦਿਆਂ ਇਹ ਸੈੱਟ 6-4 ਨਾਲ ਆਪਣੇ ਨਾਂ ਕੀਤਾ।