Tokyo Olympics : ਇਤਿਹਾਸ ਰਚਣ ਤੋਂ ਖੁੰਝੀ ਗੋਲਫ਼ਰ ਅਦਿਤੀ ਅਸ਼ੋਕ, ਚੌਥੇ ਸਥਾਨ ’ਤੇ ਰਹੀ

Saturday, Aug 07, 2021 - 11:18 AM (IST)

Tokyo Olympics  : ਇਤਿਹਾਸ ਰਚਣ ਤੋਂ ਖੁੰਝੀ ਗੋਲਫ਼ਰ ਅਦਿਤੀ ਅਸ਼ੋਕ, ਚੌਥੇ ਸਥਾਨ ’ਤੇ ਰਹੀ

ਸਪੋਰਟਸ ਡੈਸਕ– ਟੋਕੀਓ ਓਲੰਪਿਕਸ ’ਚ ਅੱਜ ਭਾਰਤੀ ਸਟਾਰ ਗੋਲਫਰ ਅਦਿਤੀ ਅਸ਼ੋਕ ਤਮਗ਼ੇ ਤੋਂ ਖੁੰਝ ਗਈ। ਉਹ ਗੋਲਫ਼ ਪ੍ਰਤੀਯੋਗਿਤਾ ’ਚ ਮਹਿਲਾ ਨਿੱਜੀ ਸਟ੍ਰੋਕ ਪਲੇਅ ’ਚ ਚੌਥੇ ਸਥਾਨ ’ਤੇ ਰਹੀ। ਜੇਕਰ ਅਦਿਤੀ ਇਸ ਪ੍ਰਤੀਯੋਗਿਤਾ ’ਚ ਤਮਗ਼ਾ ਜਿੱਤ ਜਾਂਦੀ ਤਾਂ ਉਹ ਪਹਿਲੀ ਓਲੰਪਿਕ ਤਮਗ਼ਾ ਜੇਤੂ ਮਹਿਲਾ ਗੋਲਫਰ ਬਣ ਜਾਂਦੀ।17ਵੇਂ ਹੋਲ ’ਚ ਨਿਊਜ਼ੀਲੈਂਡ ਦੀ Lydia Ko ਨੇ ਬਰਡੀ ਲਾ ਕੇ ਅਦਿੱਤੀ ਨੂੰ ਪਛਾੜ ਦਿੱਤਾ ਹੈ। ਅਦਿਤੀ ਸਿਰਫ਼ ਕੁਝ ਸੈਂਟੀਮੀਟਰ ਨਾਲ ਬਰਡੀ ਤੋਂ ਖੁੰਝ ਗਈ ਤੇ ਹੁਣ ਚੌਥੇ ਸਥਾਨ ’ਤੇ ਹੈ ਜਦਕਿ Ko ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਜਾਪਾਨ ਦੀ INAMI Mone ਪਹਿਲੇ ਤੇ ਅਮਰੀਕਾ ਦੀ Nelly Korda ਦੂਜੇ ਸਥਾਨ ’ਤੇ ਹੈ। ਫ਼ਾਈਨਲ ਰਾਊਂਡ ਸ਼ੁਰੂ ਹੋਣ ਦੇ ਸਮੇਂ ਅਦਿੱਤੀ ਸੰਯੁਕਤ ਤੌਰ ’ਤੇ ਤੀਜੇ ਸਥਾਨ ’ਤੇ ਸੀ। 

ਇਹ ਵੀ ਪੜ੍ਹੋ : ਟੋਕੀਓ ਓਲੰਪਿਕ ਦੀ ਲਾਗਤ 15.4 ਬਿਲੀਅਨ ਡਾਲਰ, ਇਨ੍ਹਾਂ ਪੈਸਿਆਂ ਨਾਲ ਬਣ ਸਕਦੇ ਸਨ 300 ਹਸਪਤਾਲ

ਪ੍ਰਤੀਯੋਗਿਤਾ ਦੀ ਸ਼ੁਰੂਆਤ ਦੇ ਸਮੇਂ ਅਦਿਤੀ ਅਸ਼ੋਕ ਵਰਲਡ ਰੈਂਕਿੰਗ ’ਚ 200ਵੀਂ ਪਾਇਦਾਨ ’ਤੇ ਸੀ। ਪਰ ਟੋਕੀਓ ਓਲੰਪਿਕ ’ਚ ਉਹ ਚੌਥੇ ਸਥਾਨ ’ਤੇ ਰਹੀ ਤੇ ਤਮਗ਼ੇ ਤੋਂ ਸਿਰਫ਼ ਇਕ ਸ਼ਾਟ ਦੂਰ ਰਹਿ ਗਈ। ਅਦਿਤੀ ਅਸ਼ੋਕ ਨੇ ਰੀਓ ਓਲੰਪਿਕ ’ਚ ਵੀ ਹਿੱਸਾ ਲਿਆ ਸੀ ਤੇ ਉਹ 41ਵੇਂ ਸਥਾਨ ’ਤੇ ਰਹੀ ਸੀ ।ਪੰਜ ਸਾਲ ਦੇ ਵਕਫੇ ’ਚ ਅਦਿਤੀ ਨੇ ਆਪਣੇ ਪ੍ਰਦਰਸ਼ਨ ’ਚ ਕਾਫ਼ੀ ਸੁਧਾਰ ਕੀਤਾ ਹੈ ਤੇ ਉਸ ਨੇ ਚੌਥੇ ਸਥਾਨ ’ਤੇ ਓਲੰਪਿਕ ’ਚ ਆਪਣੀ ਖੇਡ ਨੂੰ ਸਮਾਪਤ ਕੀਤਾ ਹੈ।ਅਦਿਤੀ ਅਸ਼ੋਕ ਭਾਰਤ ਲਈ ਗੋਲਫ ’ਚ ਨਵੀਆਂ ਸੰਭਾਵਨਾਵਾਂ ਲੈ ਕੇ ਆਈ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 


author

Tarsem Singh

Content Editor

Related News