2 ਬੱਚਿਆਂ ਦੀ ਮਾਂ ਦੀਆਂ ਖਿੱਚੀਆਂ ਅਸ਼ਲੀਲ ਤਸਵੀਰਾਂ, ਬੇਇੱਜ਼ਤੀ ਡਰੋਂ ਨਹਿਰ ''ਚ ਮਾਰੀ ਛਾਲ

Monday, Sep 21, 2020 - 09:37 AM (IST)

2 ਬੱਚਿਆਂ ਦੀ ਮਾਂ ਦੀਆਂ ਖਿੱਚੀਆਂ ਅਸ਼ਲੀਲ ਤਸਵੀਰਾਂ, ਬੇਇੱਜ਼ਤੀ ਡਰੋਂ ਨਹਿਰ ''ਚ ਮਾਰੀ ਛਾਲ

ਡੇਹਲੋਂ (ਪਰਦੀਪ) : ਪੁਲਸ ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੇ ਥਾਣਾ ਡੇਹਲੋਂ ਦੀ ਪੁਲਸ ਚੌਂਕੀ ਮਰਾਡੋ ਕਾਲੋਨੀ ਦੇ ਇਲਾਕੇ ਦੀ ਰਹਿਣ ਵਾਲੀ ਪੂਜਾ ਰੈਲੀ ਨਾਮ ਦੀ ਜਨਾਨੀ ਵੱਲੋਂ ਬੀਤੇ ਦਿਨ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਮਜ਼ਦੂਰ ਨੂੰ ਨੋਚ-ਨੋਚ ਖਾ ਗਏ ਅਵਾਰਾ ਕੁੱਤੇ, ਲਾਸ਼ ਦੀ ਹਾਲਤ ਦੇਖ ਪੁਲਸ ਵੀ ਹੈਰਾਨ

ਇਸ ਸਬੰਧੀ ਡੇਹਲੋਂ ਪੁਲਸ ਨੂੰ ਦਿੱਤੇ ਬਿਆਨ ’ਚ ਮ੍ਰਿਤਕਾ ਦੇ ਬੇਟੇ ਸਈਅਮ ਰੈਲੀ ਪੁੱਤਰ ਹਰਿੰਦਰ ਰੈਲੀ ਵਾਸੀ ਗੁਰੂ ਨਾਨਕ ਕਾਲੋਨੀ ਲੁਧਿਆਣਾ ਨੇ ਕਿਹਾ ਹੈ ਕਿ ਉਨ੍ਹਾਂ ਦੇ ਗੁਆਂਢ ’ਚ ਰਹਿੰਦੇ ਰੁਪਿੰਦਰ ਸਿੰਘ ਨਾਂ ਦੇ ਵਿਅਕਤੀ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ ਅਤੇ ਆਉਣ-ਜਾਣ ਕਰ ਕੇ ਹੀ ਰੁਪਿੰਦਰ ਸਿੰਘ ਨੇ ਉਸ ਦੀ ਮਾਤਾ ਦੀਆਂ ਅਸ਼ਲੀਲ ਤਸਵੀਰਾਂ ਬਣਾ ਲਈਆਂ, ਜਿਸ ਨਾਲ ਉਹ ਉਸ ਦੀ ਮਾਤਾ ਪੂਜਾ ਨੂੰ ਕਾਫੀ ਸਮੇਂ ਤੋਂ ਤੰਗ-ਪਰੇਸ਼ਾਨ ਕਰਦਾ ਸੀ, ਜਿਸ ਦਾ ਪਤਾ ਉਸ ਦੇ ਪਿਤਾ ਨੂੰ ਵੀ ਲੱਗ ਗਿਆ ਸੀ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਪੁੱਤ ਦੀ ਦੁਖ਼ਦ ਖ਼ਬਰ ਨੇ ਘਰ 'ਚ ਪੁਆਏ ਵੈਣ, ਟੱਬਰ ਦਾ ਰੋ-ਰੋ ਬੁਰਾ ਹਾਲ

ਬੀਤੀ ਰਾਤ ਵੀ ਉਸ ਦੀ ਮਾਤਾ ਨੂੰ ਕਥਿਤ ਦੋਸ਼ੀ ਮੋਬਾਇਲ ’ਤੇ ਧਮਕੀਆਂ ਦਿੰਦਾ ਰਿਹਾ। ਬੀਤੇ ਦਿਨ ਜਦੋਂ ਉਹ ਅਤੇ ਉਸ ਦੀ ਭੈਣ ਆਨਲਾਈਨ ਪੇਪਰ ਦੇ ਰਹੇ ਸੀ ਤਾਂ ਉਸ ਦੀ ਮਾਤਾ ਕਿਸੇ ਨੂੰ ਬਿਨਾਂ ਕੁਝ ਦੱਸੇ ਘਰੋਂ ਚਲੀ ਗਈ ਅਤੇ ਗਿੱਲ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਡੇਹਲੋਂ ਪੁਲਸ ਨੇ ਰੁਪਿੰਦਰ ਦੇ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕਲਯੁਗ 'ਚ ਰਿਸ਼ਤੇ ਲੀਰੋ-ਲੀਰ, ਬਜ਼ੁਰਗ ਬਾਬੇ ਦੀ ਹੱਡ ਬੀਤੀ ਸੁਣ ਪਸੀਜ ਜਾਵੇਗਾ ਦਿਲ


author

Babita

Content Editor

Related News