ਨਾਬਾਲਗ ਕੁੜੀ ਨੂੰ ਨਸ਼ੀਲੀ ਚੀਜ਼ ਖੁਆ 4 ਮੁੰਡਿਆਂ ਅੱਗੇ ਪਰੋਸਿਆ ਸੀ, ਗੰਦਾ ਧੰਦਾ ਕਰਨ ਵਾਲੀ ਔਰਤ ਗ੍ਰਿਫ਼ਤਾਰ

Wednesday, Dec 14, 2022 - 12:09 PM (IST)

ਨਾਬਾਲਗ ਕੁੜੀ ਨੂੰ ਨਸ਼ੀਲੀ ਚੀਜ਼ ਖੁਆ 4 ਮੁੰਡਿਆਂ ਅੱਗੇ ਪਰੋਸਿਆ ਸੀ, ਗੰਦਾ ਧੰਦਾ ਕਰਨ ਵਾਲੀ ਔਰਤ ਗ੍ਰਿਫ਼ਤਾਰ

ਲੁਧਿਆਣਾ (ਰਾਜ) : ਸ਼ਹਿਰ ’ਚ ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲੀ ਇਕ ਔਰਤ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਕਤ ਔਰਤ ਨੇ ਨਾਬਾਲਗ ਕੁੜੀ ਨੂੰ ਨਸ਼ੀਲੀ ਚੀਜ਼ ਖੁਆ ਕੇ 4 ਮੁੰਡਿਆਂ ਤੋਂ ਉਸ ਨਾਲ ਸਮੂਹਿਕ ਜਬੂਰ-ਜ਼ਿਨਾਹ ਕਰਵਾਇਆ ਸੀ। ਜਦ ਨਾਬਾਲਗਾ ਨੂੰ ਹੋਸ਼ ਆਇਆ ਤਾਂ ਉਸ ਨੂੰ ਜਿਸਮਫਰੋਸ਼ੀ ਦਾ ਧੰਦਾ ਕਰਨ ਲਈ ਡਰਾਇਆ-ਧਮਕਾਇਆ ਗਿਆ। ਨਾਬਾਲਗਾ ਨੇ ਸਾਰੀ ਗੱਲ ਘਰ ਪੁੱਜ ਕੇ ਆਪਣੀ ਮਾਸੀ ਨੂੰ ਦੱਸੀ, ਜਿਸ ਤੋਂ ਬਾਅਦ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਇਸ ਮਾਮਲੇ ’ਚ ਥਾਣਾ ਡਾਬਾ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਔਰਤ ਰੀਟਾ ਰਾਣੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਦੀਆਂ ਜੇਲ੍ਹਾਂ 'ਚ ਜੈਮਰ ਲਾਉਣ ਦਾ ਮਾਮਲਾ, ਹਾਈਕੋਰਟ ਨੇ ਸਰਕਾਰ ਨੂੰ ਜਾਰੀ ਕੀਤੇ ਹੁਕਮ

ਇਸ ਵਿਚ ਉਨ੍ਹਾਂ 4 ਨੌਜਵਾਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਨੇ ਨਾਬਾਲਗਾ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਸੀ। ਪੀੜਤਾ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਡਾਬਾ ਦੇ ਸੁੰਦਰ ਨਗਰ ’ਚ ਰਹਿਣ ਵਾਲੀ ਆਪਣੇ ਮਾਸੀ ਦੇ ਘਰ ਰਹਿਣ ਲਈ ਆਈ ਸੀ। ਉਸੇ ਇਲਾਕੇ ’ਚ ਮੁਲਜ਼ਮ ਔਰਤ ਰੀਟਾ ਰਾਣੀ ਵੀ ਰਹਿੰਦੀ ਸੀ, ਜੋ ਕਿ ਉਸ ਦੀ ਮਾਸੀ ਨੂੰ ਜਾਣਦੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਮੰਡਰਾ ਰਿਹੈ ਅੱਤਵਾਦੀ ਹਮਲੇ ਦਾ ਖ਼ਤਰਾ, ਥਾਣਿਆਂ ਲਈ ਜਾਰੀ ਹੋਏ ਇਹ ਹੁਕਮ

ਉਸ ਨੇ ਐਤਵਾਰ ਦੀ ਦੁਪਹਿਰ ਨੂੰ ਉਸ ਨੂੰ ਕਾਲ ਕੀਤੀ ਅਤੇ ਆਪਣੇ ਘਰ ਕਿਸੇ ਕੰਮ ਦੇ ਬਹਾਨੇ ਬੁਲਾਇਆ। ਉਹ ਉਸ ਦੇ ਘਰ ਚਲੀ ਗਈ, ਜਿੱਥੇ ਮੁਲਜ਼ਮ ਔਰਤ ਨੇ ਉਸ ਨੂੰ ਕਿਸੇ ਚੀਜ਼ ’ਚ ਨਸ਼ਾ ਦੇ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਫਿਰ ਔਰਤ ਦੇ ਕਹਿਣ ’ਤੇ ਉਸ ਦੇ ਕੋਲ ਆਏ 4 ਨੌਜਵਾਨਾਂ ਨੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ। ਐੱਸ. ਐੱਚ. ਓ. ਰਣਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਰੀਟਾ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੰਗਲਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ। ਉੱਥੇ ਪੀੜਤਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਬਾਕੀ ਮੁਲਜ਼ਮਾਂ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News