ਉਮਰ ''ਚ 15 ਸਾਲ ਵੱਡੀ ਵਿਆਹੁਤਾ ਨਾਲ ਨੌਜਵਾਨ ਨੇ ਬਣਾਏ ਪ੍ਰੇਮ ਸਬੰਧ, ਅਖ਼ੀਰ ਕੀਤੀ ਖ਼ੁਦਕੁਸ਼ੀ

Thursday, Nov 05, 2020 - 12:27 PM (IST)

ਉਮਰ ''ਚ 15 ਸਾਲ ਵੱਡੀ ਵਿਆਹੁਤਾ ਨਾਲ ਨੌਜਵਾਨ ਨੇ ਬਣਾਏ ਪ੍ਰੇਮ ਸਬੰਧ, ਅਖ਼ੀਰ ਕੀਤੀ ਖ਼ੁਦਕੁਸ਼ੀ

ਪਟਿਆਲਾ (ਬਲਜਿੰਦਰ) : ਪਟਿਆਲਾ ਦੇ ਨੇੜਲੇ ਪਿੰਡ ਕੱਲਰ ਭੈਣੀ ਵਿਖੇ ਉਮਰ 'ਚ 15 ਸਾਲ ਵੱਡੀ ਜਨਾਨੀ ਨੇ ਜਦੋਂ ਨੌਜਵਾਨ 'ਤੇ ਵਿਆਹ ਦਾ ਦਬਾਅ ਪਾਇਆ ਤਾਂ ਉਸ ਨੇ ਖ਼ੁਦਕੁਸ਼ੀ ਕਰ ਲਈ। ਫਿਲਹਾਲ ਇਸ ਮਾਮਲੇ ਸਬੰਧੀ ਪੁਲਸ ਨੇ ਬੇਬੀ ਵਾਸੀ ਪਿੰਡ ਥੇੜੀ ਥਾਣਾ ਅਰਬਨ ਅਸਟੇਟ, ਪਟਿਆਲਾ ਨੂੰ ਨਾਮਜ਼ਦ ਕੀਤਾ ਹੈ।

ਇਹ ਵੀ ਪੜ੍ਹੋ : ਬਾਥਰੂਮ ਗਏ ਬਜ਼ੁਰਗ ਨੂੰ ਇਕੱਲਾ ਦੇਖ ਨੌਜਵਾਨਾਂ ਨੇ ਕੀਤਾ ਸ਼ਰਮਨਾਕ ਕਾਰਾ, ਰੌਲਾ ਪੈਣ 'ਤੇ ਭੱਜੇ

ਮ੍ਰਿਤਕ ਗੁਰਵਿੰਦਰ ਸਿੰਘ ਦੇ ਪਿਤਾ ਭੋਲਾ ਸਿੰਘ ਨੇ ਇਸ ਬਾਰੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਤੋਂ ਬਾਅਦ ਬੇਬੀ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਵਿੰਦਰ ਸਿੰਘ ਅਜੇ ਪੜ੍ਹਾਈ ਕਰ ਰਿਹਾ ਸੀ ਅਤੇ ਕਈ ਵਾਰ ਟਿਊਬਵੈੱਲ ਲਾਉਣ ਦਾ ਕੰਮ ਕਰਨ ਲਈ ਆਪਣੇ ਰਿਸ਼ਤੇਦਾਰਾਂ ਨਾਲ ਚਲਾ ਜਾਂਦਾ ਸੀ।

ਇਹ ਵੀ ਪੜ੍ਹੋ : ਪਟਿਆਲਾ 'ਚ 'ਨਕਲੀ ਨੋਟ' ਛਾਪਣ ਵਾਲਾ ਗਿਰੋਹ ਬੇਨਕਾਬ, ਪੁਲਸ ਦੀ ਚਾਲ ਨੇ ਸਾਹਮਣੇ ਲਿਆਂਦੀ ਸੱਚਾਈ

ਕਰੀਬ 2 ਸਾਲ ਪਹਿਲਾਂ ਉਹ ਪਿੰਡ ਥੇੜੀ ਗਿਆ, ਜਿੱਥੇ ਉਸ ਦੀ ਮੁਲਾਕਾਤ ਬੇਬੀ ਨਾਲ ਹੋਈ ਅਤੇ ਬੇਬੀ ਦੇ ਘਰ ਉਸ ਦਾ ਆਉਣਾ-ਜਾਣਾ ਸ਼ੁਰੂ ਹੋ ਗਿਆ। ਇਸ ਦੌਰਾਨ ਦੋਹਾਂ ਵਿਚਕਾਰ ਪ੍ਰੇਮ ਸਬੰਧ ਬਣ ਗਏ ਅਤੇ ਬੇਬੀ ਹੁਣ ਗੁਰਵਿੰਦਰ 'ਤੇ ਵਿਆਹ ਕਰਾਉਣ ਦਾ ਦਬਾਅ ਪਾਉਣ ਲੱਗੀ।

ਇਹ ਵੀ ਪੜ੍ਹੋ : ਡਿਜੀਟਲ ਲਾਈਸੈਂਸ ਬਣਵਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਤੱਕ ਕਰ ਸਕੋਗੇ ਅਪਲਾਈ
ਇਕ ਦਿਨ ਉਹ ਆਪਣੀ ਧੀ ਨੂੰ ਨਾਲ ਲੈ ਕੇ ਗੁਰਵਿੰਦਰ ਦੇ ਪਿੰਡ ਪਹੁੰਚ ਗਈ, ਜਿਸ ਤੋਂ ਬਾਅਦ ਗੁਰਵਿੰਦਰ ਨੇ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਗੁਰਵਿੰਦਰ ਦੀ ਲਾਸ਼ ਖਨੌਰੀ ਤੋਂ ਬਰਾਮਦ ਕਰ ਲਈ ਗਈ ਹੈ ਅਤੇ ਪੁਲਸ ਨੇ ਇਸ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


 


author

Babita

Content Editor

Related News