ਅਕਾਲੀ ਦਲ ''ਚ ਬਾਗ਼ੀਆਂ ਦਾ ਵਧ ਰਿਹੈ ਦਬਦਬਾ, ਕੀ ਜਲੰਧਰ ਜ਼ਿਮਨੀ ਚੋਣਾਂ ਤੋਂ ਦੂਰ ਰਹਿਣਗੇ ਸੁਖਬੀਰ ਬਾਦਲ ?

06/26/2024 2:02:53 AM

ਲੁਧਿਆਣਾ (ਜ.ਬ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਆਬੇ ਦੀ ਰਾਜਧਾਨੀ ਜਲੰਧਰ ਪੱਛਮੀ ਸੀਟ ਦੀ ਜ਼ਿਮਨੀ ਚੋਣ ਤੋਂ ਗੈਰ-ਹਾਜ਼ਰ ਰਹਿਣ ਦੀਆਂ ਚਰਚਾਵਾਂ ਛਿੜ ਗਈਆਂ ਹਨ ਕਿਉਂਕਿ ਜਲੰਧਰ ’ਚ ਬਾਗੀ ਨੇਤਾਵਾਂ ਵੱਲੋਂ ਕੀਤੀ ਗਈ ਮੀਟਿੰਗ ’ਚ ਸੁਖਬੀਰ ਬਾਦਲ ਨੂੰ ਪਿਛਲੀਆਂ ਚੋਣਾਂ ਦੀ ਜ਼ਿੰਮੇਵਾਰੀ ਲੈਂਦਿਆਂ ਨੈਤਿਕਤਾ ਦੇ ਆਧਾਰ ’ਤੇ ਲਾਂਭੇ ਹੋਣ ਲਈ ਸਾਫ਼-ਸਾਫ਼ ਆਖ ਦਿੱਤਾ ਗਿਆ ਹੈ।

ਇਸ ਨੂੰ ਲੈ ਕੇ ਇਹ ਚਰਚਾ ਅਕਾਲੀ ਹਲਕਿਆਂ ’ਚ ਸਿਖਰਾਂ ’ਤੇ ਸੀ ਕਿ ਜਲੰਧਰ ਵਿਚ ਜਿਨ੍ਹਾਂ ਅਕਾਲੀ ਨੇਤਾਵਾਂ ਦੀ ਸੁਖਬੀਰ ਬਾਦਲ ਨੇ ਉਮੀਦਵਾਰ ਲੱਭਣ ਲਈ ਕਮੇਟੀ ਬਣਾਈ ਸੀ, ਉਨ੍ਹਾਂ ’ਚ ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ ਆਦਿ ਆਗੂ ਸ਼ਾਮਲ ਸਨ।

ਇਹ ਵੀ ਪੜ੍ਹੋ- SC 'ਚ ਸੁਣਵਾਈ ਤੋਂ ਪਹਿਲਾਂ ਕੇਜਰੀਵਾਲ ਨੂੰ ਵੱਡਾ ਝਟਕਾ, ED ਤੋਂ ਬਾਅਦ ਹੁਣ CBI ਨੇ ਕੀਤਾ ਗ੍ਰਿਫ਼ਤਾਰ

ਪਰ ਉਨ੍ਹਾਂ ਦੇ ਬਾਗੀ ਧੜ੍ਹੇ ਦੀ ਮੀਟਿੰਗ ’ਚ ਸ਼ਾਮਲ ਹੋਣ ’ਤੇ ਹੁਣ ਇਹ ਸਵਾਲ ਖੜ੍ਹੇ ਹੋ ਗਏ ਹਨ ਕਿ ਜਲੰਧਰ ਜ਼ਿਮਨੀ ਚੋਣ ਤੋਂ ਬਾਗੀ ਧੜ੍ਹਾ ਇਕੱਠਾ ਹੋ ਕੇ ਲੜੇਗਾ? ਜਾਂ ਹੁਣ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬਣਾਈ ਕਮੇਟੀ ਵੱਲੋਂ ਉਤਾਰੇ ਉਮੀਦਵਾਰ ਦੀ ਮਦਦ ’ਤੇ ਖੁਦ ਆਉਣਗੇ? ਪਰ ਸੂਤਰਾਂ ਨੇ ਇਸ਼ਾਰਾ ਕੀਤਾ ਕਿ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਹਨ, ਉਨ੍ਹਾਂ ਦੇ ਮੁਤਾਬਕ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਇਨ੍ਹਾਂ ਚੋਣਾਂ ਤੋਂ ਦੂਰ ਹੀ ਰਹਿਣਗੇ। ਬਾਕੀ ਆਉਂਦੇ ਦਿਨਾਂ ’ਚ ਤਸਵੀਰ ਸਾਫ਼ ਹੋ  ਹੀ ਜਾਵੇਗੀ ਕਿ ਕਮਾਂਡ ਬਾਗੀ ਸੰਭਾਲਦੇ ਨੇ ਜਾਂ ਸੁਖਬੀਰ ?

ਇਹ ਵੀ ਪੜ੍ਹੋ- ਅਕਾਲੀ ਦਲ 'ਚ ਬਾਗ਼ੀ ਸੁਰਾਂ ਨੇ ਫੜਿਆ ਜ਼ੋਰ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਲਿਖਤੀ ਰੂਪ 'ਚ ਮੰਗੀ ਜਾਵੇਗੀ ਮੁਆਫ਼ੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e

 


Harpreet SIngh

Content Editor

Related News