ਬੀਜਾ ''ਚ ਜ਼ਿਲਾ ਪਰਿਸ਼ਦ ਦੇ ਚੇਅਰਮੈਨ ਯਾਦਵਿੰਦਰ ਜੰਡਾਲੀ ਦਾ ਸਨਮਾਨ

Wednesday, Dec 18, 2019 - 01:54 PM (IST)

ਬੀਜਾ ''ਚ ਜ਼ਿਲਾ ਪਰਿਸ਼ਦ ਦੇ  ਚੇਅਰਮੈਨ ਯਾਦਵਿੰਦਰ ਜੰਡਾਲੀ ਦਾ ਸਨਮਾਨ

ਬੀਜਾ (ਬਿਪਨ, ਧੀਰਾ) : ਜਿਲਾ ਪਰਿਸ਼ਦ ਲੁਧਿਆਣਾ ਦੇ ਨਵ-ਨਿਯੁਕਤ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਦਾ ਕਸਬਾ ਬੀਜਾ ਵਿਖੇ ਬਲਾਕ ਕਾਂਗਰਸ ਖੰਨਾ ਦੇ ਪ੍ਰਧਾਨ ਬੇਅੰਤ ਸਿੰਘ ਜੱਸੀ ਦੀ ਅਗਵਾਈ 'ਚ ਬੀਜਾ ਜੋਨ ਦੇ ਕਾਂਗਰਸੀ ਵਰਕਰਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਜੰਡਾਲੀ ਨੇ ਕਿਹਾ ਕਿ ਜ਼ਿਲੇ ਦੇ ਪਿੰਡਾਂ ਦਾ ਇਤਿਹਾਸਕ ਵਿਕਾਸ ਕੀਤਾ ਜਾਵੇਗਾ ਅਤੇ ਜ਼ਿਲਾ ਪਰਿਸ਼ਦ ਅਧੀਨ ਆਉਂਦੇ ਅਦਾਰਿਆਂ ਦੇ ਕੰਮਕਾਰ 'ਚ ਪਾਰਦਰਸ਼ਤਾ ਲਿਆਂਦੀ ਜਾਵੇਗੀ।

ਇਸ ਮੌਕੇ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਅਮਿਤ ਤਿਵਾੜੀ, ਗੁਰਦੀਪ ਸਿੰਘ ਰਸੂਲੜਾ, ਜ਼ਿਲਾ ਪਰਿਸ਼ਦ ਮੈਂਬਰ ਹਰਬੰਸ ਕੌਰ ਚਹਿਲ, ਹਰਪਾਲ ਸਿੰਘ ਚਹਿਲ, ਅਵਤਾਰ ਸਿੰਘ ਬੀਜਾ, ਜਤਿੰਦਰ ਸਿੰਘ ਜਟਾਣਾ, ਹਰਦੀਪ ਸਿੰਘ ਘੁੰਗਰਾਲੀ, ਸਰਪੰਚ ਭਗਵੰਤ ਸਿੰਘ ਮਾਂਗਟ, ਸਰਪੰਚ ਸੁਖਰਾਜ ਸਿੰਘ ਬੀਜਾ, ਬਲਜੀਤ ਸਿੰਘ ਕਿਸਨਗੜ, ਰਵਿੰਦਰ ਸਿੰਘ ਡੋਲੀ, ਜਗਜੀਤ ਸਿੰਘ ਜੱਗੀ, ਹਰਨੇਕ ਸਿੰਘ ਬੀਜਾ, ਰਛਪਾਲ ਕੌਰ ਘੁੰਗਰਾਲੀ, ਬੀਰਦਵਿੰਦਰ ਸਿੰਘ ਗਾਜੀਪੁਰ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਹਾਜ਼ਰ ਸਨ।


author

Babita

Content Editor

Related News