ਨੂੰਹ ਕਿਤੇ ਵੀਡੀਓ ਨਾ ਦੇਖ ਲਵੇ, ਡਰਦੀ ਸੱਸ ਘਰੋਂ ਚਲੀ ਗਈ, ਫਿਰ 2 ਸਾਲਾਂ ਬਾਅਦ...

Saturday, May 20, 2023 - 09:58 AM (IST)

ਨੂੰਹ ਕਿਤੇ ਵੀਡੀਓ ਨਾ ਦੇਖ ਲਵੇ, ਡਰਦੀ ਸੱਸ ਘਰੋਂ ਚਲੀ ਗਈ, ਫਿਰ 2 ਸਾਲਾਂ ਬਾਅਦ...

ਸਾਹਨੇਵਾਲ/ਕੁਹਾੜਾ (ਜਗਰੂਪ) : ਕਰੀਬ 2 ਸਾਲ ਪਹਿਲਾਂ ਇਕ ਔਰਤ ਨੂੰ ਬਲੈਕਮੇਲ ਕਰ ਭਜਾ ਕੇ ਲਿਜਾਣ ਵਾਲਾ ਵਿਅਕਤੀ ਹੀ ਉਸ ਔਰਤ ਦੀ ਮੌਤ ਦਾ ਕਾਰਨ ਬਣ ਗਿਆ। ਉਕਤ ਵਿਅਕਤੀ ਦੀ ਬਲੈਕਮੇਲਿੰਗ ਤੋਂ ਦੁਖੀ ਹੋਈ ਔਰਤ ਨੇ ਖ਼ੁਦ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਵਿਸ਼ਾਲ ਵਾਸੀ ਏਕਤਾ ਕਾਲੋਨੀ, ਲੁਧਿਆਣਾ ਨੇ ਦੱਸਿਆ ਕਿ ਉਸ ਦੀ ਮਾਤਾ ਗੋਲਡੀ (50) ਕਰੀਬ 2 ਸਾਲ ਪਹਿਲਾਂ 25 ਜੁਲਾਈ, 2021 ਨੂੰ ਕੰਮ ’ਤੇ ਗਈ ਸੀ ਪਰ ਘਰ ਵਾਪਸ ਨਹੀਂ ਪਰਤੀ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਜਾਣੋ 22 ਤਾਰੀਖ਼ ਤੱਕ ਕਿਹੋ ਜਿਹਾ ਰਹੇਗਾ ਮੌਸਮ

ਗੋਲਡੀ ਨੇ ਬੀਤੀ 29 ਅਪ੍ਰੈਲ ਨੂੰ ਵਿਸ਼ਾਲ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਨੂੰ ਨਿਸ਼ਾਨ ਪੁੱਤਰ ਸੁਕਰ ਮਸੀਹ ਵਾਸੀ ਮੱਕੜ ਕਾਲੋਨੀ ਨੇ ਧਮਕਾਇਆ ਸੀ ਕਿ ਉਸ ਦੇ ਕੋਲ ਉਸ ਦੀਆਂ ਵੀਡੀਓਜ਼ ਹਨ। ਜੇਕਰ ਉਹ ਨਿਸ਼ਾਨ ਮਸੀਹ ਦੇ ਨਾਲ ਨਹੀਂ ਜਾਂਦੀ ਤਾਂ ਉਹ ਇਹ ਵੀਡੀਓਜ਼ ਉਸ ਦੀ ਨੂੰਹ ਨੂੰ ਵਿਖਾ ਦੇਵੇਗਾ, ਜਿਸ ਕਾਰਨ ਡਰਦੇ ਹੋਏ ਉਹ ਨਿਸ਼ਾਨ ਮਸੀਹ ਨਾਲ ਚਲੀ ਗਈ। ਵਿਸ਼ਾਲ ਦਾ ਦੋਸ਼ ਸੀ ਕਿ ਉਸ ਦੀ ਮਾਤਾ ਨੇ ਫੋਨ ’ਤੇ ਦੱਸਿਆ ਸੀ ਕਿ ਨਿਸ਼ਾਨ ਮਸੀਹ ਨੇ ਉਸ ਦੀ ਜ਼ਿੰਦਗੀ ਖ਼ਰਾਬ ਕਰ ਕੇ ਰੱਖ ਦਿੱਤੀ ਹੈ ਅਤੇ ਉਸ ਨੂੰ ਧੋਖਾ ਦਿੱਤਾ ਹੈ।

ਇਹ ਵੀ ਪੜ੍ਹੋ : ਜੇਲ੍ਹ 'ਚ ਹਵਾਲਾਤੀ ਪੁੱਤ ਨੂੰ ਹੈਰੋਇਨ ਦੇਣ ਪੁੱਜਾ ਪਿਓ, ਪੁਲਸ ਨੇ ਲਈ ਤਲਾਸ਼ੀ ਤਾਂ...

ਇਸ ਤੋਂ ਬਾਅਦ ਬੀਤੀ 18 ਮਈ ਨੂੰ ਵਿਸ਼ਾਲ ਦੀ ਮਾਤਾ ਨੇ ਨਿਸ਼ਾਨ ਮਸੀਹ ਤੋਂ ਦੁਖ਼ੀ ਹੋ ਕੇ ਮੱਕੜ ਕਾਲੋਨੀ ’ਚ ਖ਼ੁਦ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਕਰ ਲਈ। ਜਾਂਚ ਅਧਿਕਾਰੀ ਥਾਣੇਦਾਰ ਰਾਮ ਮੂਰਤੀ ਨੇ ਦੱਸਿਆ ਕਿ ਪੁਲਸ ਨੇ ਨਿਸ਼ਾਨ ਮਸੀਹ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News