ਖੂਨਦਾਨ ਸਭ ਤੋਂ ਉੱਤਮ ਦਾਨ : ਪ੍ਰਧਾਨ ਨਗਰ ਕੌਂਸਲ ਤਪਾ

Friday, Dec 21, 2018 - 03:31 PM (IST)

ਖੂਨਦਾਨ ਸਭ ਤੋਂ ਉੱਤਮ ਦਾਨ : ਪ੍ਰਧਾਨ ਨਗਰ ਕੌਂਸਲ ਤਪਾ

ਸੰਗਰੂਰ (ਸ਼ਾਮ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਵਿਖੇ ਐੱਨ. ਐੱਸ. ਐੱਸ. ਯੂਨਿਟ ਤਪਾ ਵੱਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕਲੱਬ, ਹੈਪੀ ਕਲੱਬ ਤਪਾ ਅਤੇ ਮੰਡੀ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਿੰਸੀਪਲ ਵਸੂੰਧਰਾ ਦੀ ਦੇਖ-ਰੇਖ ਅਤੇ ਕੈਂਪ ਇੰਚਾਰਜ ਡਾ. ਸੰਜੀਵ ਕੁਮਾਰ ਦੀ ਅਗਵਾਈ ’ਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦੇ ਮੁੱਖ ਮਹਿਮਾਨ ਨਗਰ ਕੌਂਸਲ ਤਪਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਭੂਤ ਸਨ, ਜਿਨ੍ਹਾਂ ਦਾ ਸਹਿਯੋਗ ਕਾਂਗਰਸ ਸ਼ਹਿਰੀ ਤਪਾ ਦੇ ਪ੍ਰਧਾਨ ਰਾਹੁਲ ਭਾਗਾਂ ਵਾਲਾ, ਸਮਾਜ ਸੇਵੀ ਧਰਮ ਪਾਲ ਸ਼ਰਮਾ, ਸੰਦੀਪ ਬਾਂਸ਼ਲ, ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਦਿੱਤਾ। ਸਿਵਲ ਹਸਪਤਾਲ ਬਰਨਾਲਾ ਤੋਂ ਡਾ. ਹਰਜਿੰਦਰ ਕੌਰ ਦੀ ਅਗਵਾਈ ’ਚ ਪੁੱਜੀ ਟੀਮ ਨੂੰ 5 ਦਰਜਨ ਤੋਂ ਵੱਧ ਖੂਨਦਾਨੀਆਂ ਨੇ ਖੂਨ ਦਾਨ ਦਿੱਤਾ, ਜਿਸ ’ਚ ਸਭ ਤੋਂ ਵੱਧ ਸਕੂਲ ’ਚ ਪਡ਼੍ਹਦੇ ਬੱਚਿਆਂ ਨੇ ਖੂਨ ਦਾਨ ਦਿੱਤਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ ਤੁਹਾਡੇ ਵੱਲੋਂ ਦਿੱਤੇ ਗਏ ਖੂਨ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ। ਕੈਂਪ ’ਚ ਐੱਨ. ਐੱਸ. ਐੱਸ. ਦੇ ਵਲੰਟੀਅਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਪਸਵਕ ਕਮੇਟੀ ਦੇ ਚੇਅਰਮੈਨ ਗੁਰਦੇਵ ਸਿੰਘ, ਸਾਬਕਾ ਚੇਅਰਮੈਨ ਨੌਹਰ ਚੰਦ ਸ਼ਰਮਾ, ਰਾਕੇਸ਼ ਕੁਮਾਰ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਦਰਾਜ, ਲੈਕ. ਰਾਜਿੰਦਰ ਪਾਲ ਸਿੰਘ, ਲੈਕ. ਜਗਮੇਲ ਸਿੰਘ, ਲੈਕ. ਮੈਡਮ ਵਿਨੋਦ ਕੁਮਾਰੀ, ਮੈਡਮ ਰਾਜਵਿੰਦਰ ਕੌਰ, ਮੈਡਮ ਮੁਖਤਿਆਰ ਕੌਰ, ਮੈਡਮ ਅੰਜੂ ਬਾਲਾ, ਅਧਿਆਪਕ ਪਵਨ ਬਾਂਸਲ, ਅੰਕੁਰ ਕੁਮਾਰ, ਜਸਵਿੰਦਰ ਸਿੰਘ, ਮੈਡਮ ਰੁਚਿਕਾ ਮੋਦੀ, ਮੈਡਮ ਬੀਨਾ ਰਾਣੀ, ਮੈਡਮ ਮੁਨੀਸ਼ ਬਾਲਾ ਆਦਿ ਸਮੂਹ ਸਟਾਫ ਹਾਜ਼ਰ ਸੀ। ਕੈਂਪ ’ਚ ਖੂਨਦਾਨੀਆਂ ਨੇ ਵੱਧ-ਚਡ਼੍ਹ ਕੇ ਹਿੱਸਾ ਲਿਆ।


Related News