2022 ਦੀਆਂ ਯੂਥ ਓਲੰਪਿਕ ਖੇਡਾਂ 2026 ਤਕ ਮੁਲਤਵੀ

07/16/2020 9:21:39 PM

ਪੈਰਿਸ– ਸਾਲ 2022 ਵਿਚ ਸੇਨੇਗਲ ਦੇ ਡਕਾਰ ਵਿਚ ਹੋਣ ਵਾਲੀਆਂ ਯੂਥ ਓਲੰਪਿਕ ਖੇਡਾਂ ਨੂੰ 2026 ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਕਾਰਜਕਾਰੀ ਬੋਰਡ ਨੇ ਇਹ ਫੈਸਲਾ ਕੀਤਾ। ਆਈ. ਓ. ਸੀ. ਨੇ ਕਿਹਾ ਕਿ 22 ਅਕਤੂਬਰ ਤੋਂ 9 ਨਵੰਬਰ 2022 ਤਕ ਡਕਾਰ (ਸੇਨੇਗਲ) ਵਿਚ ਹੋਣ ਵਾਲੀਆਂ ਯੂਥ ਓਲੰਪਿਕ ਖੇਡਾਂ ਨੂੰ 2026 ਤਕ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਲਈ ਸ਼ੁੱਕਰਵਾਰ ਨੂੰ ਆਈ. ਓ. ਸੀ. ਦੇ 136ਵੇਂ ਸੈਸ਼ਨ ਵਿਚ ਪੇਸ਼ ਕੀਤਾ ਜਾਵੇਗਾ।
ਬਾਕ ਨੇ ਦੱਸਿਆ ਕਿ ਯੂਥ ਓਲੰਪਿਕ ਖੇਡਾਂ ਦੇ ਚਾਰ ਸਾਲ ਤਕ ਲਈ ਮੁਲਤਵੀ ਹੋਣ 'ਤੇ ਆਈ. ਓ. ਸੀ., ਰਾਸ਼ਟਰੀ ਓਲੰਪਿਕ ਕਮੇਟੀਆਂ ਤੇ ਕੌਮਾਂਤਰੀ ਮਹਾਸੰਘਾਂ ਨੂੰ ਇਸਦਾ ਬਿਹਤਰ ਤਰੀਕੇ ਨਾਲ ਆਯੋਜਨ ਕਰਨ ਲਈ ਸਮਾਂ ਮਿਲੇਗਾ ਤੇ ਸੇਨੇਗਲ ਵੀ ਖੇਡਾਂ ਨੂੰ ਆਯੋਜਿਤ ਕਰਨ ਲਈ ਬਿਹਤਰ ਤਰੀਕੇ ਨਾਲ ਤਿਆਰੀਆਂ ਕਰ ਸਕੇਗਾ।


Gurdeep Singh

Content Editor

Related News