ਭੇਤਭਰੇ ਹਾਲਾਤ ’ਚ ਨੌਜਵਾਨ ਦੀ ਹੋਈ ਮੌਤ, ਪਰਿਵਾਰ ਵਾਲਿਆਂ ਨੇ ਜਤਾਇਆ ਕਤਲ ਦਾ ਸ਼ੱਕ

Thursday, Mar 18, 2021 - 06:22 PM (IST)

ਭੇਤਭਰੇ ਹਾਲਾਤ ’ਚ ਨੌਜਵਾਨ ਦੀ ਹੋਈ ਮੌਤ, ਪਰਿਵਾਰ ਵਾਲਿਆਂ ਨੇ  ਜਤਾਇਆ ਕਤਲ ਦਾ ਸ਼ੱਕ

ਗੁਰੂ ਕਾ ਬਾਗ (ਰਾਕੇਸ਼ ਭੱਟੀ): ਬੀਤੀ ਰਾਤ ਪੁਲਸ ਥਾਣਾ ਮਜੀਠਾ ਅਧੀਨ ਆਉਂਦੇ ਪਿੰਡ ਮਹੱਦੀਪੁਰਾ ਦੇ ਇੱਕ ਨੌਜਵਾਨ ਅਰਜਨ ਸਿੰਘ ਪੁੱਤਰ ਬਿੱਕਰ ਸਿੰਘ ਉਮਰ (17 ਸਾਲ) ਦੀ ਭੇਤਭਰੇ ਹਾਲਾਤਾਂ ’ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਬਿੱਕਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪੁੱਤਰ ਅਰਜਨ ਸਿੰਘ ਜੋ ਕਿ ਗਿਆਰ੍ਹਵੀਂ ਜਮਾਤ ਵਿੱਚ ਪੜ੍ਹਦਾ ਹੈ, ਬੀਤੇ ਕੱਲ੍ਹ ਸਵੇਰੇ ਇਕ ਹੋਰ ਨੌਜਵਾਨ ਨਾਲ ਘਰੋਂ ਗਿਆ ਤੇ ਬੀਤੀ ਸ਼ਾਮ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਪਿੰਡ ਪਿੰਡੀ ਥਾਣਾ ਘਣੀਏ ਕੇ ਬਾਂਗਰ  ਦੇ ਬਾਹਰਵਾਰ ਖੇਤਾਂ ’ਚ ਪਈ ਹੈ। ਉਨ੍ਹਾਂ ਦੱਸਿਆ ਕਿ ਇਸ ਬਾਬਤ ਉਨ੍ਹਾਂ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਸ਼ੱਕ ਜਤਾਇਆ ਕਿ ਮੇਰੇ ਪੁੱਤਰ ਦਾ ਦੂਜੇ ਨੌਜਵਾਨ ਨੇ ਕੋਈ ਜ਼ਹਿਰੀਲੀ ਚੀਜ਼ ਦੇ ਕੇ ਕਤਲ ਕੀਤਾ ਹੈ।     

ਇਹ ਵੀ ਪੜ੍ਹੋ:  ਸੰਗਰੂਰ ਜ਼ਿਲ੍ਹੇ ’ਚ ਕੋਰੋਨਾ ਨੇ ਮੁੜ ਫੜ੍ਹੀ ਰਫ਼ਤਾਰ, ਹੁਣ ਤੱਕ 5 ਹਜ਼ਾਰ ਦੇ ਕਰੀਬ ਪੁੱਜੀ ਪੀੜਤਾਂ ਦੀ ਗਿਣਤੀ                                         

ਦੂਜੇ ਪਾਸੇ ਥਾਣਾ ਘਣੀਏ ਕੇ ਬਾਂਗਰ ਦੇ ਐੱਸ.ਐੱਚ.ਓ. ਅਮੋਲਕ ਸਿੰਘ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਅਤੇ ਫਿਲਹਾਲ ਪੁਲਸ ਵੱਲੋਂ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਉਸ ਦੀ ਰਿਪੋਰਟ ਆਉਣ ਉਪਰੰਤ ਹੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਵਿਖੇ ਵਾਪਰਿਆ ਭਿਆਨਕ ਕਾਰ ਹਾਦਸਾ, 12 ਸਾਲ ਦੇ ਬੱਚੇ ਸਮੇਤ 4 ਜੀਆਂ ਦੀ ਮੌਤ


author

Shyna

Content Editor

Related News