ਪ੍ਰੇਮ ਸਬੰਧ ''ਚ ਸ਼ਾਦੀ ਲਈ ਅਸਫ਼ਲ ਨੌਜਵਾਨ ਨੇ ਫ਼ਾਹਾ ਲੈ ਕੇ ਕੀਤੀ ਖੁਦਕੁਸ਼ੀ

11/09/2019 1:06:29 AM

ਫਗਵਾੜਾ,(ਹਰਜੋਤ) : ਪਿਛਲੇ ਕਰੀਬ ਦੋ ਸਾਲ ਤੋਂ ਚੱਲ ਰਹੇ ਪ੍ਰੇਮ ਸਬੰਧ 'ਚ ਵਿਆਹ ਦਾ ਸੁਪਨਾ ਪੂਰਾ ਨਾ ਹੋਣ ਕਾਰਨ ਮੁਹੱਲਾ ਰਤਨਪੁਰਾ ਦੇ ਇਕ 25 ਸਾਲਾ ਨੌਜਵਾਨ ਪ੍ਰਵੀਨ ਕੁਮਾਰ ਪੁੱਤਰ ਕੁਲਦੀਪ ਰਾਮ ਨੇ ਕੋਠੇ 'ਤੇ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਪੁਲਸ ਨੇ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲਿਆਂਦੀ ਹੈ। ਲੜਕੇ ਦੇ ਪਿਤਾ ਕੁਲਦੀਪ ਕੁਮਾਰ ਨੇ ਦੱਸਿਆ ਕਿ ਆਨੰਦਪੁਰ ਸਾਹਿਬ ਇਲਾਕੇ ਦੀ ਰਹਿਣ ਵਾਲੀ ਲੜਕੀ ਦੀ ਭੈਣ ਇੱਥੇ ਰਹਿੰਦੀ ਹੈ, ਜਿੱਥੇ ਲੜਕੀ ਦੇ ਆਉਣ ਕਾਰਨ ਇਨ੍ਹਾਂ ਦੋਨਾਂ ਦੇ ਆਪਸ 'ਚ ਕਾਫ਼ੀ ਗੂੜ੍ਹੇ ਸਬੰਧ ਸਨ। ਉਕਤ ਲੜਕੀ 1 ਅਗਸਤ ਨੂੰ ਬਾਲਗ ਹੋਈ ਦੱਸੀ ਜਾਂਦੀ ਹੈ ਪਰ ਲੜਕੀ ਦੇ ਪਰਿਵਾਰ ਨੇ ਇਸ ਮਾਮਲੇ ਨੂੰ ਠੱਪ ਕਰਨ ਲਈ ਇੱਥੇ ਮੀਟਿੰਗ ਰੱਖੀ ਸੀ ਪਰ ਲੜਕਾ ਪਰਿਵਾਰ ਦੇ ਨਾ ਪੁੱਜਣ ਕਾਰਨ ਉਹ ਵਾਪਸ ਚੱਲੇ ਗਏ ਅਤੇ ਇਨ੍ਹਾਂ ਅਨੁਸਾਰ ਉਹ ਕੇਸ 'ਚ ਫਸਾਉਣ ਦੀ ਧਮਕੀ ਦੇ ਰਹੇ ਸਨ ਜਦੋਂ ਲੜਕਾ ਪਰਿਵਾਰ ਲੜਕੀ ਦੇ ਇੱਥੇ ਰਿਸ਼ਤੇਦਾਰਾ ਦੇ ਘਰ ਗਿਆ ਤਾਂ ਉਹ ਨਾ ਮੰਨੇ ਜਦੋਂ ਉਹ ਵਾਪਸ ਘਰ ਆਏ ਤਾਂ ਲੜਕੇ ਦੀ ਲਾਸ਼ ਕੋਠੇ 'ਤੇ ਲੱਟਕੀ ਪਈ ਸੀ।
ਇਲਾਕੇ ਦੇ ਕੌਂਸਲਰ ਬੰਟੀ ਵਾਲੀਆ ਨੇ ਦੱਸਿਆ ਕਿ ਇਸ ਸਬੰਧੀ ਲੜਕੀ ਪਰਿਵਾਰ ਨੇ ਆਨੰਦਪੁਰ ਥਾਣੇ 'ਚ ਦਰਖ਼ਾਸਤ ਦੇਣ ਕਾਰਨ ਇਨ੍ਹਾਂ ਨੂੰ ਐਸ.ਐਚ.ਓ ਦੇ ਪੇਸ਼ ਹੋਣ ਲਈ ਫ਼ੋਨ ਆਇਆ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ। ਜਾਂਚ ਅਧਿਕਾਰੀ ਦਯਾ ਚੰਦ ਨੇ ਦੱਸਿਆ ਕਿ ਲੜਕੇ ਨੇ ਫ਼ਾਹਾ ਲੈਣ ਮੌਕੇ 'ਆਈ.ਲਵ.ਯੂ ਮੀਸ਼ਾ' ਲਿਖਿਆ ਹੋਇਆ ਹੈ। ਲੜਕੇ ਪਰਿਵਾਰ ਨੇ ਅਜੇ ਕੋਈ ਬਿਆਨ ਦਰਜ ਨਹੀਂ ਦਿੱਤਾ ਜਿਸ ਕਾਰਨ ਅਜੇ ਕੇਸ ਦਰਜ ਨਹੀਂ ਕੀਤਾ ਗਿਆ।


Related News