90 ਫ਼ੀਸਦੀ ਘਰੇਲੂ ਖ਼ਪਤਕਾਰਾਂ ਦਾ ਬਿਜਲੀ ਬਿੱਲ 'ਜ਼ੀਰੋ', ਪਾਵਰਕਾਮ ਨੂੰ ਹੋ ਰਹੀ ਐਡਵਾਂਸ ਅਦਾਇਗੀ

Wednesday, Sep 04, 2024 - 04:06 PM (IST)

ਜਲੰਧਰ- ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਮਾਰਚ 2022 'ਚ ਸੱਤਾ ਵਿਚ ਆਉਣ ਤੋਂ 4 ਮਹੀਨਿਆ ਬਾਅਦ ਜੁਲਾਈ 2022 ਵਿਚ ਸੂਬੇ ਦੇ ਘਰੇਲੂ ਬਿਜਲੀ ਖ਼ਪਤਕਾਰਾਂ ਲਈ ਹਰ ਮਹੀਨੇ 300 ਯੂਨਿਟ ਅਤੇ ਇਕ ਬਿਜਲੀ ਸਾਈਕਲ ਭਾਵ 2 ਮਹੀਨਿਆਂ ਲਈ 600 ਯੂਨਿਟ ਬਿਜਲੀ ਮੁਫ਼ਤ 5 ਦਾ ਐਲਾਨ ਕਰ ਦਿੱਤਾ ਸੀ। ਇਸ ਐਲਾਨ ਨੂੰ ਅਮਲੀਜਾਮਾ ਪਹਿਨਾਏ ਜਾਣ ਮਗਰੋਂ ਹੁਣ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿਸ ਦੇ ਘਰੇਲ ਬਿਜਲੀ ਖ਼ਪਤਕਾਰਾਂ ਵਿਚੋਂ 90 ਫ਼ੀਸਦੀ ਦੇ ਬਿਜਲੀ ਬਿੱਲ ਜ਼ੀਰ ਆਉਂਦੇ ਹਨ।

ਸੂਬਾ ਸਰਕਾਰ 90 ਫ਼ੀਸਦੀ ਲੋਕਾਂ ਦੇ ਇਸ ਜ਼ੀਰੋ ਬਿਜਲੀ ਬਿੱਲਾਂ ਦੇ ਬਦਲੇ ਵਿਚ 5629 ਕਰੋੜ ਰੁਪਏ ਸਾਲਾਨਾ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਅਦਾ ਕਰਦੀ ਹੈ। ਇਸ ਤੋਂ ਇਲਾਵਾ ਸੂਬੇ ਵਿਚ 7 ਕਿਲੋਵਾਟ ਲੋਡ ਤੱਕ ਵਾਲੇ ਘਰੇਲੂ ਬਿਜਲੀ ਖ਼ਪਤਕਾਰਾਂ ਨੂੰ 3 ਰੁਪਏ ਪ੍ਰਤੀ ਯੂਨਿਟ ਦੀ ਸਬਸਿਡੀ ਵੱਖਰੀ ਦਿੱਤੀ ਜਾਂਦੀ ਹੈ ਅਤੇ ਇਸ ਦੇ ਬਦਲੇ ਪੰਜਾਬ ਸਰਕਾਰ 1278 ਕਰੋੜ ਵੱਖਰੇ ਤੌਰ 'ਤੇ ਬਿਜਲੀ ਕੰਪਨੀ ਪਾਵਰਕਾਮ ਨੂੰ ਅਦਾ ਕਰਦੀ ਹੈ।  ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਵਾਅਦਾ ਆਪਣੇ ਚੋਣ ਘੋਸ਼ਣਾ ਪੱਤਰ ਭਾਵ ਇਲੈਕਸ਼ਨ ਮੈਨੀਫੈਸਟੋ ਵਿਚ ਸ਼ਾਮਲ ਕੀਤਾ ਸੀ। ਸਰਕਾਰ ਬਣਨ ਦੇ 4 ਮਹੀਨਿਆਂ ਅੰਦਰ ਇਹ ਵੱਡਾ ਵਾਅਦਾ ਪੂਰਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਕ ਨਵਾਂ ਇਤਿਹਾਸ ਸਿਰਜਿਆ।  ਇਹ ਬਿਜਲੀ ਮੁਫ਼ਤ ਦੇਣ ਦਾ ਮਕਸਦ ਇਸ ਅੱਤ ਦੀ ਮਹਿੰਗਾਈ ਦੇ ਜ਼ਮਾਨੇ ਨਿਚ ਲੋਕਾਂ ਤੋਂ ਆਰਥਿਕ ਬੋਝ ਘਟਾਉਣਾ ਸੀ, ਜਿਸ ਵਿਚ ਸੂਬਾ ਸਰਕਾਰ ਬੇਹੱਦ ਸਫ਼ਲ ਰਹੀ ਸੀ। ਅੱਜ ਆਮ ਮੱਧ ਵਰਗੀ ਲੋਕ, ਜਿਨ੍ਹਾਂ ਵਿਚ ਪ੍ਰਾਈਵੇਟ ਨੌਕਰੀਆਂ ਕਰਨ ਵਾਲੇ ਅਤੇ ਹੋਰ ਕਮਜ਼ੋਰ ਵਰਗ ਸ਼ਾਮਲ ਹਨ, ਉਨ੍ਹਾਂ ਸਭ ਨੂੰ ਇਸ ਮੁਫ਼ਤ ਬਿਜਲੀ ਯੋਜਨਾ ਦਾ ਵੱਡਾ ਲਾਭ ਮਿਲਿਆ ਹੈ ਅਤੇ ਉਨ੍ਹਾਂ ਦੇ ਸਿਰ ਤੋਂ ਆਰਥਿਕ ਬੋਝ ਘਟਿਆ ਹੈ। 

PunjabKesari

ਇਹ ਵੀ ਪੜ੍ਹੋ- ਪੰਜਾਬ ਨੂੰ ਮੁੜ ਦਹਿਲਾਉਣ ਦੀ ਤਿਆਰੀ 'ਚ ਬੈਠੇ ਗਿਰੋਹ ਦਾ ਪਰਦਾਫ਼ਾਸ਼, ਮਾਰੂ ਅਸਲੇ ਸਣੇ 9 ਗ੍ਰਿਫ਼ਤਾਰ

ਪੰਜਾਬ ਸਰਕਾਰ ਪਾਵਰਕਾਮ ਨੂੰ ਕਰ ਰਹੀ ਹੈ ਸਬਸਿਡੀ ਦੀ ਐਡਵਾਂਸ ਅਦਾਇਗੀ 
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਾਵਰਕਾਮ ਨੂੰ ਸਬਸਿਡੀ ਦੀ ਅਦਾਇਗੀ ਐਡਵਾਂਸ ਕਰਕੇ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਪਿਛਲੇ ਵਿੱਤੀ ਸਾਲ 2022-23 ਦੇ ਅਖੀਰ ਵਿਚ ਪੰਜਾਬ ਸਰਕਾਰ ਨੇ ਪਾਵਰਕਾਮ ਨੂੰ 20,200 ਕਰੋੜ ਰੁਪਏ ਸਬਸਿਡੀ ਅਦਾ ਕੀਤੀ ਹੈ।

ਇਸ ਵਿਚ ਸਰਕਾਰ ਨੇ ਪਹਿਲੀ ਕਿਸ਼ਤ ਦੇ 1804 ਕਰੋੜ ਰੁਪਏ ਦੇ ਨਾਲ-ਨਾਲ ਪਿਛਲੀਆਂ ਸਰਕਾਰਾਂ ਵੇਲੇ ਦੇ ਬਕਾਇਆ ਖੜ੍ਹੇ 9020 ਕਰੋੜ ਦੀ ਵੀ ਅਦਾਇਗੀ ਕੀਤੀ। ਇਸ ਦੇ ਨਾਲ ਹੀ ਕਿਸਾਨਾਂ ਦੀਆਂ ਮੋਟਰਾਂ ਲਈ ਮੁਫ਼ਤ ਹੁੰਦੀ ਬਿਜਲੀ ਸਪਲਾਈ ਦੇ 9063.79 ਕਰੋੜ ਰੁਪਏ, ਘਰੇਲੂ ਬਿਜਲੀ ਖ਼ਪਤਕਾਰ ਦੇ 8225 ਕਰੋੜ ਰੁਪਏ ਅਤੇ ਉਦਯੋਗਿਕ ਖੇਤਰ ਦੀ ਸਬਸਿਡੀ ਦੇ 2910 ਕਰੋਰ ਰੁਪਏ ਵੀ ਇਸ ਵਿਚ ਸ਼ਾਮਲ ਹਨ। ਸਰਕਾਰ ਨੇ ਪਿਛਲੇ ਖੜ੍ਹੇ ਬਕਾਏ 'ਤੇ ਲੱਗੇ 663.54 ਕਰੋੜ ਰੁਪਏ ਦੇ ਵਿਆਜ ਦੀ ਅਦਾਇਗੀ ਵੀ ਨਾਲ ਹੀ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਨਸ਼ੇ ਨੇ ਵਿਛਾਏ ਘਰ 'ਚ ਸੱਥਰ, ਦੋਸਤ ਨਾਲ ਘਰੋਂ ਨਿਕਲੇ ਨੌਜਵਾਨ ਦੀ ਓਵਰਡੋਜ਼ ਕਾਰਨ ਹੋਈ ਮੌਤ

PunjabKesari

ਪਾਵਰਕਾਮ ਲਈ ਪਛਵਾੜਾ ਕੋਲਾ ਖਾਨ ਸਾਬਤ ਹੋ ਰਹੀ ਵਰਦਾਨ 
ਤਕਰੀਬਨ 7 ਸਾਲਾਂ ਤੋਂ ਬੰਦ ਪਈ ਪਛਵਾੜਾ ਕੇਲਾ ਖਾਨ ਨੂੰ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਮੁੜ ਚਾਲੂ ਕਰਨ ਵਿਚ ਸਫਲਤਾ ਹਾਸਲ ਕੀਤੀ ਤੇ ਦਸੰਬਰ 2022 ਤੋਂ ਪਾਵਰਕਾਮ ਹੁਣ ਪਛਵਾੜਾ ਕੋਲਾ ਖਾਨ ਤੋਂ ਕੋਲਾ ਪ੍ਰਾਪਤ ਕਰ ਰਿਹਾ ਹੈ। ਇਸੇ ਖਾਨ ਦਾ ਲਾਹਾ ਹੁਣ ਉਹ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ ਚਲਾਉਣ ਵਿਚ ਵੀ ਖੱਟੇਗਾ। ਹੁਣ ਤੱਕ ਇਸ ਖਾਨ ਤੋਂ 37 ਲੱਖ ਮੀਟਰਿਕ ਟਨ ਕੋਲਾ ਕੱਢਿਆ ਜਾ ਚੁੱਕਾ ਹੈ ਅਤੇ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਤੇ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਵਿਚ 30-30 ਦਿਨਾਂ ਦਾ ਕੋਲਾ ਭੰਡਾਰ ਪਿਆ ਹੈ।

ਇਹ ਵੀ ਪੜ੍ਹੋ-ਨਸ਼ਾ ਸਮੱਗਲਰਾਂ ਵਿਰੁੱਧ ਪੰਜਾਬ ਦੇ DGP ਗੌਰਵ ਯਾਦਵ ਸਖ਼ਤ, ਅਧਿਕਾਰੀਆਂ ਨੂੰ ਜਾਰੀ ਕੀਤੀਆਂ ਇਹ ਹਦਾਇਤਾਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News