ਏਸ਼ੀਆ ਕੱਪ ਲਈ ਅਫਗਾਨਿਸਤਾਨ ਟੀਮ ਦਾ ਐਲਾਨ, ਇਸ ਖਿਡਾਰੀ ਨੇ 6 ਸਾਲ ਬਾਅਦ ਟੀਮ 'ਚ ਕੀਤੀ ਵਾਪਸੀ

Sunday, Aug 27, 2023 - 07:07 PM (IST)

ਏਸ਼ੀਆ ਕੱਪ ਲਈ ਅਫਗਾਨਿਸਤਾਨ ਟੀਮ ਦਾ ਐਲਾਨ, ਇਸ ਖਿਡਾਰੀ ਨੇ 6 ਸਾਲ ਬਾਅਦ ਟੀਮ 'ਚ ਕੀਤੀ ਵਾਪਸੀ

ਕਾਬੁਲ : ਆਲਰਾਊਂਡਰ ਕਰੀਮ ਜਨਤ ਨੇ ਐਤਵਾਰ ਨੂੰ ਛੇ ਸਾਲ ਬਾਅਦ ਅਫਗਾਨਿਸਤਾਨ ਦੀ ਵਨਡੇ ਟੀਮ 'ਚ ਵਾਪਸੀ ਕੀਤੀ ਹੈ ਜਦਕਿ ਖੱਬੇ ਹੱਥ ਦੇ ਬੱਲੇਬਾਜ਼ ਨਜੀਬੁੱਲਾ ਜ਼ਾਦਰਾਨ ਨੂੰ ਵੀ ਆਗਾਮੀ ਏਸ਼ੀਆ ਕੱਪ ਲਈ 17 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

ਖੱਬੇ ਹੱਥ ਦੇ ਬੱਲੇਬਾਜ਼ ਹਸ਼ਮਤੁੱਲਾ ਸ਼ਾਹਿਦੀ ਪਾਕਿਸਤਾਨ ਅਤੇ ਸ਼੍ਰੀਲੰਕਾ ਵਿੱਚ 30 ਅਗਸਤ ਤੋਂ 17 ਸਤੰਬਰ ਤੱਕ ਹੋਣ ਵਾਲੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਵਿੱਚ ਅਫਗਾਨਿਸਤਾਨ ਦੀ ਅਗਵਾਈ ਕਰਨਗੇ। ਮੁਹੰਮਦ ਸਲੀਮ ਸਫੀ ਅਤੇ ਅਬਦੁਲ ਰਹਿਮਾਨ, ਜੋ ਕਿ ਹਾਲ ਹੀ ਵਿੱਚ ਪਾਕਿਸਤਾਨ ਖਿਲਾਫ ਸਮਾਪਤ ਹੋਈ ਇੱਕ ਰੋਜ਼ਾ ਲੜੀ ਦੌਰਾਨ ਟੀਮ ਦਾ ਹਿੱਸਾ ਸਨ ਟੀਮ 'ਚ ਬਰਕਰਾਰ ਰੱਖਿਆ ਗਿਆ ਹੈ ਪਰ ਫਰੀਦ ਅਹਿਮਦ ਅਤੇ ਵਫ਼ਾਦਾਰ ਮੋਮਾਂਦ ਨੂੰ ਬਾਹਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਨੌਜਵਾਨ ਨੇ ਤੋੜ 'ਤਾ Bruce Lee ਦਾ ਰਿਕਾਰਡ, ਗਿਨੀਜ਼ ਵਰਲਡ ਰਿਕਾਰਡ 'ਚ ਨਾਂ ਹੋਇਆ ਦਰਜ

ਹਰਫਨਮੌਲਾ ਅਜ਼ਮਤੁੱਲਾ ਉਮਰਜ਼ਈ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਿਆ ਹੈ। 25 ਸਾਲਾ ਜਨਤ ਨੇ 2017 ਵਿੱਚ ਹਰਾਰੇ ਵਿੱਚ ਜ਼ਿੰਬਾਬਵੇ ਖ਼ਿਲਾਫ਼ ਵਨਡੇ ਡੈਬਿਊ ਕੀਤਾ ਸੀ ਪਰ ਉਸ ਤੋਂ ਬਾਅਦ ਉਸ ਨੇ ਇੱਕ ਵੀ ਵਨਡੇ ਨਹੀਂ ਖੇਡਿਆ ਹੈ। ਹਾਲਾਂਕਿ ਉਸਨੇ ਇੱਕ ਟੈਸਟ ਅਤੇ 49 ਟੀ-20 ਮੈਚਾਂ ਵਿੱਚ ਅਫਗਾਨਿਸਤਾਨ ਦੀ ਨੁਮਾਇੰਦਗੀ ਕੀਤੀ।

ਏਸ਼ੀਆ ਕੱਪ ਲਈ ਅਫਗਾਨਿਸਤਾਨ ਦੀ ਟੀਮ ਇਸ ਤਰ੍ਹਾਂ ਹੈ:

ਹਸ਼ਮਤੁੱਲਾ ਸ਼ਾਹੀਦੀ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਕਰਾਮ ਅਲੀਖਿਲ (ਵਿਕਟਕੀਪਰ), ਇਬਰਾਹਿਮ ਜ਼ਾਦਰਾਨ, ਰਿਆਜ਼ ਹਸਨ, ਰਹਿਮਤ ਸ਼ਾਹ, ਨਜੀਬੁੱਲਾ ਜ਼ਾਦਰਾਨ, ਮੁਹੰਮਦ ਨਬੀ, ਕਰੀਮ ਜਨਤ, ਗੁਲਬਦੀਨ ਨਾਇਬ, ਰਸ਼ੀਦ ਖਾਨ, ਅਬਦੁਲ ਰਹਿਮਾਨ, ਸ਼ਰਫੂਦੀਨ ਅਸ਼ਰਫ, ਮੁਜੀਬ ਉਰ ਰਹਿਮਾਨ, ਨੂਰ ਅਹਿਮਦ, ਮੁਹੰਮਦ ਸਲੀਮ ਸਫੀ, ਫਜ਼ਲ ਹੱਕ ਫਾਰੂਕੀ।

ਇਹ ਵੀ ਪੜ੍ਹੋ : B'Day Special: ਇਸ ਖ਼ਤਰਨਾਕ ਬੀਮਾਰੀ ਨਾਲ ਲੜ ਕੇ ਵਿਸ਼ਵ ਚੈਂਪੀਅਨ ਬਣੇ 'ਦਿ ਗ੍ਰੇਟ ਖਲੀ'

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News