ਪੰਜਾਬ ’ਚ ਜ਼ੋਰ ਫੜੇਗੀ ਠੰਡ, 8 ਤੋਂ ਬਾਅਦ ਬਦਲੇਗਾ ਮੌਸਮ

11/06/2022 6:25:14 PM

ਚੰਡੀਗੜ੍ਹ : ਪੰਜਾਬ ਵਿਚ ਇਸ ਹਫਤੇ ਠੰਡ ਹੋਰ ਜ਼ੋਰ ਫੜਨ ਜਾ ਰਹੀ ਹੈ। ਦਰਅਸਲ ਪੰਜਾਬ ਵਿਚ ਨਵਾਂ ਪੱਛਮੀ ਡਿਸਟਰਬੈਂਸ 8 ਨਵੰਬਰ ਤੋਂ ਸਰਗਰਮ ਹੋ ਰਿਹਾ ਹੈ। ਜਿਸ ਦੇ ਚੱਲਦੇ ਅੱਠ ਨਵੰਬਰ ਤੋਂ ਬੂੰਦਾਬਾਂਦੀ ਦੇ ਆਸਾਰ ਹਨ। ਇਸ ਦੌਰਾਨ ਦਿਨ ਦਾ ਤਾਪਮਾਨ ਘੱਟ ਹੋਵੇਗਾ। ਜਿਸ ਨਾਲ ਠੰਡ ਦਾ ਜ਼ੋਰ ਫੜਨਾ ਸੁਭਾਵਕ ਹੈ। ਸ਼ਨੀਵਾਰ ਨੂੰ ਦਿਨ ਦਾ ਪਾਰਾ ਵੀ 30 ਤੋਂ 32 ਡਿਗਰੀ ਸੈਲਸੀਅਸ ਤੱਕ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਹਿਮਾਚਲ ਵਿਚ ਇਸ ਹਫਤੇ ਜ਼ਿਆਦਾਤਰ ਖੇਤਰਾਂ ਵਿਚ ਮੀਂਹ ਦੇ ਆਸਾਰ ਹਨ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੱਛਮੀ ਡਿਸਟਰਬੈਂਸ ਸਰਗਰਮ ਹੋਣ ਦੇ ਚੱਲਦੇ 6 ਨਵੰਬਰ ਨੂੰ ਚੋਟੀਆਂ ’ਤੇ ਬਰਫਬਾਰੀ ਅਤੇ ਹੇਠਲੇ ਖੇਤਰਾਂ ਵਿਚ ਮੀਂਹ ਦੇ ਆਸਾਰ ਹਨ। ਇਕ ਹਫ਼ਤੇ ਤੱਕ ਮੌਸਮ ਅਜਿਹਾ ਹੀ ਰਹੇਗਾ। 

ਇਹ ਵੀ ਪੜ੍ਹੋ : ਨਜ਼ਰਬੰਦ ਕੀਤੇ ਜਾਣ ’ਤੇ ਬੋਲੇ ਅੰਮ੍ਰਿਤਪਾਲ ਸਿੰਘ, ਸੁਧੀਰ ਸੂਰੀ ਦੇ ਕਾਤਲ ਸੰਦੀਪ ਸੰਨੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਇਥੇ ਇਹ ਵੀ ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਸਭ ਤੋਂ ਘੱਟ ਤਾਪਮਾਨ ਲਾਹੌਲ ਦੇ ਕੁਕੁਮਸੇਰੀ ਵਿਚ 1.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਤੋਂ ਮਿਲੇ ਅੰਕੜਿਆਂ ਅਨੁਸਾਰ ਸ਼ਿਮਲਾ ਵਿਚ 15.7 ਡਿਗਰੀ ਸੈਲਸੀਅਸ, ਭੁੰਤਰ ਵਿਚ 20.0 ਡਿਗਰੀ, ਕਲਪਾ ਵਿਚ 13.5 ਡਿਗਰੀ, ਮਨਾਲੀ ਵਿਚ 17.0 ਡਿਗਰੀ, ਕਾਂਗੜਾ ਵਿਚ 22.6 ਡਿਗਰੀ ਡਲਹੌਜੀ ਵਿਚ 16.8 ਡਿਗਰੀ, ਕੁਫਰੀ ਵਿਚ 13.2 ਡਿਗਰੀ, ਰਿਕਾਂਗਪਿਓ ਵਿਚ 16.8 ਡਿਗਰੀ ਅਤੇ ਕਸੌਲੀ ਵਿਚ 17.9 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਕਾਂਡ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਆਇਆ ਸਾਹਮਣੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
 


Gurminder Singh

Content Editor

Related News