‘ਮੈਸੀ’ ਨੇ ਇੰਟਰ ਮਿਆਮੀ ਲਈ ਕੀਤਾ 100ਵਾਂ ਗੋਲ

Friday, Sep 18, 2026 - 10:36 AM (IST)

‘ਮੈਸੀ’ ਨੇ ਇੰਟਰ ਮਿਆਮੀ ਲਈ ਕੀਤਾ 100ਵਾਂ ਗੋਲ

ਮਿਆਮੀ : ਲਿਓਨਲ ਮੈਸੀ ਨੇ ਇੰਟਰ ਮਿਆਮੀ ਫੁੱਟਬਾਲ ਕਲੱਬ ਲਈ 100ਵਾਂ ਗੋਲ ਕੀਤਾ, ਜਿਸ ਦੀ ਮਦਦ ਨਾਲ ਟੀਮ ਨੇ ਕੈਂਪੀਓਨੇਸ ਕੱਪ ’ਚ ਕਰੂਜ਼ ਅਜ਼ੁਲ ਨੂੰ 2-0 ਨਾਲ ਹਰਾਇਆ। ਮੈਸੀ ਨੇ 24ਵੇਂ ਮਿੰਟ ’ਚ ਪਹਿਲਾ ਗੋਲ ਕੀਤਾ, ਜਿਹੜਾ 115 ਮੈਚਾਂ ’ਚ ਉਸ ਦਾ 100ਵਾਂ ਗੋਲ ਸੀ।

ਕੇਸਮੀਰੋ ਨੇ 81ਵੇਂ ਮਿੰਟ ’ਚ ਮੈਸੀ ਕੋਲੋਂ ਮਿਲੇ ਕਾਰਨਰ ’ਤੇ ਦੂਜਾ ਗੋਲ ਕੀਤਾ। ਪਿਛਲੇ 5 ਮੈਚਾਂ ’ਚ ਬ੍ਰਾਜ਼ੀਲ ਦੇ ਮਿਡਫੀਲਡਰ ਕੇਸਮੀਰੋ ਦਾ ਇਹ 4ਵਾਂ ਗੋਲ ਸੀ। ਇਸ ਜਿੱਤ ਨਾਲ ਇੰਟਰ ਮਿਆਮੀ ਨੇ ਮੈਸੀ ਦੇ ਆਗਮਨ ਦੇ 3 ਸਾਲ ਬਾਅਦ ਇਕ ਹੋਰ ਟ੍ਰਾਫੀ ਆਪਣੇ ਨਾਂ ਕੀਤੀ। ਇਸ ਤੋਂ ਪਹਿਲਾਂ ਟੀਮ ਲੀਗਜ਼ ਕੱਪ 2023, ਸਪੋਰਟਸ ਸ਼ੀਲਡ 2024 ਅਤੇ ਐੱਮ. ਐੱਲ. ਐੱਸ. ਕੱਪ 2025 ਜਿੱਤ ਚੁੱਕੀ ਹੈ।


author

SATPAL

Content Editor

Related News