ਹਸਪਤਾਲ ''ਚ ਦਾਖਲ ਕਰਵਾਏ ਨੌਜਵਾਨ ਨੇ ਤੋੜਿਆ ਦਮ
Tuesday, Aug 11, 2026 - 03:53 PM (IST)
ਬਠਿੰਡਾ (ਸੁਖਵਿੰਦਰ) : ਸਥਾਨਕ ਹਾਜੀਰਤਨ ਰੋਡ ਦੇ ਇੱਕ ਨੌਜਵਾਨ, ਜਿਸ ਨੂੰ 31 ਜੁਲਾਈ ਨੂੰ ਸਹਾਰਾ ਜਨਸੇਵਾ ਦੁਆਰਾ ਬੇਹੋਸ਼ੀ ਦੀ ਹਾਲਤ ਵਿਚ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਉਸ ਦੀ ਮੌਤ ਹੋ ਗਈ ਹੈ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ।
ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਐੱਚ. ਆਈ. ਵੀ. ਅਤੇ ਟੀ. ਬੀ. ਤੋਂ ਪੀੜਤ ਸੀ। ਸੰਸਥਾ ਵਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ ਕਿ ਬੀਤੀ ਰਾਤ ਉਸ ਦੀ ਮੌਤ ਹੋ ਗਈ। ਕਿਉਂਕਿ ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ, ਇਸ ਲਈ ਉਸਦੀ ਲਾਸ਼ ਨੂੰ ਸੁਰੱਖਿਅਤ ਰੱਖ ਲਿਆ ਗਿਆ ਹੈ ਅਤੇ ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ।
