ਅੰਮ੍ਰਿਤਸਰ ''ਚ ਨੌਜਵਾਨ ਵਲੋਂ ਚਲਾਈ ਗੋਲੀ ਦਾ ਸੱਚ ਆਇਆ ਸਾਹਮਣੇ

01/16/2019 1:16:25 PM

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਵਿਚ ਇਕ ਨੌਜਵਾਨ ਵਲੋਂ ਗੋਲੀ ਚਲਾਉਣ ਦੀ ਵਾਇਰਲ ਹੋਈ ਵੀਡੀਓ ਦਾ ਸੱਚ ਸਾਹਮਣੇ ਆ ਗਿਆ ਹੈ। ਦਰਅਸਲ ਇਹ ਮਾਮਲਾ ਅੰਮ੍ਰਿਤਸਰ ਸਥਿਤ ਗਲੀ ਜੱਟਾਂ ਵਾਲੀ ਦਾ ਹੈ ਅਤੇ ਗੋਲੀ ਚਲਾਉਣ ਵਾਲੇ ਨੌਜਵਾਨ ਦੀ ਪਛਾਣ ਅਕਸ਼ੈ ਕੁਮਾਰ ਵਜੋਂ ਹੋਈ ਹੈ, ਜਿਸ ਨੇ ਲੋਹੜੀ ਦੀ ਰਾਤ ਨਸ਼ੇ 'ਚ ਧੁੱਤ ਹੋ ਕੇ ਗੋਲੀ ਚਲਾਈ ਸੀ ਅਤੇ ਇਹ ਗੋਲੀ ਇਕ ਸਰਕਾਰੀ ਮੁਲਾਜ਼ਮ ਦੇ ਘਰ 'ਚ ਜਾ ਲੱਗੀ ਸੀ। ਗੋਲੀ ਚਲਾਉਣ ਦੀ ਇਹ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। 
ਉਧਰ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਵਲੋਂ ਗੋਲੀ ਕਿਉਂ ਚਲਾਈ ਗਈ, ਇਸ ਦੀ ਪੁਲਸ ਨੂੰ ਜਾਂਚ ਕਰਨੀ ਚਾਹੀਦੀ ਹੈ, ਭਾਵੇਂ ਇਹ ਗੋਲੀ ਕਿਸੇ ਨੂੰ ਨਹੀਂ ਲੱਗੀ ਪਰ ਜੇਕਰ ਗੋਲੀ ਕਿਸੇ ਦੇ ਲੱਗ ਜਾਂਦੀ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਪੁਲਸ ਵਲੋਂ ਅਜੇ ਤਕ ਗੋਲੀ ਚਲਾਉਣ ਵਾਲੇ ਨੌਜਵਾਨ ਦੀ ਗ੍ਰਿਫਤਾਰੀ ਵੀ ਨਹੀਂ ਕੀਤੀ ਗਈ ਹੈ।


Related News