ਰੱਖੜੀ ਵਾਲੇ ਦਿਨ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਕੀਤਾ ਦਾਗ਼ਦਾਰ, ਮਾਂ ਕਹਿੰਦੀ- ''ਕੋਈ ਗੱਲ ਨਹੀਂ...''

Monday, Aug 26, 2024 - 05:40 AM (IST)

ਰੱਖੜੀ ਵਾਲੇ ਦਿਨ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਕੀਤਾ ਦਾਗ਼ਦਾਰ, ਮਾਂ ਕਹਿੰਦੀ- ''ਕੋਈ ਗੱਲ ਨਹੀਂ...''

ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ)– ਫਿਰੋਜ਼ਪੁਰ ਜ਼ਿਲ੍ਹੇ ਤੋਂ ਇਕ ਬੇਹੱਦ ਸ਼ਰਮਨਾਕ ਘਟਨਾ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿੱਥੇ ਇਕ ਪਿੰਡ ਵਿਚ ਰੱਖੜੀ ਵਾਲੇ ਦਿਨ ਘਰ ਆਏ ਇਕ ਮੁੰਡੇ ਨੇ ਨੇ ਆਪਣੀ 14 ਸਾਲਾ ਮਤਰੇਈ ਭੈਣ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਇਸ ਸਬੰਧੀ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਮਤਰੇਏ ਭਰਾ ਅਤੇ ਮਤਰੇਈ ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੁਲਗੜ੍ਹੀ ਦੀ ਸਬ-ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਨਾਬਾਲਿਗ ਕੁੜੀ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਉਸ ਦੇ ਪਿਤਾ ਦਾ ਦੂਜਾ ਵਿਆਹ ਪਰਮਜੀਤ ਕੌਰ ਨਾਲ ਹੋਇਆ ਸੀ ਅਤੇ ਉਸ ਦੀ ਪਹਿਲੀ ਮਾਂ ਉਸ ਦੇ ਪਿਤਾ ਤੋਂ ਵੱਖ ਰਹਿੰਦੀ ਹੈ।

ਪੀੜਤਾ ਅਨੁਸਾਰ ਉਸ ਦੀ ਮਤਰੇਈ ਮਾਂ ਦੇ ਚਾਰ ਬੱਚੇ ਹਨ, ਜਿਨ੍ਹਾਂ ਵਿਚੋਂ ਇਕ ਲੜਕਾ ਸਰਦੂਲਗੜ੍ਹ ’ਚ ਰਹਿੰਦਾ ਹੈ, ਜੋ ਕਿ 19 ਅਗਸਤ ਨੂੰ ਰੱਖੜੀ ਵਾਲੇ ਦਿਨ ਘਰ ਆਇਆ ਅਤੇ ਉਸ ਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਬਾਹਰ ਘੁਮਾ ਕੇ ਲਿਆਉਂਦਾ ਹਾਂ।

ਇਹ ਵੀ ਪੜ੍ਹੋ- Love Marriage ਕਰਵਾਉਣ ਵਾਲੇ ਜੋੜੇ ਨੇ ਮੰਗੀ ਸੁਰੱਖਿਆ, ਅਦਾਲਤ ਨੇ ਉਨ੍ਹਾਂ 'ਤੇ ਹੀ ਕਰ'ਤੀ ਕਾਰਵਾਈ

ਪੀੜਤ ਕੁੜੀ ਨੇ ਦੱਸਿਆ ਕਿ ਉਸ ਦਾ ਮਤਰੇਆ ਭਰਾ ਉਸ ਨੂੰ ਖੇਤਾਂ ’ਚ ਲੈ ਗਿਆ, ਜਿਥੇ ਉਸ ਨੇ ਉਸ ਦੀ ਮਰਜ਼ੀ ਦੇ ਵਿਰੁੱਧ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੂੰ ਬਿਆਨ ਦਿੰਦੇ ਹੋਏ ਕੁੜੀ ਨੇ ਦੱਸਿਆ ਕਿ ਜਦੋਂ ਉਹ ਘਰ ਆਈ ਤਾਂ ਉਸ ਨੇ ਇਸ ਘਟਨਾ ਬਾਰੇ ਆਪਣੀ ਮਤਰੇਈ ਮਾਂ ਨੂੰ ਦੱਸਿਆ ਤਾਂ ਉਸ ਨੇ ਕਿਹਾ ਕਿ ਕੋਈ ਗੱਲ ਨਹੀਂ।

ਇਸ ਤੋਂ ਬਾਅਦ ਪੀੜਤ ਕੁੜੀ ਆਪਣੀ ਜਾਣਕਾਰ ਇਕ ਔਰਤ ਕੋਲ ਗਈ ਅਤੇ ਉਸ ਨੂੰ ਸਾਰੀ ਗੱਲ ਦੱਸੀ, ਜੋ ਪੀੜਤ ਕੁੜੀ ਨੂੰ ਥਾਣਾ ਕੁਲਗੜ੍ਹੀ ਲੈ ਕੇ ਆਈ, ਜਿਥੇ ਪੁਲਸ ਨੇ ਕੁੜੀ ਦੇ ਬਿਆਨ ਦਰਜ ਕਰ ਕੇ ਲੜਕੇ ਅਤੇ ਉਸ ਦੀ ਮਾਂ ਖਿਲਾਫ ਮਾਮਲਾ ਦਰਜ ਕੀਤਾ ਅਤੇ ਦੋਵਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਗ਼ਲਤੀ ਲਈ ਝਿੜਕਿਆ ਤਾਂ ਦਿਲ 'ਚ ਰੱਖੀ ਖ਼ਾਰ, ਨੌਕਰ ਨੇ ਸੁੱਤੇ ਪਏ ਮਾਲਕ ਦੇ ਸਿਰ 'ਚ ਬਾਲਾ ਮਾਰ ਕੀਤਾ ਕਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News