ਸਿੱਖਿਆ ਸੰਪੂਰਨ ਹੋਣੀ ਚਾਹੀਦੀ ਹੈ

09/05/2023 9:22:05 AM

ਸਿੱਖਿਆ ਦਾ ਉਦੇਸ਼ ਵਿਕਸਿਤ ਤੇ ਸ਼ਾਂਤੀ ਪਸੰਦ ਸ਼ਖ਼ਸੀਅਤਾਂ ਵਾਲੇ ਵਿਅਕਤੀਆਂ ਨੂੰ ਤਿਆਰ ਕਰਨਾ ਹੈ, ਜਿਨ੍ਹਾਂ ਦਾ ਪਾਲਣ ਪੋਸ਼ਣ  ਇਸ ਢੰਗ ਨਾਲ ਕੀਤਾ ਹੋਵੇ ਜਿਸ ਨਾਲ ਉਨ੍ਹਾਂ ਦਾ ਆਲੇ ਦੁਆਲੇ ਦੇ ਸੰਸਾਰ ਅਤੇ ਸਮਾਜ ਲਈ ਇੱਕ ਵੱਡਾ ਦ੍ਰਿਸ਼ਟੀਕੋਣ ਹੋਵੇ। ਇੱਕ ਬੱਚੇ ਦੀ ਸਿਖਿਆ ਵਿੱਚ ਸੰਪੂਰਨਤਾ ਹੋਣੀ ਚਾਹੀਦਾ ਹੈ ਨਾ ਕਿ ਸਿਰਫ਼ ਜਾਣਕਾਰੀ ਪ੍ਰਦਾਨ ਕਰਨ ਦੀ ਪ੍ਰਕਿਰਿਆ।

ਸਿਰਫ਼ ਕਲਾਸਾਂ ਵਿਚ ਜਾਣ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਸਿੱਖਿਅਤ ਹੋ ਰਿਹਾ ਹੈ। ਸਾਨੂੰ ਇੱਕ ਬੱਚੇ ਦੇ ਦਿਮਾਗ਼ ਅਤੇ ਸਰੀਰ ਦੇ ਸੰਪੂਰਨ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ, ਨਾਲ ਹੀ ਮਨੁੱਖੀ ਕਦਰਾਂ-ਕੀਮਤਾਂ ਜਿਵੇਂ ਕਿ ਅਪਣਾਪਨ, ਆਪਸੀ ਸਾਂਝ, ਪ੍ਰੇਮ , ਅਹਿੰਸਾ ਅਤੇ ਸ਼ਾਂਤੀ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ।

ਇੱਕ ਸੁੰਦਰ ਵਿਚਾਰ ਹੈ ਜੋ ਪੁਰਾਤਨ ਗੁਰੂ-ਸ਼ਿਸ਼ਯ ਪਰੰਪਰਾ ਦਾ ਹਿੱਸਾ ਸੀ ਜਿਸਨੂੰ ਅੱਜ ਮੁੜ ਸੁਰਜੀਤ ਕੀਤਾ ਜਾਣਾ ਚਾਹੀਦਾ ਹੈ। ਇੱਕ ਚੰਗਾ ਅਧਿਆਪਕ ਹਮੇਸ਼ਾ ਵਿਦਿਆਰਥੀ ਦੀ ਜਿੱਤ ਚਾਹੁੰਦਾ ਹੈ। ਅਤੇ ਇੱਕ ਚੰਗਾ ਵਿਦਿਆਰਥੀ ਅਧਿਆਪਕ ਦੀ ਜਿੱਤ ਦੀ ਕਾਮਨਾ ਕਰੇਗਾ ਜੋ ਵੱਡੇ ਮਨ ਨੂੰ ਦਰਸਾਉਂਦਾ ਹੈ। ਵਿਦਿਆਰਥੀ ਜਾਣਦਾ ਹੈ ਕਿ ਉਸ ਦੇ ਅਲਪ ਗਿਆਨ ਦੀ ਜਿੱਤ ਸਿਰਫ ਦੁੱਖ ਲਿਆਏਗੀ ਜਦੋਂ ਕਿ ਗੁਰੂ ਦੇ ਮਹਾਨ ਗਿਆਨ ਦੀ ਜਿੱਤ ਸਿਰਫ ਚੰਗਿਆਈ ਲਿਆਏਗੀ। ਇਸ ਨਾਲ ਇੱਕ ਸਿਹਤਮੰਦ ਵਿਦਿਆਰਥੀ-ਅਧਿਆਪਕ ਰਿਸ਼ਤਾ ਬਣਿਆ ਜਿੱਥੇ ਵਿਦਿਆਰਥੀ ਅਤੇ ਅਧਿਆਪਕ ਇੱਕ ਦੂਜੇ ਦੇ ਪ੍ਰਗਤੀ ਅਤੇ ਵਿਕਾਸ ਦੇ ਸਫ਼ਰ ਵਿੱਚ ਇੱਕ ਦੂਜੇ 'ਤੇ ਪੂਰਾ ਭਰੋਸਾ ਕਰਦੇ ਹਨ।

ਇੱਕ ਚੰਗੇ ਅਧਿਆਪਕ ਨੂੰ ਬਹੁਤ ਧੀਰਜ ਰੱਖਣ ਦੀ ਲੋੜ ਹੁੰਦੀ ਹੈ। ਇੱਕ ਅਧਿਆਪਕ ਦਾ ਸਬਰ ਵਿਦਿਆਰਥੀਆਂ ਦੇ ਜੀਵਨ ਵਿੱਚ ਚਮਤਕਾਰ ਪੈਦਾ ਕਰ ਸਕਦਾ ਹੈ, ਭਾਵੇਂ ਉਹ ਸਿੱਖਣ ਵਿੱਚ ਥੋੜਾ ਜਿਹਾ ਮੰਦ ਕਿਉਂ ਨਾ ਹੋਣ । ਮਾਪਿਆਂ ਨੂੰ ਘਰ ਵਿੱਚ ਸਿਰਫ਼ ਇੱਕ ਜਾਂ ਦੋ ਬੱਚਿਆਂ ਨਾਲ ਨਜਿੱਠਣਾ ਪੈਂਦਾ ਹੈ ਜਦੋਂ ਕਿ ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਭਰੇ ਕਮਰੇ ਨੂੰ ਸੰਭਾਲਣਾ ਪੈਂਦਾ ਹੈ। ਇਹ ਸਪਸ਼ਟ ਰੂਪ ਵਿੱਚ ਅਧਿਆਪਕਾਂ ਲਈ ਵਧੇਰੇ ਤਣਾਅਪੂਰਨ ਅਤੇ  ਕਠਿਨ ਹੈ। ਇਸ ਲਈ ਅਧਿਆਪਕਾਂ ਨੂੰ ਵਧੇਰੇ ਕੇਂਦਰਿਤ ਹੋਣ ਦੀ ਲੋੜ ਹੈ। ਧਿਆਨ  ਅਤੇ ਪ੍ਰਾਣਾਯਮ ਅਭਿਆਸ ਵਰਗੇ ਸਾਧਨ ਅਧਿਆਪਕਾਂ ਨੂੰ ਸ਼ਾਂਤ ਅਤੇ ਕੇਂਦਰਿਤ ਰਹਿਣ ਲਈ ਤਿਆਰ ਕਰਨ ਵਿੱਚ  ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੇ ਹਨ। ਇਹ ਮਹੱਤਵਪੂਰਨ ਹੈ ਕਿਉਂਕਿ ਬੱਚੇ ਹਰ ਸਮੇਂ ਅਧਿਆਪਕਾਂ ਨੂੰ ਦੇਖਦੇ ਹਨ ਅਤੇ ਉਨ੍ਹਾਂ ਤੋਂ ਹੀ ਸਿੱਖਦੇ ਹਨ।

ਅੱਜ ਅਧਿਆਪਕਾਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਵਿਦਿਆਰਥੀ ਕਿੱਥੇ ਖੜ੍ਹੇ ਹਨ ਅਤੇ ਹਰ ਪੜਾਅ ਤੋਂ  ਅੰਤਮ ਟੀਚੇ ਤੱਕ ਉਨ੍ਹਾਂ ਨੂੰ ਮਾਰਗਦਰਸ਼ਨ ਦੀ ਲੋੜ  ਹੈ। ਇੱਥੇ, ਅਸੀਂ ਭਗਵਾਨ ਕ੍ਰਿਸ਼ਨ ਤੋਂ ਸਿੱਖ ਸਕਦੇ ਹਾਂ ਕਿ ਉਹ ਕਿਸ ਤਰ੍ਹਾਂ ਧੀਰਜ ਅਤੇ ਪਿਆਰ ਨਾਲ ਅਰਜੁਨ ਨੂੰ ਕਦਮ-ਦਰ-ਕਦਮ ਅੰਤਮ ਮੰਜ਼ਿਲ ਤੱਕ ਲੈ ਜਾਂਦੇ ਹਨ। ਸ਼ੁਰੂ ਵਿਚ ਅਰਜੁਨ ਉਲਝਣ ਵਿਚ ਸੀ ਅਤੇ ਉਸ ਕੋਲ ਕਈ ਸਵਾਲ ਸਨ। ਜਿਉਂ-ਜਿਉਂ ਇੱਕ ਵਿਦਿਆਰਥੀ ਵੱਡਾ ਹੁੰਦਾ ਹੈ, ਉਲਝਣਾਂ ਹੋਣੀਆਂ ਸੁਭਾਵਿਕ  ਹਨ ਕਿਉਂਕਿ ਉਸ ਦੀਆਂ ਕਈ ਧਾਰਨਾਵਾਂ ਟੁੱਟਦੀਆਂ ਰਹਿੰਦੀਆਂ ਹਨ। ਉਦਾਹਰਨ ਲਈ, ਅਸੀਂ ਸਿੱਖਦੇ ਹਾਂ ਕਿ ਸੂਰਜ ਪੂਰਬ ਵਿੱਚ ਚੜ੍ਹਦਾ ਹੈ। ਬਾਅਦ ਵਿੱਚ ਅਸੀਂ ਸਿੱਖਦੇ ਹਾਂ ਕਿ ਗ੍ਰਹਿ ਅਸਲ ਵਿੱਚ ਕਿਵੇਂ ਚਲਦੇ ਹਨ। ਇਸ ਲਈ ਮਨ ਵਿੱਚ ਪੈਦਾ ਹੋਣ ਵਾਲੇ ਇਹਨਾਂ ਸਵਾਲਾਂ ਦੇ ਹੱਲ ਲਈ ਇੱਕ ਚੰਗਾ ਅਧਿਆਪਕ ਵਿਦਿਆਰਥੀ ਨੂੰ ਮਾਰਗਦਰਸ਼ਨ ਕਰਨ ਲਈ ਉਪਲਬਧ ਹੁੰਦਾ ਹੈ ਇੱਕ ਚੰਗਾ ਅਧਿਆਪਕ ਜਾਣਕਾਰ ਹੁੰਦਾ ਹਨ ਅਤੇ ਇਹਨਾਂ ਉਲਝਣਾਂ ਵਿੱਚ ਵਿਦਿਆਰਥੀ ਦੀ ਅਗਵਾਈ ਕਰਦਾ ਹੈ। ਅਤੇ ਕਈ ਵਾਰ ਲੋੜ ਪੈਣ 'ਤੇ ਉਲਝਣ ਪੈਦਾ ਵੀ ਕਰਦਾ ਹੈ ।

ਅਧਿਆਪਕਾਂ ਨੂੰ ਇੱਕ ਨਾਜ਼ੁਕ ਸੁਮੇਲ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ- ਪਿਆਰ ਦੇ ਨਾਲ ਸਖ਼ਤੀ । ਇੱਕ ਅਧਿਆਪਕ ਹਨ ਜੋ ਬਹੁਤ ਪਿਆਰ ਕਰਨ ਵਾਲੇ ਹਨ ਅਤੇ ਦੂਸਰੇ ਜੋ ਸਿਰਫ਼ ਸਖ਼ਤ ਹਨ। ਅਜਿਹੇ ਵੀ ਬੱਚੇ ਹਨ ਜੋ ਸ਼ਰਾਰਤੀ ਹਨ ਅਤੇ ਅਜਿਹੇ ਬੱਚੇ ਹਨ ਜੋ ਡਰਪੋਕ ਅਤੇ ਸ਼ਰਮੀਲੇ ਹਨ। ਸ਼ਰਾਰਤੀਆਂ  ਨੂੰ ਹੌਸਲਾ ਅਤੇ ਪਿੱਠ 'ਤੇ ਥਾਪੜੇ  ਦੀ ਲੋੜ ਹੁੰਦੀ ਹੈ। ਤੁਹਾਨੂੰ ਉਹਨਾਂ ਨੂੰ ਪਿਆਰ ਅਤੇ ਦੇਖਭਾਲ ਦਾ ਅਹਿਸਾਸ ਕਰਵਾਉਣਾ ਚਾਹੀਦਾ ਹੈ ਅਤੇ ਇਹ ਅਹਿਸਾਸ ਕਰਵਾਉਣਾ ਚਾਹੀਦਾ ਹੈ ਕਿ ਉਹ ਆਪਣੇ ਹਨ। ਪਰ ਸ਼ਰਮੀਲੇ ਅਤੇ ਡਰਪੋਕ ਬੱਚਿਆਂ ਦੇ ਨਾਲ, ਤੁਸੀਂ ਉਨ੍ਹਾਂ ਨੂੰ ਖੁੱਲ੍ਹ ਕੇ ਬੋਲਣ ਦੇ ਯੋਗ ਬਣਾਉਣ ਲਈ ਥੋੜ੍ਹੀ  ਸਖ਼ਤੀ ਕਰ ਸਕਦੇ ਹੋ। ਉਨ੍ਹਾਂ ਨਾਲ ਸਖ਼ਤੀ ਕਰੋ ਅਤੇ ਪਿਆਰ ਨਾਲ ਵੀ ਰਹੋ। ਅਕਸਰ ਅਸੀਂ ਉਲਟਾ ਕਰਦੇ ਹਾਂ। ਅਧਿਆਪਕ ਬਾਗ਼ੀ ਬੱਚਿਆਂ ਨਾਲ ਸਖ਼ਤੀ ਨਾਲ ਪੇਸ਼ ਆਉਂਦੇ ਹਨ ਅਤੇ ਸ਼ਰਮੀਲੇ ਬੱਚਿਆਂ ਨਾਲ ਉਦਾਰ ਹੋ ਜਾਂਦੇ ਹਨ। ਇਸ ਨਾਲ  ਤੁਹਾਡੇ ਵਿਵਹਾਰ ਦਾ ਕ੍ਰਮ ਬਿਹਤਰ ਲਈ ਨਹੀਂ ਬਦਲੇਗਾ । ਤੁਹਾਨੂੰ ਸਖ਼ਤ ਅਤੇ  ਨਰਮ ਦੋਵੇਂ ਹੋਣ ਦੀ ਲੋੜ ਹੈ, ਨਹੀਂ ਤਾਂ ਤੁਸੀਂ ਵਿਦਿਆਰਥੀ ਦੀ ਅਗਵਾਈ  ਉਸ ਦਿਸ਼ਾ ਵਿਚ ਕਰਨ ਦੇ ਯੋਗ ਨਹੀਂ ਹੋਵੋਗੇ ਜਿੱਥੇ ਤੁਸੀਂ ਉਨ੍ਹਾਂ ਨੂੰ ਲਿਜਾਣਾ ਚਾਹੁੰਦੇ ਹੋ।

ਗੁਰੂਦੇਵ ਸ਼੍ਰੀ ਸ਼੍ਰੀ ਰਵੀਸ਼ੰਕਰ


Harnek Seechewal

Content Editor

Related News