ਜਲੰਧਰ ਦੇ ਚਿੱਕ-ਚਿੱਕ ਹਾਊਸ ਨੇੜੇ ਵਾਪਰਿਆ ਭਿਆਨਕ ਹਾਦਸਾ, ਔਰਤ ਦੀ ਹੋਈ ਦਰਦਨਾਕ ਮੌਤ

Thursday, May 05, 2022 - 04:48 PM (IST)

ਜਲੰਧਰ ਦੇ ਚਿੱਕ-ਚਿੱਕ ਹਾਊਸ ਨੇੜੇ ਵਾਪਰਿਆ ਭਿਆਨਕ ਹਾਦਸਾ, ਔਰਤ ਦੀ ਹੋਈ ਦਰਦਨਾਕ ਮੌਤ

ਜਲੰਧਰ (ਦੀਪਕ)— ਜਲੰਧਰ ਦੇ ਮਸ਼ਹੂਰ ਚਿੱਕ-ਚਿੱਕ ਹਾਊਸ ਚੌਂਕ ਦਰਦਨਾਕ ਹਾਦਸਾ ਵਾਪਰਨ ਨਾਲ ਇਕ ਔਰਤ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਇਥੇ ਸਵੇਰੇ ਇਕ ਬੇਕਾਬੂ ਟਰੱਕ ਨੇ ਇਕ ਔਰਤ ਨੂੰ ਕੁਚਲ ਦਿੱਤਾ। ਮ੍ਰਿਤਕਾ ਦੀ ਪਛਾਣ ਬਸਤੀ ਸ਼ੇਖ ਦੇ ਸੰਤ ਨਗਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮਾਂ-ਬਾਪ ਨਾਲ ਸੈਰ ਕਰਕੇ ਬਾਈਕ ’ਤੇ ਸਵਾਰ ਹੋ ਕੇ ਜਾ ਰਹੀ ਧੀ ਨੂੰ ਟਰੱਕ ਨੇ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਨ ਉਕਤ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਆਯੂਸ਼ਮਾਨ ਸਕੀਮ ਤਹਿਤ ਇਲਾਜ ਬੰਦ ਕਰਨ ਦੇ ਰੌਂਅ 'ਚ ਪੰਜਾਬ ਦੇ ਨਿੱਜੀ ਹਸਪਤਾਲ, ਜਾਣੋ ਵਜ੍ਹਾ

PunjabKesari

ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਤਿੰਨ ਸਾਲ ਦੇ ਬੱਚੇ ਅਤੇ ਮਾਂ-ਬਾਪ ਨਾਲ ਆਦਰਸ਼ ਨਗਰ ’ਚ ਸੈਰ ਕਰਨ ਆਈ ਸੀ। ਇਸੇ ਦਰਮਿਆਨ ਬੇਕਾਬੂ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਔਰਤ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮਾਂ-ਪਿਓ ਅਤੇ ਤਿੰਨ ਸਾਲ ਦਾ ਬੱਚਾ ਵਾਲ-ਵਾਲ ਬੱਚ ਗਏ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੀ ਕੁੜੀ ਨੇ ਅਮਰੀਕਾ 'ਚ ਗੱਡੇ ਝੰਡੇ, ਵਿਗਿਆਨੀ ਬਣ ਨੇ ਚਮਕਾਇਆ ਪੰਜਾਬ ਦਾ ਨਾਂ

PunjabKesari

ਉਥੇ ਮੌਜੂਦ ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਨੇ ਮੌਕੇ ’ਤੇ ਮੌਜੂਦ ਹੋਣ ਦੇ ਬਾਵਜੂਦ ਟਰੱਕ ਚਾਲਕ ਨੂੰ ਨਹੀਂ ਫੜਿਆ। ਪਰਿਵਾਰ ਵਾਲਿਆਂ ਨੇ ਘਟਨਾ ਸਥਾਨ ’ਤੇ ਜਾਮ ਲਗਾ ਦਿੱਤਾ ਹੈ। ਗੁੱਸੇ ’ਚ ਆਏ ਪਰਿਵਾਰ ਦਾ ਕਹਿਣਾ ਹੈ ਕਿ ਇਨਸਾਫ਼ ਨਾ ਮਿਲਣ ਤੱਕ ਘਟਨਾ ਸਥਾਨ ਤੋਂ ਨਹੀਂ ਉਹ ਨਹੀਂ ਉੱਠਣਗੇ। ਹਾਦਸਾ ਇੰਨਾ ਭਿਆਨਕ ਸੀ ਕਿ ਮਰਨ ਵਾਲੀ ਔਰਤ ਦੇ ਸਰੀਰ ਦੇ ਚਿੱਥੜੇ ਤੱਕ ਖਿੱਚਰ ਗਏ ਅਤੇ ਟਰੱਕ ਚਾਲਕ ਔਰਤ ਨੂੰ ਕਰੀਬ 150 ਮੀਟਰ ਦੀ ਦੂਰੀ ਤੱਕ ਘੜੀਸਦਾ ਹੋਇਆ ਲੈ ਗਿਆ। 

ਇਹ ਵੀ ਪੜ੍ਹੋ: ਅਮਰੀਕਾ ਵਿਖੇ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News