ਸਰਕਾਰੀ ਸਕੂਲ ਮਹਿਲ ਖੁਰਦ ਵਿਖੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਲਾਕ ਪੱਧਰੀ ਭਾਸ਼ਣ ਮੁਕਾਬਲੇ

Tuesday, Nov 11, 2025 - 06:49 PM (IST)

ਸਰਕਾਰੀ ਸਕੂਲ ਮਹਿਲ ਖੁਰਦ ਵਿਖੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਲਾਕ ਪੱਧਰੀ ਭਾਸ਼ਣ ਮੁਕਾਬਲੇ

ਮਹਿਲ ਕਲਾਂ (ਹਮੀਦੀ): ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ ਸੁਨਤਇੰਦਰ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਬਰਜਿੰਦਰਪਾਲ ਸਿੰਘ ਦੀ ਯੋਗ ਅਗਵਾਈ ਹੇਠ ਸਹਸ ਮਹਿਲ ਖੁਰਦ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਲਾਕ ਪੱਧਰੀ ਭਾਸ਼ਣ ਮੁਕਾਬਲੇ ਕਰਵਾਏ ਗਏ ਮੁਕਾਬਲਿਆਂ ਦਾ ਉਦਘਾਟਨ ਸਰਪੰਚ ਹਰਪਾਲ ਸਿੰਘ ਅਤੇ ਹਰਜੀਤ ਸਿੰਘ ਕੈਨੇਡਾ ਨੇ ਸਾਂਝੇ ਤੌਰ ਤੇ ਕੀਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਲਾਕ ਨੋਡਲ ਹੈਡਮਾਸਟਰ ਮਾਸਟਰ ਕੁਲਦੀਪ ਸਿੰਘ ਕਮਲ ਨੇ ਦੱਸਿਆ ਕਿ ਬਲਾਕ ਮਹਲ ਕਲਾਂ ਦੇ ਲਗਭਗ ਦਰਜਨ ਜ਼ਿਲ੍ਹਾ ਸਕੂਲਾਂ ਨੇ ਮੁਕਾਬਲੇ ਵਿਚ ਭਾਗ ਲਿਆ। 

ਹਾਈ ਵਰਗ ਦੇ ਨਤੀਜੇ ਅਨੁਸਾਰ ਫ਼ਸਟ: ਹਰਦੀਪ ਕੌਰ (ਸਹਸ ਮਹਿਲ ਖੁਰਦ),ਸੈਕਿੰਡ: ਦਿਲਵੀਰ ਸਿੰਘ (ਸਹਸ ਗੁਰਮ) ਥਰਡ: ਸਿਮਰਨਜੀਤ ਕੌਰ (ਸ.ਸ.ਸ.ਕਰਮਗੜ),ਸੈਕੰਡਰੀ ਵਰਗ ਵਿਚ ਫ਼ਸਟ: ਹਰਮਨ ਕੌਰ (ਸ.ਸ.ਸ.ਰਾਏਸਰ ਪੰਜਾਬ) ਸੈਕਿੰਡ: ਇੰਦਰਵੀਰ ਸਿੰਘ (ਸ.ਸ.ਸ.ਮਹਿਲ ਕਲਾਂ) ਥਰਡ: ਸੁਖਪ੍ਰੀਤ ਕੌਰ (ਸ.ਸ.ਸ.ਹਮੀਦੀ) ਜੱਜਮੈਂਟ ਲਈ ਸੁਖਚੈਨ ਸਿੰਘ, ਸੋਹਣ ਸਿੰਘ ਅਤੇ ਤੇਜਿੰਦਰ ਸਿੰਘ ਨੇ ਸੇਵਾਵਾਂ ਨਿਭਾਈਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕਥਾ ਵਾਚਕ ਬਹਾਦਰ ਸਿੰਘ ਘਨੌਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਇਤਿਹਾਸ ਰੂਹਾਨੀ ਰੰਗ ਵਿੱਚ ਪ੍ਰਸਤੁਤ ਕੀਤਾ। ਹਰਜੀਤ ਸਿੰਘ ਕੈਨੇਡੀਅਨ ਵੱਲੋਂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਲਈ ਦਸਤਾਰਾਂ, ਪਟਕਿਆਂ ਅਤੇ ਚੁੰਨੀਆਂ ਲਈ 250 ਮੀਟਰ ਕੱਪੜਾ ਦਾਨ ਕੀਤਾ ਗਿਆ। ਸਕੂਲ ਦੇ ਚੇਅਰਮੈਨ ਰਕੇਸ ਕੁਮਾਰ ਨੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਿਆ, ਜਦਕਿ ਜਿਲ੍ਹਾ ਨੋਡਲ ਅਫਸਰ ਪ੍ਰਿੰਸੀਪਲ ਰਜਿੰਦਰਪਾਲ ਸਿੰਘ ਨੇ ਹਾਜਰ ਸੰਗਤਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜੇ ਐੱਸ ਬੁੱਟਰ ਨੇ ਬਖ਼ੂਬੀ ਨਿਭਾਈ। ਇਸ ਮੌਕੇ ਪ੍ਰਧਾਨ ਸਿੰਦਰ ਸਿੰਘ, ਪੰਚ ਵਿਜੈ ਕੁਮਾਰ, ਸੂਬੇਦਾਰ ਮੇਜਰ ਗੁਰਜੰਟ ਸਿੰਘ, ਤਰਸੇਮ ਸਿੰਘ ਪਲੰਬਰ, ਮਾ. ਮੰਗਲ ਸਿੰਘ, ਕਰੁਣ ਬਾਤਿਸ, ਹਰਪ੍ਰੀਤ ਕੌਰ, ਹਰਮੀਤ ਕੌਰ, ਬਲਵਿੰਦਰ ਕੌਰ, ਊਸਾ ਦੇਵੀ, ਅਨੀਤਾ ਰਾਣੀ ਸਮੇਤ ਕਈ ਹੋਰ ਸੰਗਤਾਂ ਹਾਜਰ ਸਨ।


author

Anmol Tagra

Content Editor

Related News