ਚੀਨ ਹੱਥੋਂ ਨਿਕਲਦੀ ਬਰਾਮਦ

10/12/2019 1:15:53 AM

ਅੱਜਕਲ ਇਕ ਵੀ ਦਿਨ ਅਜਿਹਾ ਨਹੀਂ ਲੰਘਦਾ, ਜਦੋਂ ਟ੍ਰੇਡ ਵਾਰ ਸੁਰਖੀ ਨਹੀਂ ਬਣਦੀ। ਚੀਨ ਤੋਂ ਦਰਾਮਦ 'ਤੇ ਡਿਊਟੀ ਲੱਗੇ ਨੂੰ ਅਜੇ ਇਕ ਸਾਲ ਵੀ ਨਹੀਂ ਬੀਤਿਆ ਕਿ ਵਿਸ਼ਵ ਭਰ 'ਚ ਮੰਦੀ ਲਈ ਟ੍ਰੇਡ ਵਾਰ ਨੂੰ ਹੀ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਇਸੇ ਨੂੰ ਜਾਂਚਣ ਲਈ ਕ੍ਰੈਡਿਟ ਸੁਇਸ ਨੇ 100 ਸੰਸਾਰਕ ਕੰਪਨੀਆਂ (ਜਿਨ੍ਹਾਂ ਦੀ ਸਾਲਾਨਾ ਵਿਕਰੀ ਇਕ ਅਰਬ ਡਾਲਰ ਸੀ) ਦਾ ਸਰਵੇ ਕੀਤਾ ਅਤੇ ਲੰਮੇ ਸਮੇਂ ਦੇ ਆਰਥਿਕ ਟ੍ਰੈਂਡ ਦੇ ਵਪਾਰਕ ਅੰਕੜਿਆਂ ਉਪਰ ਨਜ਼ਰ ਮਾਰੀ। ਅਸੀਂ ਦੇਖਿਆ ਕਿ ਇਸ ਦੇ ਦੋ ਮੁੱਖ ਕਾਰਣ ਹਨ ਕਿ ਆਖਿਰ ਚੀਨ ਤੋਂ ਵਪਾਰ ਦੂਜੇ ਪਾਸੇ ਸ਼ਿਫਟ ਕਿਉਂ ਹੋਇਆ? ਪਹਿਲਾ ਇਹ ਹੈ ਕਿ ਚੀਨ 'ਚ ਅਮਰੀਕਾ ਨੂੰ ਬਰਾਮਦ ਕਰਨ ਦੀ ਸਮਰੱਥਾ ਹੀ ਨਹੀਂ, ਸਗੋਂ ਵਧ ਰਹੀ ਘਰੇਲੂ ਮੰਗ ਵੀ ਹੈ। ਪਿਛਲੇ ਇਕ ਸਾਲ ਜਾਂ ਇਸ ਤੋਂ ਜ਼ਿਆਦਾ ਚੀਨ ਦੀ ਅਮਰੀਕਾ ਨੂੰ ਬਰਾਮਦ ਘੱਟ ਹੋਈ ਹੈ ਕਿਉਂਕਿ ਉਸ ਦੀ ਬਰਾਮਦ ਯੂਰਪੀਅਨ ਯੂਨੀਅਨ, ਵੀਅਤਨਾਮ ਅਤੇ ਹੋਰਨਾਂ ਰਾਸ਼ਟਰਾਂ ਨੂੰ ਵਧੀ ਹੈ। ਚੀਨੀ ਉਤਪਾਦਕ ਆਪਣੀਆਂ ਸਰਪਲੱਸ ਵਸਤੂਆਂ ਨੂੰ ਦੂਜੇ ਬਾਜ਼ਾਰਾਂ ਵੱਲ ਵਧਾ ਰਹੇ ਹਨ। ਦੂਸਰਾ ਕਾਰਣ ਇਹ ਹੈ ਕਿ ਅਮਰੀਕਾ ਨੂੰ ਚੀਨ ਦੀ ਤਿੰਨ-ਚੌਥਾਈ ਬਰਾਮਦ, ਜਿਸ ਵਿਚ ਖਪਤਕਾਰਾਂ ਨੂੰ ਤਿਆਰ ਮਾਲ ਸਿੱਧੇ ਤੌਰ 'ਤੇ ਵੇਚਿਆ ਜਾਂਦਾ ਹੈ, ਜਿਸ ਵਿਚ ਕੱਪੜੇ, ਖਿਡੌਣੇ ਅਤੇ ਹੈਂਡਸੈੱਟ ਸ਼ਾਮਿਲ ਹਨ। ਤਿਆਰ ਵਸਤੂਆਂ ਉਨ੍ਹਾਂ ਪ੍ਰਚੂਨ ਮਾਰਕੀਟਾਂ 'ਚ ਵੇਚੀਆਂ ਜਾਂਦੀਆਂ ਹਨ, ਜੋ ਇਸ ਦੀਆਂ ਪਹਿਲੀਆਂ ਸੂਚੀਆਂ 'ਚ ਸ਼ਾਮਿਲ ਹਨ, ਜਿਸ 'ਚ ਵਾਸ਼ਿੰਗ ਮਸ਼ੀਨ ਦੀ ਮਹੱਤਵਪੂਰਨ ਮੰਗ ਹੈ, ਚਾਹੇ ਇਨ੍ਹਾਂ ਦੀ ਕੀਮਤ ਵਧੀ ਹੈ। ਲੱਗਭਗ ਦੋ-ਤਿਹਾਈ ਫਰਮਾਂ, ਜਿਨ੍ਹਾਂ ਦਾ ਸਰਵੇ ਕੀਤਾ ਗਿਆ ਹੈ, ਇਹ ਉਹ ਫਰਮਾਂ ਸਨ, ਜੋ ਚੀਨ ਦੇ ਬਾਹਰ ਉਤਪਾਦਨ ਕਰ ਰਹੀਆਂ ਸਨ ਜਾਂ ਫਿਰ ਇਸ ਦੀ ਯੋਜਨਾ ਬਣਾ ਰਹੀਆਂ ਸਨ। ਇਨ੍ਹਾਂ 'ਚੋਂ 90 ਫੀਸਦੀ ਫਰਮਾਂ ਅਮਰੀਕੀ ਸਰਕਾਰ ਵਲੋਂ ਟੈਰਿਫ ਥੋਪਣ ਤੋਂ ਬਾਅਦ ਵੀ ਕੰਮ ਕਰਦੀਆਂ ਰਹੀਆਂ ਹਨ।
ਇਸ ਦਾ ਮੁੱਖ ਕਾਰਣ ਚੀਨੀ ਕਿਰਤ ਸ਼ਕਤੀ ਦਾ ਸੁੰਗੜਨਾ ਹੈ, ਜੋ 2030 ਤਕ 50 ਮਿਲੀਅਨ ਹੋਰ ਘੱਟ ਹੋ ਜਾਵੇਗੀ। ਚੀਨ 'ਚ ਖੇਤੀ 'ਤੇ 200 ਮਿਲੀਅਨ ਚੀਨੀ ਕਰਮਚਾਰੀ ਨਿਰਭਰ ਹੁੰਦੇ ਹਨ। ਇਸ ਦੇ ਕਾਰਣ ਵੀ ਕਿਰਤ ਸ਼ਕਤੀ 'ਚ ਗਿਰਾਵਟ ਆਈ। ਦਿਲਚਸਪ ਗੱਲ ਇਹ ਹੈ ਕਿ ਉਤਪਾਦਕ ਕਾਰਜਬਲ ਪਿਛਲੇ 4 ਸਾਲਾਂ ਦੌਰਾਨ ਲੱਗਭਗ 20 ਮਿਲੀਅਨ ਘੱਟ ਹੋਇਆ ਹੈ, ਜੋ ਉਤਪਾਦਕਾਂ ਲਈ ਕਿਰਤ ਲਾਗਤ ਅਤੇ ਉਪਲੱਬਧਤਾ ਇਕ ਚੁਣੌਤੀਪੂਰਨ ਵਿਸ਼ਾ ਬਣ ਗਿਆ ਹੈ। ਇਹ ਅੰਕੜਾ ਅਗਲੇ 5 ਸਾਲਾਂ ਦੌਰਾਨ ਹੋਰ ਵੀ ਡਿੱਗਣ ਵਾਲਾ ਹੈ, ਜੋ ਖਾਸ ਕਰਕੇ ਇਲੈਕਟ੍ਰਾਨਿਕਸ, ਚਮੜਾ ਉਦਯੋਗ, ਕੱਪੜਾ, ਖਿਡੌਣਾ, ਫਰਨੀਚਰ 'ਤੇ ਨਿਰਭਰ ਹੈ। ਚੀਨ 'ਚ ਘਰੇਲੂ ਮੰਗ ਦੇ ਵਧਣ ਦਾ ਪ੍ਰਭਾਵ ਚੀਨੀ ਬਰਾਮਦ 'ਤੇ ਦਿਖਾਈ ਦਿੰਦਾ ਹੈ।
ਖਪਤਕਾਰਾਂ ਅਤੇ ਉਨ੍ਹਾਂ ਦੀ ਵਰਤੋਂ ਕਰਨ ਦੀ ਸਮਰੱਥਾ ਵਿਚ ਵਾਧਾ ਹੋਇਆ ਹੈ ਪਰ ਉਤਪਾਦਨ ਦੀ ਮਾਤਰਾ 'ਚ ਗਿਰਾਵਟ ਆਈ ਹੈ। ਬਰਾਮਦ ਦੇ ਉਤਪਾਦਨ ਦੀ ਉਪਲੱਬਧਤਾ ਦੇ ਵੀ ਡਿੱਗਣ ਦੀ ਸੰਭਾਵਨਾ ਹੈ। ਮਸ਼ੀਨੀਕਰਨ ਨਿਸ਼ਚੇ ਹੀ ਉਤਪਾਦਨ ਵਧਾਉਣ 'ਚ ਮਦਦਗਾਰ ਹੈ। ਮੌਜੂਦਾ ਲਾਗਤ 'ਤੇ ਮਨੁੱਖੀ ਸਮਰੱਥਾ ਵਾਂਗ ਕੁਝ ਕਰ ਦਿਖਾਉਣ ਦੀ ਸਮਰੱਥਾ ਰੋਬੋਟ ਨਹੀਂ ਰੱਖਦੇ।
ਸਾਡਾ ਮੰਨਣਾ ਹੈ ਕਿ ਅਗਲੇ 5 ਸਾਲਾਂ ਦੌਰਾਨ ਇਨ੍ਹਾਂ ਉਦਯੋਗਾਂ 'ਚ ਚੀਨ ਤੋਂ 350-550 ਬਿਲੀਅਨ ਡਾਲਰ ਦੀ ਬਰਾਮਦ ਨਿਕਲ ਜਾਵੇਗੀ। ਇਹ ਗਿਣਤੀ ਹੋਰ ਵੀ ਜ਼ਿਆਦਾ ਹੋ ਸਕਦੀ ਹੈ, ਜੇਕਰ ਹੋਰ ਦੇਸ਼ ਇਸ ਨੂੰ ਖਪਾਉਣ ਦੀ ਯੋਗਤਾ ਰੱਖਦੇ ਹੋਣ। ਇਥੇ ਅਸੀਂ ਵੀਅਤਨਾਮ ਦੀ ਗੱਲ ਕਰੀਏ ਤਾਂ ਉਹ ਉਨ੍ਹਾਂ ਦੇਸ਼ਾਂ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਹੈ, ਜਿਨ੍ਹਾਂ 'ਚ ਸਾਡੇ ਸਰਵੇ ਅਨੁਸਾਰ ਕੰਪਨੀਆਂ ਆਪਣੇ ਉਤਪਾਦਨ ਨੂੰ ਵਧਾ ਰਹੀਆਂ ਹਨ। (ਭਾਰਤ ਦੂਜੇ ਸਥਾਨ 'ਤੇ) ਬੰਗਲਾਦੇਸ਼ ਕੱਪੜਾ ਉਦਯੋਗ ਬਰਾਮਦ 'ਚ 90 ਫੀਸਦੀ ਹਿੱਸੇਦਾਰੀ ਪ੍ਰਾਪਤ ਕਰਦਾ ਹੈ।
ਸੰਸਾਰਕ ਕਾਰਜਬਲ 2030 ਤਕ ਸਬ-ਸਹਾਰਾ ਅਫਰੀਕਾ, ਭਾਰਤ, ਪਾਕਿਸਤਾਨ, ਇੰਡੋਨੇਸ਼ੀਆ, ਉੱਤਰੀ ਅਫਰੀਕਾ ਅਤੇ ਪੱਛਮੀ ਏਸ਼ੀਆ 'ਚ ਵਧੇਗਾ ਹੈ। ਭਾਰਤ ਅਤੇ ਇੰਡੋਨੇਸ਼ੀਆ ਨੂੰ ਛੱਡ ਕੇ ਜ਼ਿਆਦਾਤਰ ਇਹ ਦੇਸ਼ ਕਿਰਤ ਉਤਪਾਦਕਤਾ ਨੂੰ ਵਧਾਉਣ 'ਚ ਅਸਮਰੱਥ ਹਨ। ਭਾਰਤ ਵੀ ਆਪਣੀਆਂ ਸਮਰੱਥਤਾਵਾਂ ਤੋਂ ਉੱਠ ਕੇ ਚੰਗੀ ਕਾਰਗੁਜ਼ਾਰੀ ਕਰ ਰਿਹਾ ਹੈ ਅਤੇ ਭਾਰਤ ਵਿਚ ਨਿਵੇਸ਼ ਕਈ ਵੱਡੀਆਂ ਤਕਨੀਕੀ ਫਰਮਾਂ ਕਰ ਰਹੀਆਂ ਹਨ। ਇਲੈਕਟ੍ਰਾਨਿਕਸ ਉਤਪਾਦਨ ਕੰਪਨੀਆਂ ਭਾਰਤ ਵਿਚ 25 ਫੀਸਦੀ ਸਾਲਾਨਾ ਦਰ ਨਾਲ ਬਰਾਮਦ ਵਧਾ ਰਹੀਆਂ ਹਨ। ਪਿਛਲੇ 4 ਸਾਲਾਂ ਵਿਚ ਭਾਰਤ ਇਲੈਕਟ੍ਰਾਨਿਕਸ ਦੀ ਦਰਾਮਦ 'ਤੇ ਰੋਕ ਲਾਉਣ ਵਿਚ ਸਫਲ ਹੋਇਆ ਹੈ। ਆਤਮ-ਨਿਰਭਰਤਾ 'ਚ ਵਾਧਾ ਹੋਇਆ ਹੈ। ਇਹ ਹੈਂਡਸੈੱਟਾਂ ਵਿਚ ਹੀ ਨਹੀਂ, ਸਗੋਂ ਕੰਜ਼ਿਊਮਰ ਅਪਲਾਇੰਸਿਜ਼ 'ਚ ਵੀ ਸੰਭਵ ਹੋਇਆ ਹੈ।
ਭਾਰਤ ਵਿਚ ਅਫਸੋਸਜਨਕ ਗੱਲ ਕੱਪੜਾ ਉਦਯੋਗ ਨੂੰ ਲੈ ਕੇ ਹੈ, ਜਿਥੇ ਮਜ਼ਦੂਰੀ ਦੀ ਲਾਗਤ ਵਧ ਜਾਂਦੀ ਹੈ। ਸੂਤੀ ਕੱਪੜਾ ਬਰਾਮਦ ਵੀ ਚੀਨ ਹੱਥੋਂ ਨਿਕਲ ਕੇ ਬੰਗਲਾਦੇਸ਼ ਦੇ ਹੱਥਾਂ 'ਚ ਅਤੇ ਸਿੰਥੈਟਿਕ ਕੱਪੜਾ ਵੀਅਤਨਾਮ ਦੇ ਹੱਥਾਂ ਵਿਚ ਜਾ ਰਿਹਾ ਹੈ। ਬੰਗਲਾਦੇਸ਼ ਵਿਚ ਭਾਰਤ ਦੀ ਤੁਲਨਾ ਵਿਚ ਮਜ਼ਦੂਰੀ ਅੱਧੀ ਹੈ, ਇਥੇ ਲੇਬਰ ਕਾਨੂੰਨ ਵੀ ਬੇਹੱਦ ਲਚਕੀਲੇ ਹਨ। ਚੀਨ ਵਿਚ ਸਿੰਥੈਟਿਕ ਕੱਪੜੇ ਨੂੰ ਲੈ ਕੇ ਤਿੰਨ ਗੁਣਾ ਜ਼ਿਆਦਾ ਲਾਗਤ ਦੇਣੀ ਪੈਂਦੀ ਹੈ।
ਹਾਲ ਹੀ ਦੀਆਂ ਕਟੌਤੀਆਂ ਨਾਲ ਐੱਫ. ਡੀ. ਆਈ. ਵਧੀ ਹੈ। ਭਾਰਤ ਵਿਚ ਅਰਥ ਵਿਵਸਥਾ ਹੋਰ ਮਜ਼ਬੂਤ ਹੋਣੀ ਚਾਹੀਦੀ ਹੈ, ਜਿਥੇ ਮੌਕੇ ਤਾਂ ਬਹੁਤ ਹਨ।

                                                                                                     —ਨੀਲਕੰਠ ਮਿਸ਼ਰਾ


KamalJeet Singh

Content Editor

Related News