ਨਸ਼ਿਆਂ ਦੇ ਮੁੱਦੇ ''ਤੇ ਬੋਲੇ ਪਹਿਲਵਾਨ ਕਰਤਾਰ ਸਿੰਘ, ਸੁਣੋ ਇੰਟਰਵਿਊ
Friday, Aug 09, 2019 - 03:20 PM (IST)
ਅਰਜਨ ਐਵਾਰਡੀ ਪਹਿਲਵਾਨ ਕਰਤਾਰ ਸਿੰਘ ਨਾਲ ਜਗ ਬਾਣੀ ਦੀ ਟੀਮ ਨੇ ਖਾਸ ਗੱਲਬਾਤ ਕੀਤੀ, ਜਿਸ ਵਿਚ ਉਨ੍ਹਾਂ ਨੇ ਆਪਣੇ ਭਲਵਾਨੀ ਸਫਰ ਬਾਰੇ ਅਤੇ ਅੱਜ ਕਲ ਦੀ ਨੌਜਵਾਨ ਪੀੜ੍ਹੀ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਵੇਲੇ ਸਬੰਧਿਤ ਖਿਡਾਰੀਆਂ ਨੂੰ ਪਰਿਵਾਰ ਚੰਗੀ ਖੁਰਾਕ ਖਵਾਉਂਦਾ ਸੀ ਜੇ ਪਰਿਵਾਰ ਗਰੀਬ ਹੁੰਦਾ ਸੀ ਪੈਂਦਾ ਤਾਂ ਪਿੰਡ ਵਾਲੇ ਇਸ ਵਿਚ ਪੂਰੀ ਮਦਦ ਕਰਦੇ ਸਨ। ਇਲਾਕਾ ਵਾਸੀ ਇਸ ਵਿਚ ਆਪਣੀ ਸ਼ਾਨ ਸਮਝਦੇ ਸਨ ਕਿ ਇਹ ਖਿਡਾਰੀ ਸਾਡੇ ਪਿੰਡ ਦਾ ਨਾਂ ਰੌਸ਼ਨ ਕਰ ਰਿਹਾ ਹੈ। ਅੱਜ ਦੇ ਨੌਜਵਾਨਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਨਾ ਤਾਂ ਉਸ ਤਰ੍ਹਾਂ ਦੇ ਖਿਡਾਰੀ ਹੀ ਹਨ ਅਤੇ ਨਾ ਹੀ ਉਸ ਤਰ੍ਹਾਂ ਦੀਆਂ ਖੁਰਾਕਾਂ ਰਹੀਆਂ ਹਨ। ਅੱਜ ਕਲ ਦੇ ਨੌਜਵਾਨ ਪਤਾ ਨਹੀਂ ਕੀ ਖਾਂਦੇ ਹਨ। ਇੰਨੇ ਡੌਲੇ ਬਣਾਉਣ ਦਾ ਉਨ੍ਹਾਂ ਨੂੰ ਕੀ ਫਾਇਦਾ, ਜੇ ਸਰੀਰ ਵਿਚ ਜਾਨ ਹੀ ਨਹੀਂ ਹੈ। ਸਾਡੇ ਕਈ ਕਬੱਡੀ ਖਿਡਾਰੀ ਇਨ੍ਹਾਂ ਵਸਤਾਂ ਦਾ ਸੇਵਨ ਕਰਕੇ ਮੌਤ ਦੇ ਮੂੰਹ 'ਚ ਚਲੇ ਗਏ। ਉਨ੍ਹਾਂ ਕਿਹਾ ਕਿ ਜਦੋਂ ਧਾਰਾਂ ਕੱਢਣ ਲਈ ਮੱਝ ਨੂੰ ਟੀਕਾ ਲਗਾਈ ਦਾ ਹੈ ਉਸ ਤਰ੍ਹਾਂ ਦੇ ਟੀਕੇ ਅੱਜ ਕਲ ਦੇ ਨੌਜਵਾਨ ਆਪਣੇ ਸਰੀਰ ਨੂੰ ਲਗਾ ਰਹੇ ਹਨ। ਤੁਸੀਂ ਵੀ ਸੁਣੋ ਨਸ਼ਿਆਂ ਬਾਰੇ ਕੀ ਬੋਲੇ ਪਹਿਲਵਾਨ ਕਰਤਾਰ ਸਿੰਘ।