ਪ੍ਰੇਮਿਕਾ ਤੋਂ ਰੁੱਸੇ ਮੁੰਡੇ ਨੇ ਨਿਗਲਿਆ ਜ਼ਹਿਰ, ਹਸਪਤਾਲ 'ਚ ਤੋੜਿਆ ਦਮ, ਖ਼ੁਦਕੁਸ਼ੀ ਨੋਟ 'ਚ ਦੱਸਿਆ ਸਭ ਕੁੱਝ

Thursday, Mar 16, 2023 - 10:47 AM (IST)

ਪ੍ਰੇਮਿਕਾ ਤੋਂ ਰੁੱਸੇ ਮੁੰਡੇ ਨੇ ਨਿਗਲਿਆ ਜ਼ਹਿਰ, ਹਸਪਤਾਲ 'ਚ ਤੋੜਿਆ ਦਮ, ਖ਼ੁਦਕੁਸ਼ੀ ਨੋਟ 'ਚ ਦੱਸਿਆ ਸਭ ਕੁੱਝ

ਲੁਧਿਆਣਾ (ਮੋਹਿਨੀ) : ਪ੍ਰੇਮਿਕਾ ਵਲੋਂ ਵਿਆਹ ਤੋਂ ਨਾਂਹ ਕਰਨ ’ਤੇ ਪ੍ਰੇਮੀ ਨੌਜਵਾਨ ਨੇ ਨਾਰਾਜ਼ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਨੂੰ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ। ਜਾਣਕਾਰੀ ਮੁਤਾਬਕ 3 ਦਿਨ ਪਹਿਲਾਂ ਨੌਜਵਾਨ ਰਾਹੁਲ ਨੇ ਆਪਣੀ ਪ੍ਰੇਮਿਕਾ ਤੋਂ ਰੁੱਸ ਕੇ ਜ਼ਹਿਰ ਨਿਗਲ ਲਿਆ ਅਤੇ ਪਰਿਵਾਰ ਵਾਲਿਆਂ ਨੇ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ। ਉੱਥੇ ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਅਨਫਿੱਟ ਦੱਸਿਆ, ਜਿਸ ਕਾਰਨ ਪੁਲਸ ਉਕਤ ਨੌਜਵਾਨ ਦੇ ਬਿਆਨ ਨਹੀਂ ਲੈ ਸਕੀ। ਪੁਲਸ ਦੇ ਹੱਥ ਲੱਗੇ ਖ਼ੁਦਕੁਸ਼ੀ ਨੋਟ 'ਚ ਮ੍ਰਿਤਕ ਨੇ ਲਿਖਿਆ ਹੈ ਕਿ ਉਹ ਆਪਣੀ ਪ੍ਰੇਮਿਕਾ ਨਾਲ ਬਹੁਤ ਪਿਆਰ ਕਰਦਾ ਸੀ ਅਤੇ ਵਿਆਹ ਕਰਨਾ ਚਾਹੁੰਦਾ ਸੀ ਪਰ ਪ੍ਰੇਮਿਕਾ ਨੇ ਇਸ ਗੱਲ ਨੂੰ ਆਪਣੇ ਪਰਿਵਾਰ ਵਾਲਿਆਂ ਨੂੰ ਨਹੀਂ ਦੱਸਿਆ ਅਤੇ ਵਿਆਹ ਤੋਂ ਮਨ੍ਹਾ ਕਰ ਦਿੱਤਾ, ਜਿਸ ਕਾਰਨ ਦਿਲ ਟੁੱਟਣ ਕਾਰਨ ਉਸ ਨੇ ਮੌਤ ਨੂੰ ਗਲੇ ਲਾ ਲਿਆ।

ਇਹ ਵੀ ਪੜ੍ਹੋ : ਜੇਲ੍ਹ 'ਚ ਬੰਦ ਗੈਂਗਸਟਰ ਬਿਸ਼ਨੋਈ ਦੇ ਇੰਟਰਵਿਊ ਮਾਮਲੇ 'ਤੇ ਸਿਆਸੀ ਤੂਫ਼ਾਨ, ਮੁੱਖ ਸਕੱਤਰ ਨੇ ਜਾਰੀ ਕੀਤੇ ਹੁਕਮ

ਸੂਤਰਾਂ ਮੁਤਾਬਕ ਮੁੰਡਾ-ਕੁੜੀ ਪਿਛਲੇ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਜਾਣਦੇ ਸਨ, ਜਿਸ ਕਾਰਨ ਉਨ੍ਹਾਂ 'ਚ ਪਿਆਰ ਹੋ ਗਿਆ। ਨੌਜਵਾਨ ਰਾਹੁਲ ਦੀ ਮੌਤ ਚੰਡੀਗੜ੍ਹ ਦੇ ਹਸਪਤਾਲ ’ਚ ਇਲਾਜ ਦੌਰਾਨ ਹੋਈ ਹੈ। ਥਾਣਾ ਸ਼ਿਮਲਾਪੁਰੀ ਦੇ ਅਧੀਨ ਪੈਂਦੀ ਬਸੰਤ ਪਾਰਕ ਚੌਂਕੀ ਨੂੰ ਮ੍ਰਿਤਕ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਸ਼ਿਕਾਇਤ ਦਿੱਤੀ ਹੈ, ਜਿਸ ’ਤੇ ਪੁਲਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਜਾਂਚ-ਪੜਤਾਲ ਕਰਨ ’ਚ ਜੁੱਟ ਗਈ। ਚੌਂਕੀ ਮੁਖੀ ਜਰਨੈਲ ਸਿੰਘ ਨੇ ਦੱਸਿਆ ਕਿ ਖ਼ੁਦਕੁਸ਼ੀ ਨੋਟ ਦੀ ਜਾਂਚ ਪਰਖ ਕੀਤੀ ਜਾ ਰਹੀ ਹੈ ਕਿ ਵਾਕਿਆ ਹੀ ਇਹ ਖ਼ੁਦਕੁਸ਼ੀ ਨੋਟ ਨੌਜਵਾਨ ਵਲੋਂ ਲਿਖਿਆ ਗਿਆ ਹੈ। ਇਹ ਖ਼ੁਦਕੁਸ਼ੀ ਨੋਟ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਦਿੱਤਾ ਹੈ, ਜੋ ਜਾਂਚ ਦਾ ਵਿਸ਼ਾ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਵਲੋਂ ਕੋਈ ਕੇਸ ਦਰਜ ਨਹੀਂ ਹੋਇਆ ਸੀ, ਜਦੋਂਕਿ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ASI ਰਾਤ ਵੇਲੇ ਦੂਜੀ ਜਨਾਨੀ ਲੈ ਕੇ ਘਰ ਪੁੱਜਾ ਤਾਂ ਫਿਰ ਜੋ ਹੋਇਆ...
ਪ੍ਰੇਮੀ ਨੌਜਵਾਨ ਵਲੋਂ ਲਿਖੇ ਖ਼ੁਦਕੁਸ਼ੀ ਨੋਟ ਦਾ ਜ਼ਿਕਰ
ਖ਼ੁਦਕੁਸ਼ੀ ਨੋਟ ’ਚ ਪ੍ਰੇਮੀ ਰਾਹੁਲ ਆਪਣੀ ਪ੍ਰੇਮਿਕਾ ਨੂੰ ਲਿਖ ਰਿਹਾ ਹੈ ਕਿ ਮੈਂ ਤੇਰੇ ਨਾਲ ਕਿੰਨਾ ਪਿਆਰ ਕਰਦਾ ਹਾਂ ਪਰ ਤੂੰ ਮੇਰੇ ਨਾਲ ਇੰਝ ਨਾ ਕਰ। ਜੇ ਤੂੰ ਵਿਆਹ ਨਹੀਂ ਕਰਵਾਉਣਾ ਸੀ ਤਾਂ ਮੇਰੇ ਨਾਲ ਰਿਲੇਸ਼ਨ ’ਚ ਕਿਉਂ ਆਈ। ਜਿਵੇਂ ਕਿ ਮੁੰਡੇ ਨੇ ਖ਼ੁਦਕੁਸ਼ੀ ਨੋਟ ’ਚ ਲਿਖਿਆ ਹੈ ਕਿ ਬਦਨਾਮੀ ਦੇ ਡਰੋਂ ਕੁੜੀ ਨੇ ਆਪਣੇ ਮਾਪਿਆਂ ਨੂੰ ਨਹੀਂ ਦੱਸਿਆ ਪਰ ਮ੍ਰਿਤਕ ਨੌਜਵਾਨ ਵਲੋਂ ਖ਼ੁਦਕੁਸ਼ੀ ਨੋਟ ’ਚ ਇਹ ਵੀ ਲਿਖਿਆ ਗਿਆ ਹੈ ਕਿ ਮੇਰੇ ਖ਼ਿਲਾਫ਼ ਤੂੰ ਰਿਪੋਰਟ ਲਿਖਵਾ ਦਿੱਤੀ ਕਿਉਂਕਿ ਕੁੜੀ ਦੀ ਸੁਣਵਾਈ ਪਹਿਲਾਂ ਹੁੰਦੀ ਹੈ। ਮੇਰਾ ਕੈਰੀਅਰ ਖ਼ਰਾਬ ਕਰ ਦਿੱਤਾ। ਹੁਣ ਤੂੰ ਕਿਸੇ ਹੋਰ ਨਾਲ ਵਿਆਹ ਕਰ ਲੈਣਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News