ਪੰਜਾਬ ''ਚ ਵੱਡੀ ਵਾਰਦਾਤ, 19 ਸਾਲਾ ਕੁੜੀ ਨਾਲ 8 ਦਿਨ ਕੀਤਾ ਜਬਰ-ਜ਼ਿਨਾਹ, ਇੰਝ ਖੁੱਲ੍ਹਿਆ ਭੇਤ

Thursday, Sep 21, 2023 - 06:03 PM (IST)

ਪੰਜਾਬ ''ਚ ਵੱਡੀ ਵਾਰਦਾਤ, 19 ਸਾਲਾ ਕੁੜੀ ਨਾਲ 8 ਦਿਨ ਕੀਤਾ ਜਬਰ-ਜ਼ਿਨਾਹ, ਇੰਝ ਖੁੱਲ੍ਹਿਆ ਭੇਤ

ਬਰਨਾਲਾ (ਪੁਨੀਤ) : ਬਠਿੰਡਾ ਜ਼ਿਲ੍ਹੇ ਦੇ ਪਿੰਡ ਕਲਿਆਣ ਸੁੱਖਾਂ ਵਾਲੇ ਦੇ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਬਰਨਾਲਾ ਦੀ ਰਹਿਣ ਵਾਲੀ 19 ਸਾਲ ਦੀ ਇਕ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜ਼ਬਰਦਸਤੀ 8 ਦਿਨਾਂ ਤੱਕ ਸਰੀਰਕ ਸਬੰਧ ਬਣਾਉਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ਸਬੰਧੀ ਜਬਰ-ਜ਼ਿਨਾਹ ਦੀ ਸ਼ਿਕਾਰ ਪੀੜਤ ਕੁੜੀ ਨੇ ਮੁੰਡੇ 'ਤੇ ਗੰਭੀਰ ਇਲਜ਼ਾਮ ਲਾਏ ਹਨ। ਜਾਣਕਾਰੀ ਦਿੰਦਿਆਂ ਕੁੜੀ ਨੇ ਦੱਸਿਆ ਕਿ ਉਸਨੂੰ ਇੱਕ ਮੁੰਡੇ ਦਾ ਫ਼ੋਨ ਆਇਆ ਸੀ। ਮੁੰਡੇ ਨੇ ਆਪਣੀਆਂ ਗੱਲਾਂ ਵਿੱਚ ਉਲਝਾ ਕੇ ਉਸ ਨੂੰ ਵਿਆਹ ਕਰਨ ਦੇ ਝਾਂਸੇ 'ਚ ਫਸਾ ਲਿਆ। ਜਿਸ ਤੋਂ ਬਾਅਦ ਉਹ ਮੁੰਡਾ ਆਪਣੇ ਦੋਸਤ ਨਾਲ ਬਰਨਾਲੇ ਆ ਕੇ ਉਸ ਕੁੜੀ ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਕਲਿਆਣ ਸੁੱਖਾਂ ਵਾਲੇ ਲੈ ਗਿਆ।

ਇਹ ਵੀ ਪੜ੍ਹੋ :  ਝੋਨੇ ਦੀ ਫ਼ਸਲ ਪੱਕਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ

ਪੀੜਤਾ ਨੇ ਇਲਜ਼ਾਮ ਲਾਏ ਕਿ ਉਸਦਾ ਪ੍ਰੇਮੀ ਅਤੇ ਉਸ ਘਰ ਵਿੱਚ ਰਹਿੰਦਾ ਇੱਕ ਹੋਰ ਵਿਅਕਤੀ ਉਸ ਨਾਲ ਲਗਾਤਾਰ 8 ਦਿਨ ਜਬਰ-ਜ਼ਿਨਾਹ ਕਰਦੇ ਰਹੇ। ਪੀੜਤ ਕੁੜੀ ਨੇ ਕਿਹਾ ਕਿ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇਣ ਵਾਲਾ ਮੁੰਡਾ ਚਿੱਟੇ ਦਾ ਨਸ਼ਾ ਕਰਦਾ ਹੈ। ਮੁੰਡਾ ਅਤੇ ਉਸ ਦੀ ਮਾਂ ਚਿੱਟਾ ਵੇਚਣ ਦਾ ਕੰਮ ਕਰਦੇ ਹਨ, ਜਿਨ੍ਹਾਂ ਦੇ ਘਰ ਰੋਜ਼ਾਨਾ ਚਾਰ-ਪੰਜ ਮੁੰਡੇ ਨਸ਼ਾ ਕਰਨ ਆਉਂਦੇ ਹਨ। ਜਦ ਮੈਂ ਨਸ਼ਾ ਵੇਚਣ ਤੋਂ ਰੋਕਿਆ ਤਾਂ ਮੇਰੀ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਮੈਂ ਭੱਜਣ ਲਈ ਇੱਕ ਜਿੰਦੇ ਦੀ ਚਾਬੀ ਵੀ ਕੱਢ ਲਈ ਤਾਂ ਜੋ ਮੌਕਾ ਦੇਖ ਕੇ ਉਥੋਂ ਭੱਜ ਸਕਾਂ ਪਰ ਕਈ ਦਿਨ ਤਕ ਕਾਮਯਾਬ ਨਾ ਹੋ ਸਕੀ। ਮੌਕਾ ਮਿਲਣ 'ਤੇ ਸਾਰੀ ਘਟਨਾ ਬਾਰੇ ਪੀੜਤ ਕੁੜੀ ਨੇ ਆਪਣੀ ਮਾਂ ਨੂੰ ਮੋਬਾਇਲ 'ਤੇ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ :  ਪੰਜਾਬ ਦੇ ਇਸ ਜ਼ਿਲ੍ਹੇ 'ਚ ਭਲਕੇ ਛੁੱਟੀ ਦਾ ਐਲਾਨ

ਇਸ ਮਾਮਲੇ ਸੰਬੰਧੀ ਪੀੜਤ ਕੁੜੀ ਦੇ ਮਾਪਿਆਂ ਨੇ ਦੱਸਿਆ ਕਿ ਇਕ ਮੁੰਡਾ ਉਨ੍ਹਾਂ ਦੀ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ। ਵਿਆਹ ਤਾਂ ਕੀ ਕਰਵਾਉਣਾ ਸੀ, ਸਗੋਂ ਉਹ ਅਤੇ ਇੱਕ ਹੋਰ ਵਿਅਕਤੀ ਉਨ੍ਹਾਂ ਦੀ ਕੁੜੀ ਨਾਲ ਕਈ ਦਿਨ ਜਬਰ-ਜ਼ਿਨਾਹ ਕਰਦੇ ਰਹੇ। ਪਰਿਵਾਰ ਨੇ ਕੁੜੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਬਰਨਾਲਾ ਪੁਲਸ ਨੂੰ ਵੀ ਲਿਖਾਈ ਸੀ। ਜਦ ਉਨ੍ਹਾਂ ਨੂੰ ਪੀੜਤ ਕੁੜੀ ਦਾ ਫੋ਼ਨ ਆਇਆ ਤਾਂ ਉਹਨਾਂ ਨੇ 2 ਸਮਾਜ ਸੇਵੀ ਔਰਤਾਂ ਨੂੰ ਇਸ ਮਾਮਲੇ ਸਬੰਧੀ ਜਾਣਕਾਰੀ ਦਿੱਤੀ। ਕੁੜੀ ਨੂੰ ਵਾਪਸ ਲਿਆਉਣ ਲਈ ਜਦ ਪਰਿਵਾਰਕ ਮੈਂਬਰਾਂ, ਪਿੰਡ ਪੰਚਾਇਤ ਅਤੇ ਦੋਵੇਂ ਸਮਾਜ ਸੇਵੀ ਔਰਤਾਂ ਪਿੰਡ ਵਿੱਚ ਗਈਆਂ ਤਾਂ ਉਸ ਮੁੰਡੇ ਦੇ ਪਰਿਵਾਰ ਨੂੰ ਪਤਾ ਲੱਗਣ ਤੇ ਕੁੜੀ ਨੂੰ ਖੇਤਾਂ ਸਮੇਤ ਹੋਰ ਕਈ ਘਰਾਂ ਵਿੱਚ ਲੁਕੋਇਆ ਗਿਆ। ਜਿਸ ਤੋਂ ਬਾਅਦ ਸਮਾਜ ਸੇਵੀ ਔਰਤਾਂ ਨੇ ਆਪਣੀ ਬਹਾਦਰੀ ਨਾਲ ਪਿੰਡ ਦੇ ਕਿਸੇ ਇਕ ਘਰੋਂ ਪੀੜਤ ਕੁੜੀ ਨੂੰ ਛੁਡਵਾ ਕੇ ਪਰਿਵਾਰ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ :  ਨੌਕਰੀਆਂ ਦੀ ਭਾਲ ਕਰ ਰਹੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਮਾਨ ਸਰਕਾਰ

ਇਸ ਘਟਨਾ ਦੀ ਸ਼ਿਕਾਰ ਹੋਈ ਪੀੜਤ ਕੁੜੀ ਅਤੇ ਉਸਦੇ ਮਾਪਿਆਂ ਨੇ ਪੁਲਸ ਪ੍ਰਸਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਦਵਾਇਆ ਜਾਵੇ। ਇਸ ਮਾਮਲੇ ਸੰਬੰਧੀ ਪੁਲਸ ਥਾਣਾ ਨਥਾਣਾ ਦੇ ਐੱਸ.ਐੱਚ.ਓ. ਜਸਕਰਨ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਬਰਨਾਲਾ ਤੋਂ ਇੱਕ ਜਾਣਕਾਰੀ ਹਾਸਲ ਹੋਈ ਸੀ, ਜਿੱਥੇ ਪੀੜਤ ਕੁੜੀ ਦੇ ਬਿਆਨਾਂ ਦੇ ਆਧਾਰ 'ਤੇ ਪਿੰਡ ਕਲਿਆਣ ਸੁੱਖਾਂ ਵਾਲੇ ਦੇ ਰਹਿਣ ਵਾਲੇ ਜਗਜੀਤ ਸਿੰਘ ਖ਼ਿਲਾਫ਼ ਆਈ.ਪੀ.ਸੀ. ਧਾਰਾ 376 ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Harnek Seechewal

Content Editor

Related News