ਸਮਾਜ ਵਿਰੋਧੀ ਅਨਸਰਾਂ ਨਾਲ ਸਖਤੀ ਨਾਲ ਨਜਿਠਿਆ ਜਾਵੇਗਾ : ਥਾਣਾ ਮੁੱਖੀ
Saturday, Dec 08, 2018 - 12:34 PM (IST)

ਸੰਗਰੂਰ (ਅਜੈ)- ਪੁਲਸ ਸਟੇਸ਼ਨ ਦਿਡ਼੍ਹਬਾ ਵਿਖੇ ਤਾਇਨਾਤ ਐੱਸ.ਐੱਚ.ਓ. ਇੰਸਪੈਕਟਰ ਇੰਦਰਪਾਲ ਸਿੰਘ ਚੌਹਾਨ ਜਿਨ੍ਹਾਂ ਦੀ ਬਦਲੀ ਪੁਲਸ ਲਾਈਨ ਸੰਗਰੂਰ ਦੀ ਹੋ ਗਈ ਹੈ, ਉਨ੍ਹਾਂ ਦੀ ਜਗ੍ਹਾਂ ਪੁਲਸ ਲਾਈਨ ਤੋਂ ਤਬਦੀਲ ਹੋ ਕੇ ਆਏ ਨਵੇਂ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਨੇ ਥਾਣਾ ਮੁਖੀ ਦਿਡ਼੍ਹਬਾ ਦਾ ਚਾਰਜ ਸੰਭਾਲਦੇ ਹੀ ਪੱਤਰਕਾਰਾਂ ਨਾਲ ਪਹਿਲੀ ਮਿਲਣੀ ਦੌਰਾਨ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਪਹਿਲਾਂ ਉਦੇਸ਼ ਥਾਣਾ ਦਿਡ਼੍ਹਬਾ ਅਧੀਨ ਪੈਂਦੇ ਸਾਰੇ ਇਲਾਕੇ ਅੰਦਰ ਸਮਾਜ ਵਿਰੋਧੀ ਮਾਡ਼ੇ ਅਨਸਰਾਂ ਨੂੰ ਨੱਥ ਪਾ ਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਨਸ਼ਿਆਂ ਦਾ ਵਪਾਰ ਅਤੇ ਹੋਰ ਕਿਸੇ ਵੀ ਤਰ੍ਹਾਂ ਦਾ ਗੈਰਕਾਨੂੰਨੀ ਧੰਦਾ ਕਰਨ ਵਾਲੇ ਲੋਕਾਂ ਨਾਲ ਕੋਈ ਰਿਆਇਤ ਨਹੀਂ ਵਰਤੀ ਜਾਵੇਗੀ ਬਲਕਿ ਪੂਰੀ ਸਖਤੀ ਨਾਲ ਨਜਿਠਿਆ ਜਾਵੇਗਾ। ਉਨ੍ਹਾਂ ਬੁਲੇਟ ਤੇ ਪਟਾਕੇ ਵਜਾਉਣ ਅਤੇ ਛੁੱਟੀ ਟਾਇਮ ਸਕੂਲਾਂ ਅੱਗੇ ਅਵਾਰਾਗਰਦੀ ਕਰਨ ਵਾਲੇ ਮਨਚਲਿਆਂ ਨੂੰ ਵੀ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਜਿਹਾ ਕਰਨ ਵਾਲੇ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ। ਥਾਣਾ ਮੁਖੀ ਨੇ ਸਮਾਜ ਵਿੱਚੋਂ ਮਾਡ਼ੇ ਅਨਸਰਾਂ ਦੀਆਂ ਗਤੀਵਿਧੀਆਂ ਤੇ ਲਗਾਮ ਲਗਾ ਕੇ ਜੁਰਮ ਨੂੰ ਖਤਮ ਕਰਨ ਲਈ ਜਨਤਾ ਤੋਂ ਪੁਲਿਸ ਦਾ ਸਹਿਯੋਗ ਦੇਣ ਦੀ ਮੰਗ ਕੀਤੀ ਅਤੇ ਕਿਹਾ ਕਿ ਜਲਦੀ ਹੀ ਸਹਿਰ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨਾਲ ਇੱਕ ਵਿਸੇਸ ਮੀਟਿੰਗ ਕਰਕੇ ਉਨ੍ਹਾਂ ਨੂੰ ਪੁਲਿਸ ਪ੍ਰਬੰਧਾਂ ਸਬੰਧੀ ਪੇਸ਼ ਆ ਰਹੀ ਕਿਸੇ ਵੀ ਤਰ੍ਹਾਂ ਦੀ ਮੁਸਕਲ ਜਾ ਪ੍ਰੇਸਾਨੀ ਸਬੰਧੀ ਵਿਚਾਰ ਵਟਾਂਦਰਾ ਕਰਕੇ ਉਸਨੂੰ ਹੱਲ ਕੀਤਾ ਜਾਵੇਗਾ। ਇਸ ਮੌਕੇ ਸਬ ਇੰਸਪੈਕਟਰ ਮੈਡਮ ਜਸਵਿੰਦਰ ਕੌਰ ਵੀ ਹਾਜਰ ਸੀ।