ਤਲਵੰਡੀ ਸਾਬੋ ’ਚ ਫੈਲੀ ਸਨਸਨੀ, ਨਹਿਰ ’ਚ ਜਨਾਨੀ ਦੀ ਸਿਰ ਕੱਟੀ ਲਾਸ਼ ਦੇਖ ਦਹਿਲੇ ਲੋਕ

Monday, Jul 26, 2021 - 06:31 PM (IST)

ਤਲਵੰਡੀ ਸਾਬੋ ’ਚ ਫੈਲੀ ਸਨਸਨੀ, ਨਹਿਰ ’ਚ ਜਨਾਨੀ ਦੀ ਸਿਰ ਕੱਟੀ ਲਾਸ਼ ਦੇਖ ਦਹਿਲੇ ਲੋਕ

ਤਲਵੰਡੀ ਸਾਬੋ (ਮੁਨੀਸ਼) : ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਫੁੱਲੋਖਾਰੀ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਰਜਵਾਹੇ ਵਿਚੋਂ ਇਕ ਜਨਾਨੀ ਦੀ ਸਿਰ ਕੱਟੀ ਹੋਈ ਲਾਸ਼ ਮਿਲੀ। ਲਾਸ਼ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਘਟਨਾ ਸਥਾਨ ’ਤੇ ਪਹੁੰਚੀ ਥਾਣਾ ਰਾਮਾਂ ਮੰਡੀ ਪੁਲਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਰੋਪੜ ’ਚ ਦਿਲ ਕੰਬਾਊ ਹਾਦਸਾ, ਆਟਾ ਚੱਕੀ ਦੇ ਪਟੇ ’ਚ ਆਉਣ ਕਾਰਣ ਮਾਲਕ ਦੇ ਉੱਡੇ ਚਿੱਥੜੇ

ਮਿਲੀ ਜਾਣਕਾਰੀ ਅਨੁਸਾਰ ਪਿੰਡ ਫੁੱਲੋਖਾਰੀ ਦੇ ਸਰਪੰਚ ਵੱਲੋ ਰਾਮਾਂ ਮੰਡੀ ਪੁਲਸ ਨੂੰ ਸੂਚਨਾ ਦਿੱਤੀ ਗਈ ਕਿ ਉਨ੍ਹਾਂ ਦੇ ਪਿੰਡ ਦੇ ਰਜਵਾਹੇ ਵਿਚੋਂ ਇਕ ਜਨਾਨੀ ਦੀ ਲਾਸ਼ ਦੇਖੀ ਗਈ ਹੈ ,ਜਿਸ ’ਤੇ ਮੌਕੇ ’ਤੇ ਰਾਮਾਂ ਮੰਡੀ ਪੁਲਸ ਨੇ ਪੁੱਜ ਕੇ ਜਾਂਚ ਸ਼ੁਰੂ ਕੀਤੀ ਅਤੇ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਹੀ ਲਾਸ਼ ਨੂੰ ਬਾਹਰ ਕੱਢਿਆਂ ਤਾਂ ਜਨਾਨੀ ਦੀ ਲਾਸ਼ ਦਾ ਸਿਰ ਕੱਟਿਆ ਹੋਈਆਂ ਸੀ। ਰਾਮਾਂ ਮੰਡੀ ਪੁਲਸ ਨੇ ਲਾਸ਼ ਨੂੰ ਸ਼ਨਾਖਤ ਲਈ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਡੈਡ ਹਾਊਸ ਵਿਚ ਭੇਜ ਦਿੱਤਾ। ਮ੍ਰਿਤਕਾ ਦੇ ਕਾਲੇ ਰੰਗ ਦੀ ਸਲਵਾਰ ਪੀਲੇ ਰੰਗ ਦਾ ਪ੍ਰਿੰਟਿਡ ਸੂਟ, ਚਾਂਦੀ ਦੀ ਸ਼ਾਪ ਅਤੇ ਇਕ ਕੜਾ ਪਾਇਆ ਹੋਇਆ ਹੈ। ਉਕਤ ਦੀ ਉਮਰ ਲਗਭਗ 25 ਤੋਂ 30 ਸਾਲ ਲੱਗਦੀ ਹੈ ਹੈ। ਪੁਲਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਛੋਟੇ ਭਰਾ ਨੂੰ ਕਤਲ ਕਰਨ ਦੀ ਧਮਕੀ ਦੇ ਕੇ 9ਵੀਂ ’ਚ ਪੜ੍ਹਦੀ ਨਾਬਾਲਗ ਨਾਲ ਜਬਰ-ਜ਼ਿਨਾਹ

ਨੋਟ - ਪੰਜਾਬ ਵਿਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ’ਤੇ ਤੁਸੀਂ ਕੀ ਕਹੋਗੇ?


author

Gurminder Singh

Content Editor

Related News