ਦੁਬਈ ਤੋਂ ਆਏ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ, ਪਿੰਡ ''ਚ ਸੋਗ ਦੀ ਲਹਿਰ

Monday, Sep 28, 2020 - 02:47 PM (IST)

ਦੁਬਈ ਤੋਂ ਆਏ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ, ਪਿੰਡ ''ਚ ਸੋਗ ਦੀ ਲਹਿਰ

ਅੰਮ੍ਰਿਤਸਰ (ਗੁਪਤਾ) : ਅੰਮ੍ਰਿਤਸਰ ਦੇ ਪਿੰਡ ਬਾਸਰਕੇ ਗਿੱਲਾ ਤੋਂ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇੱਥੋਂ ਦੇ ਪਿੰਡ ਬਾਸਰਕੇ ਗਿੱਲਾ ਦਾ ਲਵਦੀਪ ਸਿੰਘ ਕੁਝ ਦੇਰ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ ਅਤੇ ਜਲੰਧਰ ਦੀ ਇਕ ਫਰਮ 'ਚ ਕੰਮ ਕਰਦਾ ਸੀ। ਉੱਥੇ ਡਰਿੱਲ ਮਸ਼ੀਨ ਤੋਂ ਕਰੰਟ ਲੱਗਣ ਨਾਲ ਪਿਛਲੇ ਦਿਨ ਉਸ ਦੀ ਮੌਤ ਹੋ ਗਈ, ਜਿਸ ਕਾਰਨ ਸਾਰੇ ਪਿੰਡ 'ਚ ਸੋਗ ਦੀ ਲਹਿਰ ਹੈ। ਉਹ ਆਪਣੇ ਪਿੱਛੇ ਮਾਤਾ–ਪਿਤਾ ਦੇ ਇਲਾਵਾ ਇਕ ਭਰਾ ਨੂੰ ਵੀ ਛੱਡ ਗਿਆ ਹੈ।

ਇਹ ਵੀ ਪੜ੍ਹੋ : ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ ਗੁਰਦੁਆਰਾ ਨੌਵੀਂ ਪਾਤਸ਼ਾਹੀ ਹੋਏ ਨਤਮਸਤਕ

ਘਰ ਦਾ ਸਾਰਾ ਖ਼ਰਚ ਲਵਦੀਪ ਦੇ ਕਮਾਉਣ 'ਤੇ ਚੱਲਦਾ ਸੀ, ਜਿਵੇਂ ਹੀ ਇਸ ਗੱਲ ਦੀ ਖ਼ਬਰ ਉਨ੍ਹਾਂ ਦੇ ਘਰਵਾਲਿਆਂ ਨੂੰ ਪਹੁੰਚੀ ਤਾਂ ਸਾਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਦੇ ਸਾਰੇ ਲੋਕ ਉਸ ਨਾਲ ਬੇਹੱਦ ਪਿਆਰ ਕਰਦੇ ਸਨ। ਇਸ ਦੁੱਖ ਦੀ ਘੜੀ 'ਚ ਗੁਰੂ ਅਮਰਦਾਸ ਸਕੂਲ ਦੇ ਪ੍ਰਿੰਸੀਪਲ ਰਣਜੀਤ, ਅਟਾਰੀ ਹਲਕੇ ਦੇ ਵਿਧਾਇਕ ਤਰਸੇਮ ਸਿੰਘ ਅਤੇ ਹੋਰ ਕਈ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। 

ਇਹ ਵੀ ਪੜ੍ਹੋ : ਵਿਦੇਸ਼ ਭੇਜਣ ਲਈ ਏਜੰਟ ਨੇ ਅੱਧੀ ਰਾਤੀਂ ਬੁਲਾਇਆ ਵਿਅਕਤੀ, ਵਾਪਰੀ ਵੱਡੀ ਵਾਰਦਾਤ ਨੇ ਉਡਾ ਛੱਡੇ ਹੋਸ਼


author

Anuradha

Content Editor

Related News