ਨੌਜਵਾਨਾਂ ਦੀ ਸ਼ਰਮਨਾਕ ਕਰਤੂਤ : ਨਾਬਾਲਗ ਕੁੜੀ ਨਾਲ ਕੀਤਾ ਗਲਤ ਕੰਮ, ਬਣਾਈ ਵੀਡੀਓ

Wednesday, Aug 05, 2020 - 02:15 PM (IST)

ਨੌਜਵਾਨਾਂ ਦੀ ਸ਼ਰਮਨਾਕ ਕਰਤੂਤ : ਨਾਬਾਲਗ ਕੁੜੀ ਨਾਲ ਕੀਤਾ ਗਲਤ ਕੰਮ, ਬਣਾਈ ਵੀਡੀਓ

ਲੰਬੀ/ਮਲੋਟ (ਜੁਨੇਜਾ) : ਥਾਣਾ ਲੰਬੀ ਦੀ ਪੁਲਸ ਨੇ ਇਕ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕਰਨ ਅਤੇ ਉਸਦੀ ਵੀਡੀਓ ਬਣਾਉਣ ਦੇ ਮਾਮਲੇ 'ਚ ਪਿੰਡ ਦੇ ਹੀ ਦੋ ਮੁੰਡਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋਂ : ਪੰਜਾਬ 'ਚ ਜੰਮਿਆ 'ਪਲਾਸਟਿਕ ਬੇਬੀ', ਮੱਛੀ ਵਰਗਾ ਮੂੰਹ ਤੇ ਬੁੱਲ੍ਹ, ਰਹੱਸਮਈ ਢੰਗ ਨਾਲ ਉਤਰ ਜਾਂਦੀ ਹੈ ਚਮੜੀ

ਇਸ ਸਬੰਧੀ 15 ਸਾਲਾ ਕੁੜੀ  ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਕਿਹਾ ਹੈ ਕਿ ਉਹ 1 ਅਗਸਤ ਨੂੰ ਆਪਣੇ ਚਾਚੇ ਦੇ ਘਰ ਜਾ ਰਹੀ ਸੀ ਕਿ ਪਿੰਡ ਮਿਠੜੀ ਬੱਸ ਅੱਡੇ 'ਤੇ ਦੁਕਾਨ ਕਰਦੇ ਸੁਖਦੀਪ ਸਿੰਘ ਪੁੱਤਰ ਜੀਤ ਸਿੰਘ ਨੇ ਉਸਨੂੰ ਇਸ਼ਾਰੇ ਨਾਲ ਬੁਲਾ ਲਿਆ। ਜਦੋਂ ਉਹ ਗਈ ਤਾਂ ਸ਼ਟਰ ਸੁੱਟ ਕਿ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ ਅਤੇ ਜਦੋਂ ਉਸਨੇ ਖੁਦ ਨੂੰ ਬਚਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇਕ ਹੋਰ ਲੜਕੇ ਮਨਦੀਪ ਸਿੰਘ ਪੁੱਤਰ ਹਰਦੀਪ ਸਿੰਘ ਨੇ ਉਸਦੀ ਫੋਨ 'ਤੇ ਵੀਡੀਓ ਬਣਾ ਲਈ। ਇਸ ਸਬੰਧੀ ਲੰਬੀ ਪੁਲਸ ਨੇ ਲੜਕੀ ਦੀ ਸ਼ਿਕਾਇਤ 'ਤੇ ਸੁਖਦੀਪ ਸਿੰਘ ਅਤੇ ਮਨਦੀਪ ਸਿੰਘ ਵਿਰੁੱਧ ਮੁਕੱਦਮਾਂ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋਂ : ਤਾਲਾਬੰਦੀ 'ਚ ਹੋਏ ਵਿਆਹ ਦੀ ਮਿਲੀ ਸਜ਼ਾ, ਗੱਡੀ ਖਾਤਰ ਸਹੁਰਾ ਪਰਿਵਾਰ ਨੇ ਕੀਤੀ ਦਰਿੰਦਗੀ (ਵੀਡੀਓ)


author

Baljeet Kaur

Content Editor

Related News