ਕਹਿਰ ਓ ਰੱਬਾ ! ਖੇਤਾਂ ''ਚ ਕੰਮ ਕਰਦੇ ਸਮੇਂ ਨੌਜਵਾਨ ਦੀ ਮੌਤ

Saturday, Nov 28, 2026 - 04:11 PM (IST)

ਕਹਿਰ ਓ ਰੱਬਾ ! ਖੇਤਾਂ ''ਚ ਕੰਮ ਕਰਦੇ ਸਮੇਂ ਨੌਜਵਾਨ ਦੀ ਮੌਤ

ਭਵਾਨੀਗੜ੍ਹ (ਵਿਕਾਸ) : ਪਿੰਡ ਬਾਲਦ ਕਲਾਂ ਵਿਖੇ ਆਪਣੇ ਖੇਤ ’ਚ ਬਣੇ ਤੂੜੀ ਦੇ ਕੁੱਪ ’ਚੋਂ ਤੂੜੀ ਕੱਢਦੇ ਸਮੇਂ ਹੇਠਾਂ ਦੱਬ ਜਾਣ ਕਾਰਨ 35 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਹ ਦਰਦਨਾਕ ਹਾਦਸਾ ਸ਼ੁੱਕਰਵਾਰ ਦੁਪਹਿਰ ਸਮੇਂ ਵਾਪਰਿਆ। ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਤੇਜੇ ਨੇ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਹਰੀ ਸਿੰਘ ਵਾਸੀ ਬਾਲਦ ਕਲਾਂ ਖੇਤੀਬਾੜੀ ਦਾ ਕੰਮ ਕਰਦਾ ਸੀ ਤੇ ਛੋਟਾ ਕਿਸਾਨ ਸੀ। ਬੀਤੇ ਦਿਨੀਂ ਉਹ ਆਪਣੇ ਘਰ ਦੇ ਨਾਲ ਲੱਗਦੇ ਖੇਤ ’ਚ ਬਣੇ ਤੂੜੀ ਦੇ ਕੁੱਪ ’ਚੋਂ ਤੂੜੀ ਕੱਢ ਰਿਹਾ ਸੀ ਕਿ ਅਚਾਨਕ ਕੁੱਪ ’ਚੋਂ ਤੂੜੀ ਦਾ ਵੱਡਾ ਤੋਦਾ ਉਸ ਦੇ ਉੱਪਰ ਆ ਡਿੱਗਿਆ। ਇਸ ਕਾਰਨ ਉਹ ਤੂੜੀ ਹੇਠਾਂ ਦੱਬ ਗਿਆ ਅਤੇ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਸਮੇਂ ਉਹ ਖੇਤ ’ਚ ਇਕੱਲਾ ਹੀ ਕੰਮ ਕਰ ਰਿਹਾ ਸੀ। 

ਸਰਪੰਚ ਨੇ ਦੱਸਿਆ ਕਿ ਮ੍ਰਿਤਕ ਦਾ ਪਰਿਵਾਰ ਗਰੀਬੀ ਵਾਲੇ ਹਾਲਾਤ ਵਿਚ ਜੀਵਨ ਬਤੀਤ ਕਰ ਰਿਹਾ ਹੈ। ਉਸ ਦਾ ਬਿਰਧ ਪਿਤਾ ਵੀ ਬੀਮਾਰ ਹੋਣ ਕਾਰਨ ਮੰਜੇ ’ਤੇ ਪਿਆ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਅਪੀਲ ਕੀਤੀ ਹੈ।


author

Gurminder Singh

Content Editor

Related News