ਬੋਰੀ ''ਚੋਂ ਮਿਲੀ ਜਨਾਨੀ ਦੀ ਲਾਸ਼ ਬਾਰੇ ਖੁੱਲ੍ਹੇ ਸਾਰੇ ਭੇਤ, ਪ੍ਰੇਮੀ ਨੇ ਹੀ ਘਰ ਬੁਲਾ ਕੀਤਾ ਸੀ ਵੱਡਾ ਕਾਂਡ

Saturday, Jun 12, 2021 - 10:28 AM (IST)

ਬੋਰੀ ''ਚੋਂ ਮਿਲੀ ਜਨਾਨੀ ਦੀ ਲਾਸ਼ ਬਾਰੇ ਖੁੱਲ੍ਹੇ ਸਾਰੇ ਭੇਤ, ਪ੍ਰੇਮੀ ਨੇ ਹੀ ਘਰ ਬੁਲਾ ਕੀਤਾ ਸੀ ਵੱਡਾ ਕਾਂਡ

ਲੁਧਿਆਣਾ (ਰਿਸ਼ੀ) : 3 ਦਿਨ ਪਹਿਲਾਂ ਰੁਦਰਾ ਕਾਲੋਨੀ ’ਚ ਜਨਾਨੀ ਦਾ ਕਤਲ ਕਰ ਕੇ ਸੁੱਟੀ ਗਈ ਲਾਸ਼ ਦੇ ਮਾਮਲੇ ਨੂੰ ਥਾਣਾ ਸਾਹਨੇਵਾਲ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਦੀ ਟੀਮ ਨੇ 3 ਦਿਨਾਂ ਵਿਚ ਸੁਲਝਾ ਲਿਆ ਹੈ। ਲਾਸ਼ ਨਿਊ ਸਮਾਰਟ ਕਾਲੋਨੀ ਦੀ ਰਹਿਣ ਵਾਲੀ ਰੰਜੂ ਦੇਵੀ (38) ਦੀ ਨਿਕਲੀ, ਜਿਸ ਵੱਲੋਂ ਤੰਗ ਕੀਤੇ ਜਾਣ ’ਤੇ ਪ੍ਰੇਮੀ ਨੇ ਆਪਣੇ ਘਰ ਬੁਲਾ ਕੇ ਪੁੱਤ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪਾਕਿ ਤੋਂ ਆਈ ਵਿਦੇਸ਼ੀ ਪਿਸਤੌਲਾਂ ਦੀ ਖ਼ੇਪ ਸਣੇ ਗ੍ਰਿਫ਼ਤਾਰ ਤਸਕਰ ਬਾਰੇ DGP ਦੇ ਵੱਡੇ ਖ਼ੁਲਾਸੇ

ਪੁਲਸ ਨੇ ਪਿਓ-ਪੁੱਤਰ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਕਤਲ ਲਈ ਵਰਤਿਆ ਗਿਆ ਚਾਕੂ ਅਤੇ ਐਕਟਿਵਾ ਬਰਾਮਦ ਕਰ ਲਈ। ਉਪਰੋਕਤ ਜਾਣਕਾਰੀ ਏ. ਡੀ. ਸੀ. ਪੀ.-2 ਜਸਕਰਨ ਸਿੰਘ ਤੇਜ਼ਾ ਨੇ ਸ਼ੁੱਕਰਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ 8 ਜੂਨ ਨੂੰ ਪੁਲਸ ਨੂੰ ਇਕ ਅਣਪਛਾਤੀ ਜਨਾਨੀ ਦੀ ਲਾਸ਼ ਬਰਾਮਦ ਹੋਈ ਸੀ, ਜਿਸਦੀ ਪਛਾਣ ਹੋਣ ’ਤੇ ਜਦ ਜਾਂਚ ਅੱਗੇ ਵਧਾਈ ਤਾਂ ਪਤਾ ਲੱਗਾ ਕਿ ਰੰਜੂ ਦਾ ਲਗਭਗ 15 ਸਾਲ ਪਹਿਲਾਂ ਤਲਾਕ ਹੋ ਚੁੱਕਾ ਹੈ ਅਤੇ ਉਹ ਇੱਥੇ ਆਪਣੀ ਧੀ ਨਾਲ ਰਹਿੰਦੀ ਹੈ, ਜਦੋਂ ਕਿ ਉਸ ਦਾ ਇਕ ਪੁੱਤ ਪਿੰਡ ਵਿਚ ਰਹਿੰਦਾ ਹੈ।

ਇਹ ਵੀ ਪੜ੍ਹੋ : ਗੈਂਗਸਟਰ ਭੁੱਲਰ ਤੇ ਜਸਪ੍ਰੀਤ ਦੀਆਂ ਲਾਸ਼ਾਂ ਲੈਣ ਕੋਲਕਾਤਾ ਪੁੱਜਾ ਪਰਿਵਾਰ, ਪੁਲਸ ਨੇ ਕੀਤਾ ਸੀ ਐਨਕਾਊਂਟਰ

ਰੰਜੂ ਦੇ 12 ਸਾਲਾਂ ਤੋਂ ਉਸ ਦੇ ਇਲਾਕੇ ’ਚ ਰਹਿਣ ਵਾਲੇ ਦਿਲੀਪ ਕੁਮਾਰ (40) ਨਾਲ ਨਾਜਾਇਜ਼ ਸਬੰਧ ਸਨ। ਲਾਕਡਾਊਨ ਦੌਰਾਨ ਰੰਜੂ ਤੋਂ ਦਿਲੀਪ ਨੇ 3 ਲੱਖ ਰੁਪਏ ਉਧਾਰ ਲਏ ਸਨ। ਰੰਜੂ ਹੁਣ ਪੈਸੇ ਮੰਗ ਰਹੀ ਸੀ ਅਤੇ ਗੱਲ ਨਾ ਮੰਨਣ ’ਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰਵਾਉਣ ਦੀ ਧਮਕੀ ਦਿੰਦੀ ਸੀ। ਇਸ ਗੱਲ ਕਾਰਨ ਦੋਵਾਂ ’ਚ ਕਾਫੀ ਸਮੇਂ ਤੋਂ ਝਗੜਾ ਹੋ ਰਿਹਾ ਸੀ। ਸਾਜ਼ਿਸ ਅਧੀਨ ਜਦੋਂ ਦਿਲੀਪ ਦੀ ਪਤਨੀ ਸਵੇਰੇ ਘਰੋਂ ਕੰਮ ’ਤੇ ਗਈ ਤਾਂ ਉਨ੍ਹਾਂ ਨੇ ਰੰਜੂ ਨੂੰ ਘਰ ਬੁਲਾ ਲਿਆ।

ਇਹ ਵੀ ਪੜ੍ਹੋ : ਪੰਜਾਬ 'ਚ ਝੱਖੜ ਕਾਰਨ ਟੁੱਟੇ ਖੰਭੇ ਤੇ ਟਰਾਂਸਫਾਰਮਰ, ਦੇਖੋ ਤਬਾਹੀ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ

ਇੱਥੇ ਪਹਿਲਾਂ ਉਸ ਦਾ ਗਲਾ ਘੁੱਟਿਆ, ਫਿਰ ਉਸ ਨੂੰ ਚਾਕੂ ਨਾਲ ਵੱਢ ਦਿੱਤਾ। ਇਸ ਤੋਂ ਬਾਅਦ ਬੋਰੀ ’ਚ ਲਾਸ਼ ਪਾ ਕੇ ਆਪਣੀ ਐਕਟਿਵਾ ’ਤੇ ਖ਼ਾਲੀ ਪਲਾਟ ’ਚ ਸੁੱਟ ਆਏ ਸਨ। ਪੁਲਸ ਨੇ ਦੋਵਾਂ ਨੂੰ ਸੂਚਨਾ ਦੇ ਆਧਾਰ ’ਤੇ ਜਸਪਾਲ ਬਾਂਗੜ ਰੋਡ ਤੋਂ ਗ੍ਰਿਫ਼ਤਾਰ ਕੀਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News