ਕੀ ਫਿਰ ਬਦਲੇ ਜਾਣਗੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਜਨਰਲ ਸੈਕਟਰੀ ?

09/25/2021 7:20:40 PM

ਲੁਧਿਆਣਾ (ਹਿਤੇਸ਼)-ਪੰਜਾਬ ਕੈਬਨਿਟ ਦੇ ਪੁਨਰਗਠਨ ਦੌਰਾਨ ਜਿਨ੍ਹਾਂ ਸੰਗਤ ਸਿੰਘ ਗਿਲਜੀਆਂ ਤੇ ਕੁਲਜੀਤ ਨਾਗਰਾ ਨੂੰ ਮੰਤਰੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਉਨ੍ਹਾਂ ਨੂੰ ਹਾਲ ਹੀ ’ਚ ਨਵਜੋਤ ਸਿੱਧੂ ਦੇ ਨਾਲ ਪੰਜਾਬ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਇਸੇ ਤਰ੍ਹਾਂ ਜਨਰਲ ਸੈਕਟਰੀ ਬਣਾਏ ਗਏ ਪ੍ਰਗਟ ਸਿੰਘ ਦਾ ਨਾਂ ਵੀ ਮੰਤਰੀ ਬਣਾਉਣ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਇਹ ਸਵਾਲ ਉੱਠਿਆ ਹੈ ਕਿ ਕੀ ਉਪਰੋਕਤ ਤਿੰਨੋਂ ਵਿਧਾਇਕ ਮੰਤਰੀ ਬਣਨ ਤੋਂ ਬਾਅਦ ਪੰਜਾਬ ਕਾਂਗਰਸ ’ਚ ਅਹੁਦੇਦਾਰ ਬਣੇ ਰਹਿਣਗੇ ਜਾਂ ਬਦਲੇ ਜਾਣਗੇ ਕਿਉਂਕਿ ਆਗਾਮੀ ਵਿਧਾਨ ਸਭਾ ਚੋਣਾਂ ’ਚ ਪ੍ਰਚਾਰ ਲਈ ਜ਼ੋਨ ਉਪ ਕਾਰਜਕਾਰੀ ਪ੍ਰਧਾਨ ਬਣਾਏ ਗਏ ਸਨ ਤੇ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ’ਤੇ ਕੰਮ ਦਾ ਲੋਡ ਵਧ ਜਾਵੇਗਾ, ਜਿਸ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ ਕਿ ਜਿਨ੍ਹਾਂ ਵਿਧਾਇਕਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ ਤਾਂ ਉਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਜਾਂ ਸੈਕਟਰੀ ਬਣਾਇਆ ਜਾ ਸਕਦਾ ਹੈ। 

ਨੌਜਵਾਨਾਂ ’ਤੇ ਕੀਤਾ ਗਿਆ ਹੈ ਫੋਕਸ
ਚੰਨੀ ਕੈਬਨਿਟ ਦਾ ਜੋ ਚਿਹਰਾ ਸਾਹਮਣੇ ਆ ਰਿਹਾ ਹੈ, ਉਸ ਤੋਂ ਇਹ ਸਾਫ ਹੋ ਗਿਆ ਹੈ ਕਿ ਰਾਹੁਲ ਗਾਂਧੀ ਦੇ ਫਾਰਮੂਲੇ ਅਨੁਸਾਰ ਨੌਜਵਾਨਾਂ ’ਤੇ ਫੋਕਸ ਕੀਤਾ ਗਿਆ ਹੈ ਕਿਉਂਕਿ ਨੌਜਵਾਨਾਂ ਨੂੰ ਹਟਾਇਆ ਨਹੀਂ ਗਿਆ ਹੈ, ਜਿਨ੍ਹਾਂ ’ਚ ਭਾਰਤ ਭੂਸ਼ਣ ਆਸ਼ੂ, ਵਿਜੇ ਇੰਦਰ ਸਿੰਗਲਾ ਦਾ ਨਾਂ ਸ਼ਾਮਲ ਹੈ ਅਤੇ ਨਵੇਂ ਮੰਤਰੀਆਂ ’ਚ ਵੀ ਜ਼ਿਆਦਾ ਨੌਜਵਾਨ ਚਿਹਰੇ ਦੇ ਰੂਪ ’ਚ ਰਾਜਾ ਵੜਿੰਗ, ਕੁਲਜੀਤ ਨਾਗਰਾ, ਪ੍ਰਗਟ ਸਿੰਘ, ਗੁਰਕੀਰਤ ਕੋਟਲੀ ਸ਼ਾਮਲ ਕੀਤੇ ਗਏ ਹਨ।


Manoj

Content Editor

Related News