19 ਸਾਲਾ ਮੀਰਾ ਨੇ ਰਚਿਆ ਇਤਿਹਾਸ: ਮੋਨਿਕਾ ਸੇਲੇਸ ਦਾ ਪੁਰਾਣਾ ਰਿਕਾਰਡ ਤੋੜ ਬਣੀ French Open ਦੀ ਨਵੀਂ ‘ਕੁਈਨ’
Sunday, Jun 07, 2026 - 05:28 AM (IST)
ਪੈਰਿਸ : ਰੂਸ ਦੀ 19 ਸਾਲਾ ਟੈਨਿਸ ਸਨਸਨੀ ਮੀਰਾ ਐਂਡਰੀਵਾ ਨੇ ਸ਼ਨੀਵਾਰ ਨੂੰ ਫ੍ਰੈਂਚ ਓਪਨ 2026 (French Open 2026) ਦੇ ਮਹਿਲਾ ਸਿੰਗਲਜ਼ ਫਾਈਨਲ ਵਿੱਚ ਇਤਿਹਾਸਕ ਜਿੱਤ ਦਰਜ ਕਰਕੇ ਖੇਡ ਜਗਤ ਨੂੰ ਹੈਰਾਨ ਕਰ ਦਿੱਤਾ ਹੈ। ਰੋਲਾਂ ਗੈਰੋ ਦੀ ਲਾਲ ਬੱਜਰੀ 'ਤੇ ਖੇਡੇ ਗਏ ਇਸ ਰੋਮਾਂਚਕ ਮੁਕਾਬਲੇ ਵਿੱਚ ਅੱਠਵੀਂ ਸੀਡ ਐਂਡਰੀਵਾ ਨੇ ਪੋਲੈਂਡ ਦੀ ਕੁਆਲੀਫਾਇਰ ਮਾਜਾ ਚਵਾਲਿੰਸਕਾ ਨੂੰ ਸਿੱਧੇ ਸੈੱਟਾਂ ਵਿੱਚ 6-3, 6-2 ਨਾਲ ਹਰਾ ਕੇ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤ ਲਿਆ।
34 ਸਾਲ ਬਾਅਦ ਬਣੀ ਸਭ ਤੋਂ ਘੱਟ ਉਮਰ ਦੀ ਚੈਂਪੀਅਨ
ਇਸ ਜਿੱਤ ਦੇ ਨਾਲ ਹੀ ਐਂਡਰੀਵਾ ਨੇ 1992 ਵਿੱਚ ਮੋਨਿਕਾ ਸੇਲੇਸ ਤੋਂ ਬਾਅਦ ਫ੍ਰੈਂਚ ਓਪਨ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਮਹਿਲਾ ਖਿਡਾਰਨ ਬਣਨ ਦਾ ਮਾਣ ਹਾਸਲ ਕੀਤਾ ਹੈ। ਪੂਰੇ 34 ਸਾਲਾਂ ਬਾਅਦ ਕਿਸੇ ਕਿਸ਼ੋਰ (Teenager) ਖਿਡਾਰਨ ਨੇ ਪੈਰਿਸ ਵਿੱਚ ਇਹ ਕਾਰਨਾਮਾ ਕਰ ਦਿਖਾਇਆ ਹੈ।
Lift it high, Mirra 👏#RolandGarros pic.twitter.com/ilKdudsYIy
— Roland-Garros (@rolandgarros) June 6, 2026
ਮੈਚ ਦਾ ਲੇਖਾ-ਜੋਖਾ
ਮੈਚ ਦੀ ਸ਼ੁਰੂਆਤ ਕਾਫੀ ਸੰਘਰਸ਼ਪੂਰਨ ਰਹੀ ਅਤੇ ਇੱਕ ਸਮੇਂ ਮਾਜਾ ਚਵਾਲਿੰਸਕਾ 3-2 ਨਾਲ ਅੱਗੇ ਸੀ। ਪਰ ਇਸ ਤੋਂ ਬਾਅਦ ਕੋਰਟ 'ਤੇ ਸਿਰਫ ਐਂਡਰੀਵਾ ਦਾ ਜਾਦੂ ਚੱਲਿਆ। ਉਸਨੇ ਆਪਣੇ ਹਮਲਾਵਰ ਖੇਡ ਦੇ ਦਮ 'ਤੇ ਲਗਾਤਾਰ 9 ਗੇਮਾਂ ਜਿੱਤ ਕੇ ਮੈਚ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਐਂਡਰੀਵਾ ਨੇ ਮੈਚ ਦੌਰਾਨ 25 ਵਿਨਰਜ਼ ਲਗਾਏ, ਜਦਕਿ ਉਸਦੀ ਵਿਰੋਧੀ ਸਿਰਫ 10 ਵਿਨਰਜ਼ ਹੀ ਲਗਾ ਸਕੀ।
ਇਹ ਵੀ ਪੜ੍ਹੋ : Pok ’ਚ ਸ਼ਹਿਬਾਜ਼ ਸਰਕਾਰ ਖ਼ਿਲਾਫ਼ ਫੁੱਟਿਆ ਗੁੱਸਾ, ਇੰਟਰਨੈੱਟ ਸੇਵਾਵਾਂ ਬੰਦ
ਸਾਈਬੇਰੀਆ ਤੋਂ ਪੈਰਿਸ ਤੱਕ ਦਾ ਸਫ਼ਰ
ਸਾਈਬੇਰੀਆ ਵਿੱਚ ਜਨਮੀ ਮੀਰਾ ਐਂਡਰੀਵਾ ਨੇ ਆਪਣੇ ਖੇਡ ਨੂੰ ਨਿਖਾਰਨ ਲਈ ਪਰਿਵਾਰ ਸਮੇਤ ਰੂਸ ਤੋਂ ਫਰਾਂਸ ਦਾ ਰੁਖ ਕੀਤਾ ਸੀ। ਜਿੱਤ ਤੋਂ ਬਾਅਦ ਭਾਵੁਕ ਹੁੰਦਿਆਂ ਮੀਰਾ ਨੇ ਕਿਹਾ, "ਮੈਂ ਖੁਦ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਮੈਂ ਹਮੇਸ਼ਾ ਆਪਣੇ ਆਪ 'ਤੇ ਭਰੋਸਾ ਰੱਖਿਆ। ਸਿਰਫ ਮੈਂ ਜਾਣਦੀ ਹਾਂ ਕਿ ਇਨ੍ਹਾਂ ਦੋ ਹਫਤਿਆਂ ਵਿੱਚ ਮੈਂ ਕਿੰਨੀ ਮਾਨਸਿਕ ਲੜਾਈ ਲੜੀ ਹੈ"। ਦੂਜੇ ਪਾਸੇ, 114ਵੀਂ ਰੈਂਕਿੰਗ ਵਾਲੀ ਮਾਜਾ ਚਵਾਲਿੰਸਕਾ ਭਾਵੇਂ ਫਾਈਨਲ ਹਾਰ ਗਈ, ਪਰ ਕੁਆਲੀਫਾਇਰ ਵਜੋਂ ਫਾਈਨਲ ਤੱਕ ਪਹੁੰਚ ਕੇ ਉਸਨੇ ਵੀ ਇੱਕ ਨਵਾਂ ਇਤਿਹਾਸ ਲਿਖਿਆ ਹੈ। ਟੈਨਿਸ ਮਾਹਿਰਾਂ ਅਨੁਸਾਰ, ਮੀਰਾ ਐਂਡਰੀਵਾ ਦੀ ਇਹ ਜਿੱਤ ਮਹਿਲਾ ਟੈਨਿਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
