ਪੰਜਾਬ ''ਚ ਠੰਡ ਕਾਰਨ ''ਆਰੈਂਜ ਅਲਰਟ'' ਜਾਰੀ, ਧੁੰਦ ਪੈਣ ਦੇ ਨਾਲ ਵਧੇਗੀ ਕੰਬਣੀ
Friday, Jan 01, 2021 - 09:43 AM (IST)
ਚੰਡੀਗੜ੍ਹ : ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਠੰਡ ਕਾਰਨ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਵੀਰਵਾਰ ਦਾ ਦਿਨ ਸ਼ਿਮਲਾ ਤੋਂ ਠੰਡਾ ਰਿਹਾ। ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ ਜਿੱਥੇ 16.3 ਡਿਗਰੀ ਰਿਹਾ, ਉੱਥੇ ਹੀ ਸ਼ਿਮਲਾ ਦਾ ਦਿਨ ਦਾ ਤਾਪਮਾਨ 17.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਉੱਥੇ ਹੀ ਚੰਡੀਗੜ੍ਹ ਦਾ ਹੇਠਲਾ ਤਾਪਮਾਨ 3 ਡਿਗਰੀ ਘੱਟ ਹੋ ਕੇ 2.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਇਸ ਸੀਜ਼ਨ ਦਾ ਸਭ ਤੋਂ ਘੱਟ ਹੇਠਲਾ ਤਾਪਮਾਨ ਹੈ। 10 ਸਾਲਾਂ 'ਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ 31 ਦਸੰਬਰ ਨੂੰ ਹੇਠਲਾ ਤਾਪਮਾਨ 2.7 ਰਿਕਾਰਡ ਕੀਤਾ ਗਿਆ ਹੋਵੇ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਸ਼ਹੀਦ ਦੀ ਪਤਨੀ ਦੇ ਖਾਤੇ ’ਚ ਸਰਕਾਰ ਨੇ ਪਾਏ ਢਾਈ ਲੱਖ ਰੁਪਏ
ਇਸ ਤੋਂ ਪਹਿਲਾਂ ਸਾਲ 2018 'ਚ 4.3 ਡਿਗਰੀ ਤਾਪਮਾਨ ਦਰਜ ਹੋਇਆ ਸੀ, ਜੋ ਹੁਣ ਤੱਕ ਦਾ ਸਭ ਤੋਂ ਘੱਟ ਹੇਠਲਾ ਤਾਪਮਾਨ ਸੀ। ਮੌਸਮ ਮਹਿਕਮੇ ਦੀ ਮੰਨੀਏ ਤਾਂ ਅਗਲੇ 48 ਘੰਟੇ ਸੰਘਣੀ ਧੁੰਦ ਰਹੇਗੀ, ਇਸ ਦੇ ਨਾਲ ਹੀ ਠੰਡ ਦਾ ਵੀ ਕਹਿਰ ਵੀ ਵਧੇਗਾ। ਸੀਤ ਲਹਿਰ ਨੂੰ ਵੇਖਦੇ ਹੋਏ ਮੌਸਮ ਮਹਿਕਮੇ ਨੇ ਆਰੈਂਜ ਅਲਰਟ ਜਾਰੀ ਕਰ ਦਿੱਤਾ ਹੈ। ਸਾਲ-2020 ਦਾ ਆਖਰੀ ਦਿਨ ਵੀ ਕੰਬਾਉਣ ਵਾਲੀ ਠੰਡ ਨਾਲ ਸ਼ੁਰੂ ਹੋਇਆ।
ਇਹ ਵੀ ਪੜ੍ਹੋ : ਕੈਪਟਨ ਦਾ ਨਵੇਂ ਸਾਲ 'ਤੇ ਪੰਜਾਬ ਵਾਸੀਆਂ ਨੂੰ ਤੋਹਫਾ, 'ਖਰੜ ਫਲਾਈਓਵਰ' ਦਾ ਕੀਤਾ ਉਦਘਾਟਨ
ਹਾਲਾਂਕਿ ਦੁਪਹਿਰ ਹੁੰਦੇ-ਹੁੰਦੇ ਧੁੱਪ ਨਿਕਲ ਆਈ। ਇਸ ਦੇ ਬਾਵਜੂਦ ਸਰਦੀ ਦਾ ਅਹਿਸਾਸ ਰਿਹਾ। 3 ਵਜੇ ਤੋਂ ਬਾਅਦ ਧੁੱਪ ਵੀ ਹਲਕੀ ਹੋ ਗਈ। ਸਵੇਰ ਤੋਂ ਧੁੰਦ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਣਾ ਪਿਆ। ਧੁੰਦ ਕਾਰਨ ਵਿਜ਼ੀਬਿਲਟੀ ਵੀ ਘੱਟ ਹੋ ਗਈ ਹੈ।
ਨੋਟ : ਪੰਜਾਬ 'ਚ ਪੈ ਰਹੀ ਕੜਾਕੇ ਦੀ ਠੰਡ ਬਾਰੇ ਕੁਮੈਂਟ ਬਾਕਸ 'ਚ ਦਿਓ ਰਾਏ