ਰਿਸ਼ਤਿਆ ਦਾ ਘਾਣ: ਨੌਜਵਾਨ ਨੇ ਛੋਟੇ ਭੈਣ-ਭਰਾ ਨੂੰ ਚਾਕੂਆਂ ਨਾਲ ਵਿੰਨ੍ਹਿਆ, ਭਰਾ ਦੀ ਹਾਲਤ ਗੰਭੀਰ

Thursday, Nov 05, 2020 - 11:29 AM (IST)

ਰਿਸ਼ਤਿਆ ਦਾ ਘਾਣ: ਨੌਜਵਾਨ ਨੇ ਛੋਟੇ ਭੈਣ-ਭਰਾ ਨੂੰ ਚਾਕੂਆਂ ਨਾਲ ਵਿੰਨ੍ਹਿਆ, ਭਰਾ ਦੀ ਹਾਲਤ ਗੰਭੀਰ

ਮੰਡੀ ਗੋਬਿੰਦਗੜ੍ਹ (ਮੱਗੋ) : ਇੱਥੇ ਵਿਧੀ ਚੰਦ ਕਾਲੋਨੀ 'ਚ ਬੀਤੇ ਦਿਨ ਇਕ ਨੌਜਵਾਨ ਨੇ ਆਪਣੇ ਛੋਟੇ ਭੈਣ-ਭਰਾ ਨੂੰ ਚਾਕੂਆਂ ਨਾਲ ਵਿੰਨ੍ਹ ਦਿੱਤਾ, ਜਿਸ ਕਾਰਨ ਦੋਵੇਂ ਗੰਭੀਰ ਰੂਪ 'ਚ ਜ਼ਖਮੀਂ ਹੋ ਗਏ। ਦੋਹਾਂ ਨੂੰ ਇਲਾਜ ਲਈ ਇਲਾਕਾ ਵਾਸੀਆਂ ਵੱਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ 'ਚ ਛੋਟੇ ਭਰਾ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰਾਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪਤਨੀ ਰੋਜ਼ ਘਰ 'ਚ ਰੱਖਦੀ ਸੀ ਕਲੇਸ਼, ਦੁਖ਼ੀ ਹੋਏ 3 ਬੱਚਿਆਂ ਦੇ ਪਿਓ ਨੇ ਲਿਆ ਫਾਹਾ 

ਜ਼ਖਮੀਆਂ ਦੀ ਪਛਾਣ ਸੋਨੀਆ (18) ਅਤੇ ਗੁਰਜੰਟ ਸਿੰਘ (22) ਵੱਜੋਂ ਹੋਈ ਹੈ, ਜੋ ਕਿ ਵਿਧੀ ਚੰਦ ਕਾਲੋਨੀ 'ਚ ਇਕ ਕਿਰਾਏ ਦੇ ਮਕਾਨ 'ਚ ਰਹਿ ਰਹੇ ਹਨ। ਘਟਨਾ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਜੱਗਾ ਸਿੰਘ ਨਾਂ ਦੇ ਨੌਜਵਾਨ ਨੇ ਆਪਣੇ ਭੈਣ-ਭਰਾ ਨਾਲ ਝਗੜਾ ਕਰ ਲਿਆ ਅਤੇ ਇਸ ਤੋਂ ਬਾਅਦ ਘਰ 'ਚ ਪਏ ਸਬਜੀ ਚੀਰਨ ਵਾਲੇ ਚਾਕੂ ਨਾਲ ਦੋਹਾਂ 'ਤੇ ਵਾਰ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ 'ਚ ਜ਼ਖਮੀਂ ਕਰ ਦਿੱਤਾ।

ਇਹ ਵੀ ਪੜ੍ਹੋ : ਬਾਥਰੂਮ ਗਏ ਬਜ਼ੁਰਗ ਨੂੰ ਇਕੱਲਾ ਦੇਖ ਨੌਜਵਾਨਾਂ ਨੇ ਕੀਤਾ ਸ਼ਰਮਨਾਕ ਕਾਰਾ, ਰੌਲਾ ਪੈਣ 'ਤੇ ਭੱਜੇ

ਹਮਲਾਵਰ ਨੇ ਆਪਣੀ ਭੈਣ ਦੀ ਪਿੱਠ ਅਤੇ ਛੋਟੇ ਭਰਾ ਦੇ ਢਿੱਡ 'ਚ ਚਾਕੂ ਮਾਰ ਦਿੱਤਾ। ਘਟਨਾ ਤੋਂ ਤੁਰੰਤ ਬਾਅਦ ਹਰਕਤ 'ਚ ਆਏ ਸਥਾਨਕ ਲੋਕਾਂ ਨੇ ਉਕਤ ਨੌਜਵਾਨ ਨੂੰ ਰੱਸੀ ਨਾਲ ਬੰਨ੍ਹ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਮੌਕੇ 'ਤੇ ਪਹੁੰਚੀ ਸਰਕਾਰੀ ਐਂਬੂਲੈਂਸ ਨੇ ਦੋਹਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਗੁਰਜੰਟ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ 'ਨਕਲੀ ਨੋਟ' ਛਾਪਣ ਵਾਲਾ ਗਿਰੋਹ ਬੇਨਕਾਬ, ਪੁਲਸ ਦੀ ਚਾਲ ਨੇ ਸਾਹਮਣੇ ਲਿਆਂਦੀ ਸੱਚਾਈ
 


author

Babita

Content Editor

Related News