ਜਿੰਮ ਜਾਣ ਵਾਲੇ ਸਾਵਧਾਨ! ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗਲਤੀ, ਉਮਰ ਭਰ ਲਈ ਪੈ ਸਕਦੈ ਪਛਤਾਉਣਾ

Tuesday, May 20, 2025 - 04:19 PM (IST)

ਜਿੰਮ ਜਾਣ ਵਾਲੇ ਸਾਵਧਾਨ! ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗਲਤੀ, ਉਮਰ ਭਰ ਲਈ ਪੈ ਸਕਦੈ ਪਛਤਾਉਣਾ

ਤਰਨਤਾਰਨ (ਰਮਨ)- ਨੌਜਵਾਨ ਅੱਜ-ਕੱਲ  ਚੰਗੀ ਸਿਹਤ ਬਨਾਉਣ ਦੇ ਚੱਕਰ ’ਚ ਅੰਦਰੂਨੀ ਸਿਹਤ ਖਰਾਬ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੇ। ਜਿਸ ਕਾਰਨ ਬਾਜ਼ਾਰਾਂ ਅਤੇ ਹੈਲਥ ਕਲੱਬਾਂ, ਜਿੰਮਾਂ ’ਚ ਧੜੱਲੇ ਨਾਲ ਵਿਕ ਰਹੇ ਫੂਡ ਪ੍ਰਾਡਕਟਾਂ ਦੀ ਵਰਤੋਂ ਕਰਨ ਨਾਲ ਨੌਜਵਾਨ ਕਥਿਤ ਤੌਰ ’ਤੇ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਸਿਹਤ ਬਨਾਉਣ ਦਾ ਦਾਅਵਾ ਕਰਨ ਵਾਲੇ ਪ੍ਰਾਡੈਕਟਾਂ ਦੀ ਵਰਤੋਂ 15 ਤੋਂ 40 ਸਾਲ ਤੱਕ ਦੇ ਨੌਜਵਾਨਾਂ ਵੱਲੋਂ ਜ਼ਿਆਦਾ ਕੀਤੀ ਜਾ ਰਹੀ ਹੈ, ਜਿਸ ਦੇ ਨੁਕਸਾਨ ਨੂੰ ਰੋਕਣ ਲਈ ਸਿਹਤ ਵਿਭਾਗ ਨੂੰ ਜਲਦ ਠੋਸ ਕਦਮ ਚੁੱਕਣ ਦੀ ਲੋੜ ਹੈ।

ਸਿਹਤ ਕਰ ਰਹੇ ਖਰਾਬ

ਵੇਖਣ ਨੂੰ ਮਿਲ ਰਿਹਾ ਹੈ ਕਿ ਨੌਜਵਾਨ ਸਿਹਤ ਬਨਾਉਣ ਦੇ ਚੱਕਰ ’ਚ ਚੰਗੀ ਖੁਰਾਕ ਨੂੰ ਛੱਡ ਬਾਜ਼ਾਰ ’ਚ ਵਿਕਣ ਵਾਲੇ ਘਟੀਆ ਅਤੇ ਨਕਲੀ ਫੂਡ ਪ੍ਰਾਡਕਟਾਂ ਦਾ ਇਸਤੇਮਾਲ ਬਿਨਾਂ ਕਿਸੇ ਮਾਹਿਰ ਦੀ ਸਲਾਹ ਤੋਂ ਕਰਨ ’ਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ। ਇਨ੍ਹਾਂ ਫੂਡ ਪ੍ਰਾਡਕਟਾਂ (ਮਸਲ ਬਨਾਉਣ ਵਾਲੇ) ਦੇ ਇਸਤੇਮਾਲ ਨਾਲ ਜ਼ਿਆਦਾਤਰ ਨੌਜਵਾਨ ਆਪਣੇ ਸਰੀਰ ਦੇ ਅਹਿਮ ਅੰਗਾਂ ਜਿਵੇਂ ਕਿ ਕਿਡਨੀ, ਲੀਵਰ, ਕੈਂਸਰ, ਆਂਤਡ਼ੀਆਂ ਆਦਿ ਨੂੰ ਭਾਰੀ ਨੁਕਸਾਨ ਪਹੁੰਚਾ ਆਪਣੇ ਜੀਵਨ ਨੂੰ ਹਨੇਰੇ ਵੱਲ ਧੱਕ ਰਹੇ ਹਨ।

 ਇਹ ਵੀ ਪੜ੍ਹੋ- ਜਿਸ ਥਾਣੇ 'ਚ ASI ਦੀ ਬੋਲਦੀ ਸੀ ਤੂਤੀ ਉਸੇ ਥਾਣੇ 'ਚ ਦਰਜ ਹੋਇਆ ਪਰਚਾ, ਹੈਰਾਨ ਕਰਨ ਵਾਲਾ ਹੈ ਮਾਮਲਾ

ਹੈਲਥ ਕਲੱਬਾਂ ਅਤੇ ਦੁਕਾਨਾਂ ’ਤੇ ਵਿਕਣ ਵਾਲੇ ਕਰੋਟੀਨ, ਪ੍ਰੋਟੀਨ, ਵੇ-ਪ੍ਰੋਟੀਨ, ਗਲੁਕੋਸਾਮਾਈਨ ਪਾਉਡਰ, ਮੈਗਾ ਮਾਸ, ਕੈਲੋਰੀ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਪ੍ਰੋਡੈਕਟ ਸ਼ਾਮਲ ਹਨ। ਇਹ ਪ੍ਰੋਡੈਕਟ ਜ਼ਿਲੇ ਦੇ ਹਰ ਖੇਤਰ ਵਿਚ ਮੌਜੂਦ ਜਿੰਮਾਂ ਤੋਂ ਇਲਾਵਾ ਸ਼ੌਅ ਰੂਮਾਂ ’ਚ ਡਿਸਪਲੇਅ ਕਰ ਧੜੱਲੇ ਨਾਲ ਵਿਕ ਰਹੇ ਹਨ, ਜਿਨ੍ਹਾਂ ਦੀ ਕੀਮਤ 500 ਤੋਂ 8000 ਰੁਪਏ ਤੱਕ ਵਸੂਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਵਪਾਰੀਆਂ ਵੱਲੋਂ ਉਕਤ ਪ੍ਰੋਡੈਕਟ ਖੁੱਦ ਫੈਕਟਰੀਆਂ ਤੋਂ ਤਿਆਰ ਕਰਵਾ ਮਨਮਰਜ਼ੀ ਦੇ ਰੇਟ ਵਸੂਲ ਕੀਤੇ ਜਾ ਰਹੇ ਹਨ।

ਜੇ ਕਾਨੂੰਨ ਦੀ ਗੱਲ ਕਰੀਏ ਤਾਂ ਕਲੱਬਾਂ ਆਦਿ ’ਚ ਫੂਡ ਪ੍ਰਾਡਕਟਾਂ ਦਾ ਕਾਰੋਬਾਰ ਕਰਨ ਲਈ ਐੱਫ.ਐੱਸ.ਐੱਸ.ਆਈ ਦਾ ਲਾਇਸੈਂਸ ਲੈਣਾ ਲਾਜ਼ਮੀ ਹੁੰਦਾ ਹੈ ਪ੍ਰੰਤੂ ਜ਼ਿਲ੍ਹੇ ਅੰਦਰ ਮੌਜੂਦ ਹੈਲਥ ਕਲੱਬਾਂ ਅਤੇ ਦੁਕਾਨ ਮਾਲਕਾਂ ਵੱਲੋਂ ਬਿਨਾਂ ਮਨਜ਼ੂਰੀ ਘਟੀਆ ਕਿਸਮ ਦੇ ਪ੍ਰੋਡੈਕਟ ਵੇਚਦੇ ਹੋਏ ਮੋਟੀ ਕਮਾਈ ਕੀਤੀ ਜਾ ਰਹੀ ਹੈ, ਜਿਸ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਜੇ ਜਲਦ ਠੋਸ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ’ਚ ਦੇਸ਼ ਦਾ ਭਵਿੱਖ ਹੋਰ ਖਤਰੇ ’ਚ ਪੈ ਜਾਵੇਗਾ।

ਇਹ ਵੀ ਪੜ੍ਹੋ- ਸ਼ਰਾਬ ਦੇ ਠੇਕੇ 'ਤੇ ਗ੍ਰਨੇਡ ਹਮਲਾ ਕਰਨ ਦੇ ਮਾਮਲੇ 'ਚ ਵੱਡਾ ਖੁਲਾਸਾ, ਬੱਬਰ ਖਾਲਸਾ ਦੇ...

ਸਿਹਤ ਦਾ ਹੋ ਰਿਹਾ ਨੁਕਸਾਨ

ਸਿਟੀ ਹਸਪਤਾਲ ਦੇ ਮਾਲਕ ਅਤੇ ਐੱਮ.ਡੀ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਫੂਡ ਪ੍ਰਾਡਕਟਾਂ ਦੀ ਵਰਤੋਂ ਬਡ਼ੇ ਧਿਆਨ ਨਾਲ ਕਰਨ ਦੀ ਲੋੜ ਹੈ ਕਿਉਂਕਿ ਇਨ੍ਹਾਂ ਫੂਡ ਪ੍ਰਾਡਕਟਾਂ ਦੀ ਜ਼ਿਆਦਾ ਵਰਤੋਂ ਨਾਲ ਇਨਸਾਨ ਦੀਆਂ ਕਿੱਡਨੀਆਂ, ਲੀਵਰ, ਹਾਰਟ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਵਸਤੂ ਦੀ ਬਿਨਾਂ ਸਲਾਹ ਤੋਂ ਵਰਤੋਂ ਨਹੀਂ ਕਰਨੀ ਚਾਹੀਦੀ ਹੈ।

ਨੌਜਵਾਨ ਚੰਗੀ ਖੁਰਾਕ ਦੀ ਕਰਨ ਵਰਤੋਂ

 ਆਲ ਇਜ਼ ਵੈੱਲ ਡਾਈਟੀਸ਼ੀਅਨ ਪਵਨ ਕੁਮਾਰ ਚਾਵਲਾ ਨੇ ਦੱਸਿਆ ਕਿ ਲੋਡ਼ ਤੋਂ ਜ਼ਿਆਦਾ ਪ੍ਰੋਟੀਨ, ਕੈਲਸ਼ੀਅਮ ਆਦਿ ਦੀ ਵਰਤੋਂ ਸਾਡੇ ਸਰੀਰ ਲਈ ਨੁਕਸਾਨਦਾਇਕ ਬਣ ਸਕਦੀ ਹੈ। ਜਿਸ ਲਈ ਸਾਨੂੰ ਰੋਜ਼ਾਨਾ ਹਰੀਆਂ ਸਬਜ਼ੀਆਂ, ਫਲ, ਫਾਈਬਰ ਆਦਿ ਦੀ ਵਰਤੋਂ ਜ਼ਿਆਦਾ ਕਰਨ ਦੀ ਲੋੜ ਹੈ। ਰੋਜ਼ਾਨਾ ਰਾਤ ਦਾ ਖਾਣਾ ਸਮੇਂ ਸਿਰ ਲੈਣ ਦੇ ਨਾਲ-ਨਾਲ ਰੋਜ਼ਾਨਾ 3 ਲੀਟਰ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਸੈਰ ਅਤੇ ਯੋਗ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਬਾਅਦ ਹੁਣ ਪੰਜਾਬ ਦੇ ਇਸ ਇਲਾਕੇ 'ਚ ਵੀ 3 ਦਿਨ ਬਾਜ਼ਾਰ ਬੰਦ ਰੱਖਣ ਦਾ ਫੈਸਲਾ

ਚੰਗੀ ਖਰਾਕ ਨਾਲ ਬਣਾਓ ਸਿਹਤ

ਕੈਮਿਸਟ ਅਮਿਤ ਕੁਮਾਰ ਪਾਸੀ ਨੇ ਦੱਸਿਆ ਕਿ ਬਾਜ਼ਾਰੀ ਪ੍ਰਾਡਕਟਾਂ ਦੀ ਵਰਤੋਂ ਕਰਨ ਦੀ ਬਜਾਏ ਨੌਜਵਾਨ ਡ੍ਰਾਈ ਫਰੂਟ, ਦੁੱਧ, ਫਲ, ਹਰੀਆਂ ਸਬਜ਼ੀਆਂ, ਘਿਉ ਦੀ ਲੋਡ਼ ਅਨੁਸਾਰ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਪੀਡ਼੍ਹੀ ਨੂੰ ਮਾਡ਼ੇ ਕੰਮਾਂ ਤੋਂ ਕਿਨਾਰਾ ਕਰਦੇ ਹੋਏ ਆਪਣਾ ਧਿਆਨ ਪਡ਼੍ਹਾਈ ਦੇ ਨਾਲ-ਨਾਲ ਖੇਡਾਂ ’ਚ ਜ਼ਰੂਰ ਲਗਾਉਣਾ ਚਾਹੀਦਾ ਹੈ।

ਜਲਦ ਹੋਵੇਗੀ ਕਾਰਵਾਈ

ਜ਼ਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ ਔਲਖ ਨੇ ਦੱਸਿਆ ਕਿ ਜਲਦ ਹੀ ਫੂਡ ਪ੍ਰਾਡਕਟਾਂ ਦੀ ਵਿਕਰੀ ਕਰਨ ਵਾਲਿਆਂ ਦੇ ਸੈਂਪਲ ਸੀਲ ਕੀਤੇ ਜਾਣਗੇ, ਜਿਸ ’ਚ ਕਿਸੇ ਦਾ ਕੋਈ ਲਿਹਾਜ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਬਿਨਾਂ ਮਨਜੂਰੀ ਕੋਈ ਵੀ ਅਜਿਹਾ ਕਾਰੋਬਾਰ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਤੁਰੰਤ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News