ਪੰਜਾਬ ਦੇ ਚੱਪੇ-ਚੱਪੇ ਨੂੰ ਜਾਣਦਾ ਹੈ ਜ਼ਾਕਿਰ ਮੂਸਾ, ਅੱਤਵਾਦੀ ਸੰਗਠਨਾਂ ਦਾ ਬਣਨਾ ਚਾਹੁੰਦੈ ਸਰਗਨਾ

Tuesday, Nov 06, 2018 - 06:29 PM (IST)

ਪੰਜਾਬ ਦੇ ਚੱਪੇ-ਚੱਪੇ ਨੂੰ ਜਾਣਦਾ ਹੈ ਜ਼ਾਕਿਰ ਮੂਸਾ, ਅੱਤਵਾਦੀ ਸੰਗਠਨਾਂ ਦਾ ਬਣਨਾ ਚਾਹੁੰਦੈ ਸਰਗਨਾ

ਜਲੰਧਰ (ਰਵਿੰਦਰ)— ਅੱਤਵਾਦੀ ਜ਼ਾਕਿਰ ਰਸ਼ੀਦ ਭੱਟ ਉਰਫ ਜ਼ਾਕਿਰ ਮੂਸਾ ਹਿਜ਼ਬੁਲ ਮੁਜ਼ਾਹੀਦੀਨ ਦਾ ਸਾਬਕਾ ਕਮਾਂਡਰ ਰਹਿ ਚੁੱਕਾ ਹੈ। ਉਸ ਨੇ ਇਹ ਗਰੁੱਪ 2013 'ਚ ਜੁਆਇਨ ਕੀਤਾ ਸੀ। ਮੂਸਾ ਮੌਜੂਦਾ ਸਮੇਂ 'ਚ ਅੱਤਵਾਦੀ ਸੰਗਠਨਾਂ ਦਾ ਸਭ ਤੋਂ ਵੱਡਾ ਸਰਗਨਾ ਬਣਨਾ ਚਾਹੁੰਦਾ ਹੈ ਅਤੇ ਆਪਣਾ ਨਾਂ ਅਲਕਾਇਦਾ ਮੁਖੀ ਬਿਨ ਲਾਦੇਨ ਤੋਂ ਵੀ ਮਸ਼ਹੂਰ ਬਣਾਉਣਾ ਚਾਹੁੰਦਾ ਸੀ। ਇੰਜੀਨੀਅਰਿੰਗ ਦਾ ਵਿਦਿਆਰਥੀ ਰਿਹਾ ਮੂਸਾ ਪੰਜਾਬ 'ਚ ਵੀ ਪੜ੍ਹ ਚੁੱਕਾ ਹੈ, ਇਸ ਲਈ ਉਹ ਪੰਜਾਬ ਦੇ ਚੱਪੇ-ਚੱਪੇ ਤੋਂ ਜਾਣੂ ਹੈ। 

PunjabKesari
ਜੁਲਾਈ 2017 'ਚ ਹਿਜ਼ਬੁਲ ਮੁਜ਼ਾਹੀਦੀਨ ਗਰੁੱਪ ਤੋਂ ਵੱਖਰੇ ਹੋ ਅਲਕਾਇਦਾ ਦੇ ਨਵੇਂ ਸੈੱਲ ਦੇ ਰੂਪ 'ਚ ਅੰਸਾਰ ਗਜਵਤ ਉਲ ਹਿੰਦ ਸੰਗਠਨ ਦਾ ਹੈੱਡ ਬਣ ਗਿਆ  ਸੀ। ਬੁਰਹਾਨ ਵਾਨੀ ਦੇ ਐਨਕਾਊਂਟਰ ਤੋਂ ਬਾਅਦ ਮੂਸਾ ਪੂਰੀ ਕਸ਼ਮੀਰ ਘਾਟੀ ਨੂੰ ਦਹਿਲਾਉਣਾ ਚਾਹੁੰਦਾ ਸੀ ਪਰ ਉਸ ਨੂੰ ਹਿਜ਼ਬੁਲ ਮੁਜ਼ਾਹੀਦੀਨ ਤੋਂ ਪੂਰੀ ਸਪੋਰਟ ਨਹੀਂ ਮਿਲੀ, ਜਿਸ ਕਾਰਨ ਉਸ ਨੇ ਨਵਾਂ ਸੰਗਠਨ ਤਿਆਰ ਕਰਕੇ ਆਪਣਾ ਟਾਰਗੈੱਟ ਘਾਟੀ ਦੇ ਨਾਲ-ਨਾਲ ਪੰਜਾਬ, ਹਰਿਆਣਾ ਅਤੇ ਦਿੱਲੀ ਵੀ ਬਣਾਇਆ।


author

shivani attri

Content Editor

Related News