ਰਿਸ਼ਤੇ ਜੋ ਵਫ਼ਾ ਨਾ ਹੋਏ! ਪਤਨੀ ਨੇ ਪਰਿਵਾਰ ਨੂੰ ਦਿੱਤੀਆਂ ਨਸ਼ੇ ਦੀਆਂ ਗੋਲ਼ੀਆਂ, ਫਿਰ ਪ੍ਰੇਮੀ ਨਾਲ ਮਿਲ ਕਤਲ ਕੀਤਾ ਪਤੀ

Saturday, Jul 03, 2021 - 11:24 AM (IST)

ਰਿਸ਼ਤੇ ਜੋ ਵਫ਼ਾ ਨਾ ਹੋਏ! ਪਤਨੀ ਨੇ ਪਰਿਵਾਰ ਨੂੰ ਦਿੱਤੀਆਂ ਨਸ਼ੇ ਦੀਆਂ ਗੋਲ਼ੀਆਂ, ਫਿਰ ਪ੍ਰੇਮੀ ਨਾਲ ਮਿਲ ਕਤਲ ਕੀਤਾ ਪਤੀ

ਭਗਤਾ ਭਾਈ (ਪਰਵੀਨ): ਪਿੰਡ ਸਿਰੀਏਵਾਲਾ ਦੀ ਇਕ ਵਿਆਹੁਤਾ ਵੱਲੋਂ ਆਪਣੇ ਪ੍ਰੇਮੀ ਅਤੇ ਉਸਦੇ ਇਕ ਸਾਥੀ ਨਾਲ ਰਲ ਕੇ ਆਪਣੇ ਪਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਿਤਾ ਭੋਲਾ ਸਿੰਘ ਨੇ ਆਪਣੇ ਬਿਆਨਾਂ ਵਿਚ ਪੁਲਸ ਨੂੰ ਦੱਸਿਆ ਕਿ ਉਸਦੇ ਪੁੱਤਰ ਸੇਵਕ ਸਿੰਘ ਦਾ ਵਿਆਹ ਮਨਦੀਪ ਕੌਰ ਵਾਸੀ ਭੋਡੀਪੁਰਾ ਨਾਲ ਹੋਇਆ ਸੀ ਅਤੇ ਬਾਅਦ ਵਿਚ ਉਸਦੇ ਸਬੰਧ ਪਿੰਡ ਦੇ ਹੀ ਦਿਲਰਾਜ ਸਿੰਘ ਨਾਲ ਬਣ ਗਏ। ਪਤਾ ਲੱਗਣ ’ਤੇ ਸੇਵਕ ਸਿੰਘ ਅਤੇ ਦਿਲਰਾਜ ਸਿੰਘ ਦੀ ਆਪਸੀ ਲੜਾਈ ਵੀ ਹੋਈ ਸੀ ਅਤੇ ਦਿਲਰਾਜ ਸਿੰਘ ਨੇ ਸੇਵਕ ਸਿੰਘ ਨੂੰ ਵੇਖ ਲੈਣ ਦੀ ਧਮਕੀ ਦਿੱਤੀ ਸੀ।

ਇਹ ਵੀ ਪੜ੍ਹੋ:  ਹਰਸਿਮਰਤ ਦਾ ਮਨਪ੍ਰੀਤ ਬਾਦਲ ’ਤੇ ਵਿਅੰਗ, ਕਿਹਾ ‘ਜੋ ਆਪਣੇ ਤਾਏ ਦਾ ਸਕਾ ਨਹੀਂ, ਬਠਿੰਡਾ ਵਾਸੀਆਂ ਦਾ ਕਿਵੇਂ ਹਊ’

ਉਨ੍ਹਾਂ ਦੱਸਿਆ ਕਿ ਮਨਦੀਪ ਕੌਰ ਸਾਰੇ ਪਰਿਵਾਰ ਨੂੰ ਖਾਣੇ ਵਿਚ ਨਸ਼ੇ ਵਾਲੀਆਂ ਗੋਲੀਆਂ ਪਾ ਦਿੰਦੀ ਸੀ ਅਤੇ ਦਿਲਰਾਜ ਸਿੰਘ ਨੂੰ ਆਪਣੇ ਘਰ ਸੱਦ ਲੈਂਦੀ ਸੀ। ਬੀਤੇ ਵੀਰਵਾਰ ਰਾਤ ਨੂੰ ਵੀ ਉਸਨੇ ਸਾਰੇ ਪਰਿਵਾਰ ਦੇ ਖਾਣੇ ਵਿਚ ਨਸ਼ੇ ਵਾਲੀ ਦਵਾਈ ਮਿਲਾ ਕੇ ਖਵਾ ਦਿੱਤੀ ਪਰ ਆਪ ਰੋਟੀ ਨਹੀਂ ਖਾਧੀ। ਬਾਹਰ ਤੋਂ ਖਾਣਾ ਖਾ ਲੈਣ ਕਾਰਨ ਭੋਲਾ ਸਿੰਘ ਨੇ ਵੀ ਰੋਟੀ ਨਹੀਂ ਖਾਧੀ, ਜਿਸ ਕਰ ਕੇ ਉਸਨੂੰ ਵੀ ਨਸ਼ਾ ਨਹੀਂ ਹੋਇਆ। ਰਾਤ ਦੇ ਕਰੀਬ ਦੋ ਵਜੇ ਖੜਕਾ ਸੁਣ ਕੇ ਭੋਲਾ ਸਿੰਘ ਨੇ ਦੇਖਿਆ ਕਿ ਮਨਦੀਪ ਕੌਰ, ਦਿਲਰਾਜ ਸਿੰਘ ਅਤੇ ਉਸਦੇ ਸਾਥੀ ਜੋਧਾ ਸਿੰਘ ਨੇ ਸੇਵਕ ਸਿੰਘ ਨੂੰ ਜ਼ਮੀਨ ਤੇ ਸੁੱਟ ਕੇ ਤੇਜ਼ਧਾਰ ਹਥਿਆਰ ਨਾਲ ਉਸਦਾ ਗਲਾ ਰੇਤ ਦਿੱਤਾ। ਸਿੱਟੇ ਵਜੋਂ ਸੇਵਕ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਕਥਿਤ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ:  ਕੇਸ ਦਰਜ ਕਰਨ 'ਤੇ ਭੜਕੇ ਸੁਖਬੀਰ ਬਾਦਲ, ਕੈਪਟਨ ਨੂੰ ਸ਼ਰੇਆਮ ਦਿੱਤੀ ਇਹ ਚੁਣੌਤੀ

ਕਤਲ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਦਿਆਲਪੁਰਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਦੇ ਪਿਤਾ ਭੋਲਾ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ਣ ਪਤਨੀ, ਉਸਦੇ ਪ੍ਰੇਮੀ ਅਤੇ ਪ੍ਰੇਮੀ ਦੇ ਦੋਸਤ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਬੈਂਕ ’ਚੋਂ ਸਮੇਂ ਸਿਰ ਪੈਸੇ ਨਾ ਮਿਲੇ ਤਾਂ ਇਲਾਜ ਖੁਣੋਂ ਤੋੜਿਆ ਦਮ

ਥਾਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੇਵਕ ਸਿੰਘ ਦੇ ਪਿਤਾ ਭੋਲਾ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਨਦੀਪ ਕੌਰ, ਦਿਲਰਾਜ ਸਿੰਘ ਅਤੇ ਜੋਧਾ ਸਿੰਘ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਅਤੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਮ੍ਰਿਤਕ ਆਪਣੇ ਪਿੱਛੇ ਢਾਈ ਸਾਲ ਦਾ ਇਕ ਪੁੱਤਰ ਛੱਡ ਗਿਆ ਹੈ।

ਇਹ ਵੀ ਪੜ੍ਹੋ:  2 ਮਹੀਨੇ ਪਹਿਲਾਂ ਵਿਆਹੀ ਗਰਭਵਤੀ ਜਨਾਨੀ ਨੇ ਕੀਤੀ ਖ਼ੁਦਕੁਸ਼ੀ, ਸਹੁਰਿਆਂ 'ਤੇ ਲੱਗੇ ਵੱਡੇ ਇਲਜ਼ਾਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Shyna

Content Editor

Related News