ਆਸਟਰੇਲੀਆ ਲਈ ਹਾਕੀ ਟੀਮ ''ਚ ਪੰਜਾਬ ਤੋਂ 9 ਖਿਡਾਰੀ

Tuesday, Apr 30, 2019 - 11:44 PM (IST)

ਆਸਟਰੇਲੀਆ ਲਈ ਹਾਕੀ ਟੀਮ ''ਚ ਪੰਜਾਬ ਤੋਂ 9 ਖਿਡਾਰੀ

ਜਲੰਧਰ— 10 ਮਈ ਤੋਂ ਭਾਰਤ-ਆਸਟਰੇਲੀਆ ਵਿਚਾਲੇ ਹੋਣ ਵਾਲੇ ਮੈਚਾਂ ਲਈ ਆਸਟਰੇਲੀਆ ਟੂਰ ਲਈ ਭਾਰਤੀ ਹਾਕੀ ਨੇ 18 ਖਿਡਾਰੀਆਂ ਦੀ ਚੋਣ ਕੀਤੀ ਹੈ। ਜਲੰਧਰ ਦੇ ਰਹਿਣ ਵਾਲੇ ਕਪਤਾਨ ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ। 18 ਮੈਂਬਰੀ ਟੀਮ ਵਿਚ 9 ਖਿਡਾਰੀ ਪੰਜਾਬ ਤੋਂ ਹਨ। ਇਨ੍ਹਾਂ 'ਚ ਰੁਪਿੰਦਰਪਾਲ ਸਿੰਘ, ਹਰਮਨਪ੍ਰੀਤ ਸਿੰਘ, ਗੁਰਿੰਦਰਜੀਤ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਜਸਕਰਨ ਸਿੰਘ, ਮਨਦੀਪ ਸਿੰਘ, ਗੁਰਸਾਹਿਬਜੀਤ ਸਿੰਘ, ਆਕਾਸ਼ਦੀਪ ਸ਼ਾਮਲ ਹਨ। 18 ਮੈਂਬਰੀ ਟੀਮ ਵਿਚ ਗੋਲਕੀਪਰ ਕ੍ਰਿਸ਼ਣਾ ਬੀ ਪਾਠਕ ਤੇ ਪੀਆਰ ਸ਼੍ਰੀਜੇਸ਼, ਡਿਫੈਂਡਰ ਰੁਪਿੰਦਰ ਪਾਲ ਸਿੰਘ, ਸੁਰਿੰਦਰ ਕੁਮਾਰ, ਹਰ ਮਨਪ੍ਰੀਤ ਸਿੰਘ, ਬਿਰੇਂਦਰ ਲਾਕੜਾ, ਗੁਰਿੰਦਰ ਸਿੰਘ, ਕੋਥਾਜੀਤ ਸਿੰਘ, ਮਿਡ ਫੀਲਡ ਵਿਚ ਹਾਰਦਿਕ ਸਿੰਘ, ਮਨਪ੍ਰਰੀਤ ਸਿੰਘ, ਜਸਕਰਨ ਸਿੰਘ, ਵਿਵੇਕ ਸਾਗਰ ਪ੍ਰਸਾਦ, ਨੀਲਕਾਂਤਾ ਸ਼ਰਮਾ, ਫਾਰਵਰਡ ਮਨਦੀਪ ਸਿੰਘ, ਗੁਰਸਾਹਿਬਜੀਤ ਸਿੰਘ, ਆਕਾਸ਼ਦੀਪ, ਸੁਮਿਤ ਕੁਮਾਰ ਤੇ ਅਰਮਾਨ ਕੁਰੈਸ਼ੀ ਨੂੰ ਸ਼ਾਮਲ ਕੀਤਾ ਗਿਆ ਹੈ।


author

Gurdeep Singh

Content Editor

Related News