2 ਭੈਣਾਂ ਦੇ ਇਕਲੌਤੇ ਭਰਾ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Sunday, May 01, 2022 - 02:46 PM (IST)

2 ਭੈਣਾਂ ਦੇ ਇਕਲੌਤੇ ਭਰਾ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਹੰਬੜਾਂ (ਜ. ਬ.) : ਲੁਧਿਆਣਾ ਸਿੱਧਵਾਂ ਚੱਕ ਕਲਾਂ ਨਹਿਰ ’ਤੇ ਇਕ ਨੌਜਵਾਨ ਵੱਲੋਂ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ। ਜਾਣਕਾਰੀ ਅਨੁਸਾਰ ਰਾਹਗੀਰਾਂ ਦੇ ਦੱਸਣ ਮੁਤਾਬਕ ਇਕ ਨੌਜਵਾਨ ਸਵੇਰ ਤੋਂ ਹੀ ਲੁਧਿਆਣਾ ਸਿੱਧਵਾਂ ਨਹਿਰ ਚੱਕ ਕਲਾਂ ਪੁਲ ’ਤੇ ਬਾਸੀਆਂ ਬੇਟ ਵੱਲ ਨੂੰ ਜਾਂਦੀ ਕੱਚੀ ਪਾਂਧੀ ’ਤੇ ਬੈਠਾ ਸੀ। ਬਾਅਦ ’ਚ ਜਦੋਂ ਰਾਹਗੀਰਾਂ ਨੇ ਫਿਰ ਦੇਖਿਆ ਤਾਂ ਉਕਤ ਨੌਜਵਾਨ ਨੇ ਦਰੱਖਤ ਨਾਲ ਫ਼ਾਹਾ ਲਿਆ ਹੋਇਆ ਸੀ ਅਤੇ ਉਸ ਦਾ ਮੋਟਰਸਾਈਕਲ ਕੋਲ ਡਿੱਗਿਆ ਪਿਆ ਸੀ।

ਲੋਕਾਂ ਨੇ ਦੱਸਣ ਮੁਤਾਬਕ ਇਹ ਨੌਜਵਾਨ ਪਿੰਡ ਪੁੜੈਣ ਥਾਣਾ ਮੁੱਲਾਪੁਰ ਦਾਖਾ ਦਾ ਹੈ। ਉਕਤ ਨੌਜਵਾਨ ਦੀ ਪਛਾਣ ਦਲਜੀਤ ਸਿੰਘ (22) ਪੁੱਤਰ ਫੂਲਾ ਸਿੰਘ ਵਾਸੀ ਪੁੜੈਣ ਵਜੋਂ ਹੋਈ। ਪਿਤਾ ਫੂਲਾ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪੁੱਤਰ ਲੁਧਿਆਣਾ 'ਚ ਐਲੂਮੀਨੀਅਨ ਦਾ ਕੰਮ ਸਿੱਖਣ ਗਿਆ ਸੀ। ਸਾਨੂੰ ਤਾਂ ਸ਼ਾਮ ਨੂੰ ਇਹ ਹੀ ਫੋਨ ਆਇਆ ਕਿ ਤੁਹਾਡੇ ਲੜਕੇ ਨੇ ਚੱਕ ਕਲਾਂ ਨਹਿਰ ’ਤੇ ਫ਼ਾਹਾ ਲੈ ਲਿਆ। ਉਕਤ ਨੌਜਵਾਨ 2 ਭੈਣਾਂ ਦਾ ਇਕਲੌਤਾ ਭਰਾ ਸੀ।
 


author

Babita

Content Editor

Related News